ਚਤਰ ਸਿੰਘ, ਬੁਢਲਾਡਾ : ਸੋਮਾ ਗੋਦਾਮ 'ਚ ਪੈਦਾ ਹੋਈ ਸੁਸਰੀ ਨੂੰ ਲੈ ਕੇ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਦੇ ਸਹਿਯੋਗ ਸਦਕਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਗੋਦਾਮ ਦੇ ਮੂਹਰੇ ਪੱਕਾ ਮੋਰਚਾ ਲਗਾਉਦਿਆਂ ਨਾਅਰੇਬਾਜ਼ੀ ਕੀਤੀ ਗਈ। ਜੱਥੇਬੰਦੀ ਦੇ ਪਿੰਡ ਇਕਾਈ ਦੇ ਪ੍ਰਧਾਨ ਮੇਘਰਾਜ ਸ਼ਰਮਾ ਨੇ ਦੱਸਿਆ ਕਿ ਅਨਾਜ ਗੋਦਾਮ 'ਚ ਸੁਸਰੀ ਦੇ ਖਾਤਮੇ ਲਈ ਪ੍ਰਬੰਧਕਾਂ ਵੱਲੋਂ ਭਰੋਸਾ ਦੇਣ ਦੇ ਬਾਵਜੂਦ ਇਸ ਪਾਸੇ ਵੱਲੋਂ ਧਿਆਨ ਨਾ ਦੇਣ ਕਾਰਨ ਮਜਬੂਰਨ ਧਰਨਾ ਲਾਉਣਾ ਪਿਆ। ਉਨ੍ਹਾਂ ਕਿਹਾ ਕਿ ਇਸ ਸੁਸਰੀ ਕਾਰਨ ਜਿੱਥੇ ਆਸ¸ਪਾਸ ਦੇ ਲੋਕਾਂ ਨੂੰ ਚਮੜੀ ਰੋਗ ਹੋਣ ਦਾ ਖਦਸਾ ਨਜ਼ਰ ਆ ਰਿਹਾ ਹੈ ਉਥੇ ਸੁਸਰੀ ਲੋਕਾਂ ਲਈ ਸਿਰ ਦਰਦੀ ਦਾ ਕਾਰਨ ਬਣੀ ਹੋਈ ਹੈ। ਇਸ ਦੇ ਖਾਤਮੇ ਲਈ ਸੋਮਾ ਗੋਦਾਮ ਪ੍ਰਬੰਧਕਾਂ ਵੱਲੋਂ ਭਰੋਸਾ ਦੇਣ ਦੇ ਬਾਵਜੂਦ ਵੀ ਟਾਲਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ। ਉਨ੍ਹਾਂ ਐਲਾਨ ਕੀਤਾ ਕਿ ਸੁਸਰੀ ਦੇ ਖਾਤਮੇ ਤਕ ਇਹ ਧਰਨਾ ਦਿਨ¸ਰਾਤ ਜਾਰੀ ਰਹੇਗਾ। ਇਸ ਮੌਕੇ ਤੇ ਗੁਰਵਿੰਦਰ ਸਿੰਘ ਮੱਦੀ, ਜਗਦੇਵ ਸਿੰਘ, ਗੁਗਲੀ ਸਿੰਘ, ਜੰਟਾ ਸਿੰਘ, ਬੇਅੰਤ ਸਿੰਘ, ਲਾਭ ਸਿੰਘ, ਗਮਦੂਰ ਸਿੰਘ ਆਦਿ ਹਾਜ਼ਰ ਸਨ।