ਸੁਰਿੰਦਰ ਲਾਲੀ, ਮਾਨਸਾ : ਸ਼੍ਰੀ ਬਾਲਾ ਜੀ ਪਰਿਵਾਰ ਸੰਘ ਮਾਨਸਾ ਵੱਲੋਂ ਅੱਜ ਸੰਘ ਦੇ ਪ੍ਰਧਾਨ ਸੁਰਿੰਦਰ ਪਿੰਟਾ ਦੀ ਰਹਿਨਮਾਈ ਹੇਠ ਸਾਮ ਸਵੀਟਸ ਵਿਖੇ ਡਾਕਟਰ ਡੇ ਮਨਾਇਆ ਗਿਆ। ਇਸ ਦੌਰਾਨ ਸ਼ਹਿਰ ਦੇ 30 ਡਾਕਟਰਾਂ ਨੂੰ ਸਨਮਾਨਿਤ ਕੀਤਾ ਗਿਆ। ਵਰਣਨਯੋਗ ਹੈ ਕਿ ਡਾਕਟਰ ਦਿਵਸ ਭਾਰਤ ਦੇ ਮਹਾਨ ਸਪੂਤ, ਸਿੱਖਿਆ ਸ਼ਾਸਤਰੀ, ਭਾਰਤ ਰਤਨ ਡਾ. ਬੀਸੀ ਰਾਏ ਦੇ ਜਨਮ ਦਿਨ ਨੂੰ ਸਮਰਪਿਤ ਹੈ। ਇਸ ਮੌਕੇ ਵੱਖ-ਵੱਖ ਡਾਕਟਰਾਂ ਨੇ ਸੰਕਲਪ ਲਿਆ ਕਿ ਉਹ ਡਾਕਟਰ ਤੇ ਮਰੀਜ਼ਾਂ ਵਿਚਾਲੇ ਵਿਸ਼ਵਾਸ਼ ਬਣਾਈ ਰੱਖਣਗੇ। ਸੰਘ ਦੇ ਪ੍ਰਰਾਜੈਕਟ ਚੈਅਰਮੈਨ ਡਾ.ਅੰਕੁਸ਼ ਗੁਪਤਾ ਨੇ ਦੱਸਿਆ ਕਿ ਇਸ ਸਮਾਰੋਹ ਵਿੱਚ ਸੰਘ ਵੱਲੋਂ ਇਮਾਨਦਾਰੀ ਨਾਲ ਵਧੀਆ ਸਿਹਤ ਸੇਵਾਵਾਂ ਦੇਣ ਵਾਲੇ ਡਾਕਟਰਾਂ ਡਾ.ਤੇਜਿੰਦਰਪਾਲ ਸਿੰਘ ਰੇਖੀ, ਡਾ .ਜਨਕ ਰਾਜ, ਡਾ.ਰਣਜੀਤ ਰਾਏ, ਡਾ.ਰਮੇਸ਼ ਕਟੋਦੀਆ, ਡਾ. ਅਜੈ ਕੁਮਾਰ ਸਿੰਗਲਾ, ਡਾ.ਸੇਰ ਜੰਗ ਸਿੰਘ ਸਿੱਧੂ, ਡਾ .ਸੁਨੀਲ ਬਾਂਸਲ, ਡਾ .ਵਿਵੇਕ ਜਿੰਦਲ, ਡਾ. ਮਨੀਸ਼ ਗੋਇਲ, ਡਾ. ਮੋਨਿਕਾ ਗੋਇਲ, ਡਾ. ਮਾਨਵ ਜਿੰਦਲ, ਡਾ. ਦੀਪਿਕਾ ਜਿੰਦਲ, ਡਾ .ਵਰੁਣ ਮਿੱਤਲ, ਡਾ.ਕ੍ਰਿਸਨ ਸੇਠੀ, ਡਾ. ਮਨੋਜ ਮਿੱਤਲ, ਡਾ. ਨੇਹਾ ਮਿੱਤਲ, ਡਾ. ਪ੍ਰਸੋਤਮ ਜਿੰਦਲ, ਡਾ.ਸੁਭਮ, ਡਾ. ਸਿਮਰਨਜੀਤ ਸਿੰਘ, ਡਾ. ਵਿਸਾਲ ਗਰਗ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਘ ਵੱਲੋਂ ਕੇਕ ਵੀ ਕੱਟਿਆ ਗਿਆ। ਸੰਘ ਦੇ ਪ੍ਰਰੈਸ ਸਕੱਤਰ ਰਮੇਸ਼ ਜਿੰਦਲ ਨੇ ਦੱਸਿਆ ਕਿ ਡਾਕਟਰ ਕਿਸੇ ਦੀ ਜਿੰਦਗੀ –ਮੌਤ ਵਿਚਾਲੇ ਸੰਘਰਸ਼ ਕਰ ਰਹੇ ਵਿਅਕਤੀ ਦਾ ਸੂਝ –ਬੁੂਝ ਨਾਲ ਇਲਾਜ ਕਰਕੇ ਡਾਕਟਰ ਉਸਨੂੰ ਨਵਾ ਜੀਵਨ ਪ੍ਰਦਾਨ ਕਰਦੇ ਹਨ। ਇਸ ਲਈ ਸਾਡੇ ਸਮਾਜ ਵਿੱੱਚ ਡਾਕਟਰਾਂ ਨੂੰ ਪ੍ਰਮਾਤਮਾ ਦਾ ਦੂਜਾ ਰੂਪ ਮੰਨਿਆ ਜਾਂਦਾ ਹੈ। ਸਟੇਜ ਸਕੱਤਰ ਦੀ ਭੂਮਿਕਾ ਅਨਿਲ ਪੱਪੂ ਨੇ ਬਾਖੂਬੀ ਨਿਭਾਈ। ਸੰਘ ਦੇ ਚੇਅਰਮੈਨ ਵਿਨੈ ਮਿੱਤਲ ਨੇ ਡਾਕਟਰ ਡੇ ਬਾਰੇ ਚਾਨਣਾ ਪਾਇਆ। ਇਸ ਮੌਕੇ ਬਾਬਾ ਹਰਪ੍ਰਰੀਤ ਸ਼ਰਮਾ ਨੰਗਲ ਵਾਲੇ ਨੇ ਵਿਸੇਸ ਤੌਰ ਤੇ ਪਹੁੰਚ ਕੇ ਡਾਕਟਰਾਂ ਨੂੰ ਆਸੀਰਵਾਦ ਦਿੱਤਾ। ਇਸ ਮੌਕੇ ਰਾਕੇਸ਼ ਵਿੱਕੀ, ਜਿੰਨੀ ਜੈਨ, ਰੁਲਦੂ ਰਾਮ ਨੰਦਗੜ, ਰਮੇਸ਼ ਮੈਸ਼ੀ, ਮੁਕੇਸ ਲਾਇਟ, ਸਾਮ ਲਾਲ ਅਰੋੜਾ, ਧੀਰਜ ਬਾਂਸਲ, ਰਾਕੇਸ਼ ਬਾਲਾ ਜੀ, ਜਗਜੀਤ ਰਾਏ ਐਡਵੋਕੇਟ, ਕਮਲ ਵਕੀਲ , ਨਰਾਇਣ ਵਕੀਲ, ਪੋਲੀ ਨਾਰੰਗ, ਰਾਜੇਸ਼ ਪੰਧੇਰ, ਸ਼ਾਮ ਲਾਲ ਹਾਜ਼ਰ ਸਨ।
ਡਾਕਟਰਜ਼ ਡੇਅ 'ਤੇ ਬਾਲਾ ਜੀ ਪਰਿਵਾਰ ਸੰਘ ਨੇ 30 ਡਾਕਟਰਾਂ ਨੂੰ ਕੀਤਾ ਸਨਮਾਨਿਤ
Publish Date:Fri, 01 Jul 2022 05:12 PM (IST)
