ਪੱਤਰ ਪੇ੍ਰਰਕ, ਮਾਨਸਾ : ਐਨ ਪੀ ਏ ਮਸਲੇ ''ਤੇ ਸਰਕਾਰ ਦੀ ਟਾਲ ਮਟੋਲ ਭਰੀ ਨੀਤੀ ਤੋਂ ਖਫ਼ਾ ਵੀਰਵਾਰ ਨੂੰ ਪੰਜਾਬ ਭਰ ਦੇ ਮੈਡੀਕਲ ਅਤੇ ਵੈਟਰਨਰੀ ਡਾਕਟਰਾਂ ਨੇ ਸੂਬੇ ਦੇ ਸਮੁਚੇ ਹਸਪਤਾਲਾਂ ਤੇ ਪੌਲੀਕਲੀਨਿਕਾਂ ਵਿੱਚ ਮੁਫਤ ਓ. ਪੀ.ਡੀ. ਚਲਾਈ | ਜਿਥੇ ਉਨਾਂ੍ਹ ਵੱਲੋਂ ਇਸ ਇਲਾਜ ਲਈ ਮੁਫਤ ਦਵਾਈਆਂ ਦਾ ਪ੍ਰਬੰਧ ਵੀ ਆਪਣੇ ਪੱਧਰ ਤੇ ਆਪਣੇ ਨਿਜੀ ਫੰਡਾਂ ਚੋਂ ਕੀਤਾ ਗਿਆ ਤਾਂ ਕਿ ਆਮ ਲੋਕਾਂ ਨੂੰ ਬੇਲੋੜੀ ਪਰੇਸ਼ਾਨੀਆਂ ਬਚਾਇਆ ਜਾ ਸਕੇ ਅਤੇ ਉਨਾਂ੍ਹ ਦੀ ਆਰਥਿਕ ਮੱਦਦ ਵੀ ਕੀਤੀ ਜਾ ਸਕੇ। ਇਸ ਮੌਕੇ ਤੇ ਜੁਆਇੰਟ ਗੋਰਮਿੰਟ ਡਾਕਟਰਜ ਕੁਆਰਡੀਨੇਸ਼ਨ ਕਮੇਟੀ ਦੇ ਨੁਮਾਇੰਦਿਆਂ ਡਾ. ਰਣਜੀਤ ਸਿੰਘ ਰਾਏ, ਡਾ. ਵਰਿੰਦਰ ਸਿੰਘ, ਡਾ. ਅਰਸ਼ਦੀਪ, ਡਾ. ਨਿਸ਼ਾਂਤ ਸੋਹਲ , ਡਾ. ਕਮਲ ਕੁਮਾਰ, ਡਾ. ਨਿਰਮਲ ਤੇ ਡਾ. ਰਵੀ ਕਾਂਤ ਨੇ ਦੱਸਿਆ ਕਿ ਸਮੂਹ ਡਾਕਟਰਾਂ ਵੱਲੋਂ ਇਸ ਮੌਕੇ ਸਰਕਾਰੀ ਹਥਕੰਡਿਆਂ ਖਿਲਾਫ਼ ਜਾਗਰੂਕ ਕਰਨ ਲਈ ਲਿਟਰੇਚਰ ਵੀ ਵੰਡਿਆ ਗਿਆ। ਉਨਾਂ੍ਹ ਕਿਹਾ ਕਿ ਚੇਤੇ ਰਹੇ ਕਿ ਜੁਆਇੰਟ ਗੌਰਮਿੰਟ ਡਾਕਟਰਜ ਕੋਆਰਡੀਨੇਸ਼ਨ ਕਮੇਟੀ ਦੇ ਸੱਦੇ ਤੇ ਸਿਹਤ, ਪਸ਼ੂ ਪਾਲਣ,ਆਯੂਰਵੈਦਿਕ , ਹੋਮਿਓਪੈਥੀ ਅਤੇ ਪੇਂਡੂ ਵਿਕਾਸ ਵਿਭਾਗ ਦੇ ਸਮੂਹ ਡਾਕਟਰ ਲੰਬੇ ਸਮੇਂ ਤੋਂ ਹੜਤਾਲ ਤੇ ਚੱਲ ਰਹੇ ਹਨ। ਜਿਸ ਕਾਰਣ ਸੂਬੇ ਦੇ ਸਿਹਤ ਤੇ ਪਸ਼ੂ ਹਸਪਤਾਲਾਂ ਚ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਬਾਕੀ ਸਾਰੀਆਂ ਸੇਵਾਵਾਂ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਠੱਪ ਪਈਆਂ ਸਨ, ਪਰ ਲੋਕਾਂ ਦੀ ਪਰੇਸ਼ਾਨੀ ਨੂੰ ਦੇਖਦਿਆਂ ਡਾਕਟਰ ਜਥੇਬੰਦੀਆਂ ਨੇ ਸ਼ਨੀਵਾਰ ਤੱਕ ਸਰਕਾਰੀ ਓ.ਪੀ..ਡੀ. ਦੇ ਸਮਾਨਾਂਤਰ ਮੁਫਤ ਓ.ਪੀ.ਡੀ. ਹਸਪਤਾਲਾਂ ਦੇ ਵਿਹੜਿਆਂ ਅੰਦਰ ਹੀ ਚਲਾਉਣ ਦਾ ਐਲਾਨ ਕੀਤਾ ਹੋਇਆ ਹੈ |