ਪੱਤਰ ਪ੍ਰਰੇਰਕ, ਮਾਨਸਾ : ਡਾ : ਨਰਿੰਦਰ ਭਾਰਗਵ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਜ਼ਿਲ੍ਹੇ 'ਚ ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾਈ ਗਈ ਹੈ ਤੇ ਅਸਰਦਾਰ ਢੰਗ ਨਾਲ ਸਪੈਸ਼ਲ ਨਾਕਾਬੰਦੀਆਂ ਤੇ ਗਸ਼ਤਾਂ ਸ਼ੁਰੂ ਕੀਤੀਆਂ ਗਈਆਂ ਹਨ। ਇਸ ਮੁਹਿੰਮ ਤਹਿਤ ਨਸ਼ਿਆਂ ਵਿਰੁੱਧ 6 ਮੁਕੱਦਮੇ ਦਰਜ਼ ਕਰਕੇ 6 ਦੋਸ਼ੀਆਂ ਨੂੰ ਸਵਾ 2 ਗ੍ਰਾਮ ਹੈਰੋਇੰਨ (ਚਿੱਟਾ), 565 ਨਸ਼ੀਲੀਆਂ ਗੋਲੀਆਂ, 24 ਬੋਤਲਾਂ ਸ਼ਰਾਬ ਸਮੇਤ 2 ਮੋਟਰਸਾਈਕਲਾਂ ਦੀ ਬਰਾਮਦੀ ਕੀਤੀ ਗਈ ਹੈ। ਜਿਸ ਦੇ ਤਹਿਤ ਥਾਣਾ ਸਰਦੂਲਗੜ੍ਹ ਦੀ ਪੁਲਿਸ ਨੇ 180 ਨਸ਼ੀਲੀਆਂ ਗੋਲੀਆਂ ਸਮੇਤ ਮੋਟਰਸਾਈਕਲ ਹੀਰੋ ਐੱਚਐੱਫ ਡੀਲਕਸ ਬਿਨਾਂ ਨੰਬਰੀ ਗੁਰਬਚਨ ਸਿੰਘ ਵਾਸੀ ਜਟਾਣਾ ਕਲਾਂ, ਥਾਣਾ ਭੀਖੀ ਵਿਖੇ ਸਵਾ 2 ਗ੍ਰਾਮ ਹੈਰੋੋਇੰਨ (ਚਿੱਟਾ) ਦਿਆਲ ਕੌਰ ਉਰਫ ਦਿਆਲੋ ਵਾਸੀ ਭੀਖੀ, ਥਾਣਾ ਝੁਨੀਰ ਵਿਖੇ 140 ਨਸ਼ੀਲੀਆਂ ਗੋਲੀਆਂ ਸਮੇਤ ਮੋਟਰਸਾਈਕਲ ਸਪਲੈਂਡਰ ਪਲੱਸ ਨੰ:ਪੀਬੀ.31ਐਨ-7442 ਸੰਦੀਪ ਸਿੰਘ ਉਰਫ ਸਿੱਕਾ ਵਾਸੀ ਚੈਨੇਵਾਲਾ, ਥਾਣਾ ਸਰਦੂਲਗੜ੍ਹ ਦੀ ਪੁਲਿਸ ਨੇ 200 ਨਸ਼ੀਲੀਆਂ ਗੋਲੀਆਂ ਸਮੇਤ ਦਾਰਾ ਸਿੰਘ ਵਾਸੀ ਘੁੰਮਣ ਥਾਣਾ ਮੌੜ, ਥਾਣਾ ਭੀਖੀ ਨੇ 45 ਨਸ਼ੀਲੀਆਂ ਗੋੋਲੀਆਂ ਸਮੇਤ ਰਾਣੀ ਕੌਰ ਵਾਸੀ ਭੀਖੀ ਤੇ ਇਸੇ ਪੁਲਿਸ ਨੇ 24 ਬੋਤਲਾਂ ਸ਼ਰਾਬ ਠੇਕਾ ਹਰਿਆਣਾ ਸਮੇਤ ਰਾਜੇਸ਼ ਕੁਮਾਰ ਵਾਸੀ ਭੀਖੀ ਨੂੰ ਕਾਬੂ ਕੀਤਾ ਹੈ। ਅਖੀਰ 'ਚ ਸੀਨੀਅਰ ਕਪਤਾਨ ਪੁਲਿਸ ਮਾਨਸਾ ਨੇ ਦੱਸਿਆ ਕਿ ਜ਼ਿਲ੍ਹੇ 'ਚ ਨਸ਼ਿਆ ਦੀ ਮੁਕੰਮਲ ਰੋਕਥਾਮ ਕਰਕੇ ਜ਼ਿਲ੍ਹੇ ਨੂੰ 100 ਫ਼ੀਸਦੀ ਡਰੱਗ ਮੁਕਤ ਕੀਤਾ ਜਾਵੇਗਾ।