ਸੁਰਿੰਦਰ ਲਾਲੀ, ਮਾਨਸਾ : 28ਵੀਆਂ ਜ਼ਿਲ੍ਹਾ ਪ੍ਰਰਾਇਮਰੀ ਸਕੂਲ ਖੇਡਾਂ ਬਹੁਮੰਤਵੀ ਖੇਡ ਸਟੇਡੀਅਮ ਮਾਨਸਾ ਵਿਖੇ ਸ਼ਾਨੋ- ਸ਼ੌਕਤ ਨਾਲ ਸ਼ੁਰੂ ਹੋਈਆਂ । ਇਸ ਮੌਕੇ ਜ਼ਿਲ੍ਹੇ ਦੇ ਪੰਜ ਬਲਾਕਾਂ ਤੋਂ ਆਏ ਹੋਏ ਪੰਜ ਸੌ ਤੋਂ ਵੱਧ ਬਾਲ ਖਿਡਾਰੀਆਂ ਨੇ ਮਾਰਚ ਪਾਸਟ 'ਚ ਹਿੱਸਾ ਲੈਂਦਿਆਂ ਖੇਡ ਭਾਵਨਾਂ ਨਾਲ ਖੇਡਣ ਦੀ ਸਹੁੰ ਚੁੱਕੀ । ਇਸ ਮੌਕੇ ਆਸਮਾਨ 'ਚ ਛੱਡੇ ਗੁਬਾਰੇ ਸਟੇਡੀਅਮ ਦੇ ਖੇਡ ਮਾਹੌਲ ਨੂੰ ਹੋਰ ਖ਼ੂਬਸੂਰਤ ਬਣਾ ਰਹੇ ਸਨ। ਮਾਨ ਅਸਪਾਲ ਸਕੂਲ ਦੇ ਨੰਨ੍ਹੇ ਬੱਚਿਆਂ ਵੱਲੋਂ ਪੇਸ਼ ਕੀਤੇ ਭੰਗੜੇ ਦੀ ਪੇਸ਼ਕਾਰੀ ਨੇ ਦਰਸ਼ਕਾਂ ਦਾ ਮਨ ਮੋਹ ਲਿਆ । ਇਸ ਸਮਾਗਮ ਦੇ ਮੁੱਖ ਮਹਿਮਾਨ ਜ਼ਿਲ੍ਹਾ ਪ੍ਰਰੀਸ਼ਦ ਮਾਨਸਾ ਦੇ ਚੈਅਰਮੈਨ ਬਿਕਰਮ ਸਿੰਘ ਮੌਫਰ ਨੇ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਐਲਾਨ ਕੀਤਾ ਕਿ ਜ਼ਿਲ੍ਹੇ ਦੇ ਸਮੂਹ ਸਕੂਲਾਂ ਨੂੰ ਆਧੁਨਿਕ ਸਹੂਲਤਾਂ ਦੇ ਕੇ ਸਮੇਂ ਦੇ ਹਾਣੀ ਬਣਾਇਆ ਜਾਵੇਗਾ ਤੇ ਖੇਡਾਂ ਦੇ ਇਸ ਮਹੱਤਵਪੂਰਨ ਪੜਾਅ ਦੌਰਾਨ ਖੇਡਾਂ ਦੀ ਪ੍ਰਰਾਇਮਰੀ ਪੱਧਰ ਦੀ ਪਨੀਰੀ ਨੂੰ ਵਿਸ਼ੇਸ਼ ਖੇਡ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ ।

ਸਮਾਗਮ ਦੌਰਾਨ ਵਿਸ਼ੇਸ਼ ਤੌਰ 'ਤੇ ਬਿਰਾਜਮਾਨ ਨਗਰ ਕੌਸਲ ਮਾਨਸਾ ਦੇ ਪ੍ਰਧਾਨ ਮਨਦੀਪ ਸਿੰਘ ਗੌਰਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਲਾਭ ਸਿੰਘ ,ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਰਘਵੀਰ ਸਿੰਘ ਮਾਨ, ਨਹਿਰੂ ਯੁਵਾ ਕੇਂਦਰ ਦੇ ਬੁਲਾਰੇ ਸੰਦੀਪ ਘੰਡ ਨੇ ਕਿਹਾ ਕਿ ਬੱਚਿਆਂ ਨੂੰ ਸਿੱਖਿਆ ਦੇ ਨਾਲ- ਨਾਲ ਖੇਡ ਸਹੂਲਤਾਂ ਪ੍ਰਤੀ ਉਤਸ਼ਾਹਿਤ ਕਰਨਾ ਸਮੇਂ ਦੀ ਵੱਡੀ ਲੋੜ ਹੈ। ਵਰਤਮਾਨ ਸਮੇਂ ਦੌਰਾਨ ਜਿਸ ਤਰ੍ਹਾ ਸਾਡੇ ਨੌਜਵਾਨ ਨਸ਼ਿਆਂ ਤੇ ਹੋਰ ਬੁਰਾਈਆਂ ਵੱਲ ਜਾ ਰਹੇ ਹਨ , ਉਸ ਤੋਂ ਨੌਜਵਾਨ ਪੀੜ੍ਹੀ ਨੂੰ ਬਚਾਉਣ ਲਈ ਪਿੰਡ- ਪਿੰਡ ਤੇ ਸਕੂਲ- ਸਕੂਲ ਖੇਡਾਂ ਦੇ ਮਾਹੌਲ ਨੂੰ ਸਿਰਜਣ ਦੀ ਲੋੜ ਹੈ ।

ਜ਼ਿਲ੍ਹਾ ਖੇਡ ਅਫ਼ਸਰ ਪ੍ਰਰਾਇਮਰੀ ਹਰਦੀਪ ਸਿੰਘ ਸਿੱਧੂ ਨੇ ਕਿਹਾ ਕਿ ਸਟੇਟ ਪ੍ਰਰਾਇਮਰੀ ਖੇਡਾਂ ਤੋਂ ਪਹਿਲਾਂ ਜ਼ਿਲ੍ਹਾ ਮਾਨਸਾ ਦੇ ਪ੍ਰਰਾਇਮਰੀ ਪੱਧਰ ਦੇ ਖਿਡਾਰੀਆਂ ਦੀ ਬਿਹਤਰ ਕਾਰਗੁਜ਼ਾਰੀ ਲਈ ਵਿਸ਼ਸ਼ ੇਟਰੇਨਿੰਗ ਕੈਂਪ ਲਾਏ ਜਾਣਗੇ ਤੇ ਨਵੇਂ ਸੈਸ਼ਨ ਦੇ ਸ਼ੁਰੂ ਤੋਂ ਹੀ ਬਾਲ ਖਿਡਾਰੀਆਂ ਨੂੰ ਹਰ ਤਰ੍ਹਾਂ ਦੀਆਂ ਵਿਸ਼ੇਸ਼ ਖੇਡ ਸਹੂਲਤਾਂ ਦੇ ਕੇ ਸਮੇਂ -ਸਮੇਂ ਉਨ੍ਹਾਂ ਨੂੰ ਲੋੜੀਂਦੀਆਂ ਖੇਡ ਤਕਨੀਕਾਂ ਮੁਹੱਈਆਂ ਕਰਵਾਈਆਂ ਜਾਣਗੀਆਂ ।

ਖੇਡ ਮੁਕਾਬਲਿਆਂ ਦੌਰਾਨ ਲੜਕਿਆਂ ਦੇ ਰੱਸਾਕਸ਼ੀ ਮੁਕਾਬਲਿਆਂ 'ਚ ਝੁਨੀਰ ਬਲਾਕ ਮੋਹਰੀ ਰਿਹਾ ਜਦਕਿ ਦੂਸਰੇ ਨੰਬਰ 'ਤੇ ਮਾਨਸਾ ਅਤੇ ਤੀਜੇ ਨੰਬਰ 'ਤੇ ਸਰਦੂਲਗੜ੍ਹ ਬਲਾਕ ਦੇ ਖਿਡਾਰੀ ਰਹੇ । ਰੋਪ ਸਕੀਪਿੰਗ ਦੇ ਸਿੰਗਲ ਮੁਕਾਬਲੇ 'ਚ ਝੁਨੀਰ ਬਲਾਕ ਦਾ ਗਗਨਦੀਪ ਸਿੰਘ ਸਹਾਰਨਾ ਪਹਿਲੇ ਤੇ ਸਰਦੂਲਗੜ੍ਹ ਦਾ ਦਲਜੀਤ ਸਿੰਘ ਦੂਜੇ ਨੰਬਰ 'ਤੇ ਰਿਹਾ । ਜੋਗਿੰਗ 'ਚ ਪਹਿਲੇ ਨੰਬਰ ਤੇ ਮਾਨਸਾ ਦਾ ਵਿਸ਼ਾਲਦੀਪ ਸਿੰਘ ਉੱਭਾ ਤੇ ਦੂਜੇ ਨੰਬਰ 'ਤੇ ਬਰੇਟੇ ਦਾ ਲਵਪ੍ਰਰੀਤ ਸਿੰਘ ਅਚਾਨਕ ਰਿਹਾ । ਡਬਲ ਅੰਡਰ ਵਿਚ ਪਹਿਲੇ ਨੰਬਰ +ਤੇ ਮਾਨਸਾ ਦਾ ਜਸਪ੍ਰਰੀਤ ਸਿੰਘ ਉੱਭਾ ਤੇ ਦੂਸਰੇ ਨੰਬਰ 'ਤੇ ਸਰਦੂਲਗੜ੍ਹ ਦਾ ਮਹਿਕਪ੍ਰਰੀਤ ਸਿੰਘ ਸਰਦੂਲੇਵਾਲਾ ਰਿਹਾ । ਫਰੀ ਸਟਾਇਲ 'ਚ ਸਰਦੂਲਗੜ੍ਹ ਦਾ ਅਮਿਤ ਕੁਮਾਰ ਸਰਦੂਲੇਵਾਲਾ ਪਹਿਲੇ ਸਥਾਨ 'ਤੇ ਤੇ ਦੂਸਰੇ ਨੰਬਰ 'ਤੇ ਮਾਨਸਾ ਦਾ ਮਨਦੀਪ ਸਿੰਘ ਉੱਭਾ ਰਿਹਾ। ਲੜਕੀਆਂ ਦੇ ਹੋਏ ਰੱਸਾਕਸ਼ੀ ਦੇ ਸਿੰਗਲ ਮੁਕਾਬਲੇ ਦੌਰਾਨ ਪਹਿਲੇ ਨੰਬਰ 'ਤੇ ਮਾਨਸਾ ਦੀ ਹਰਮਨ ਕੌਰ ਉੱਭਾ ਤੇ ਦੂਸਰੇ ਨੰਬਰ 'ਤੇ ਝੁਨੀਰ ਦੀ ਪਿ੍ਰਅੰਕਾ ਕੌਰਵਾਲਾ ਰਹੀ । ਜੋਗਿੰਗ 'ਚ ਪਹਿਲੇ ਨੰਬਰ 'ਤੇ ਹੁਸਨਪ੍ਰਰੀਤ ਕੌਰ ਝੰਡਾ ਕਲਾਂ ਤੇ ਦੂਸਰੇ ਨੰਬਰ 'ਤੇ ਬਰੇਟਾ ਦੀ ਜੋਤੀ ਕੌਰ ਰੰਘੜਿਆਲ ਬ੍ਾਂਚ ਰਹੀ । ਇਸੇ ਤਰ੍ਹਾਂ ਡਬਲ ਅੰਡਰ 'ਚ ਪਹਿਲੇ ਨੰਬਰ 'ਤੇ ਮਾਨਸਾ ਦੀ ਅਰਸ਼ਨੁੂਰ ਕੌਰ ਉੱਭਾ ਤੇ ਦੂਸਰੇ ਨੰਬਰ 'ਤੇ ਬੁਢਲਾਡਾ ਦੀ ਪ੍ਰਭਜੋਤ ਕੌਰ ਫਫੜੇ ਭਾਈ ਕੇ ਰਹੀ। ਫਰੀ ਸਟਾਇਲ 'ਚ ਪਹਿਲੇ ਨੰਬਰ 'ਤੇ ਸਰਦੂਲਗੜ੍ਹ ਦੀ ਆਕਾਸ਼ਦੀਪ ਕੌਰ ਸਰਦੂਲੇਵਾਲਾ ਤੇ ਦੂਸਰੇ ਨੰਬਰ 'ਤੇ ਰਮਨਦੀਪ ਕੌਰ ਦਾਨੇਵਾਲਾ ਰਹੀ। ਸਤਰੰਜ਼ ਲੜਕੀਆਂ ਦੇ ਹੋਏ ਮੁਕਾਬਲਿਆਂ ਵਿਚ ਬਲਾਕ ਮਾਨਸਾ ਨੇ ਪਹਿਲਾ , ਬਰੇਟਾ ਨੇ ਦੂਸਰਾ ਤੇ ਬੁਢਲਾਡਾ ਨੇ ਤੀਸਰਾ ਸਥਾਨ ਪ੍ਰਰਾਪਤ ਕੀਤਾ । ਇਸੇ ਤਰ੍ਹਾਂ ਸਤਰੰਜ਼ ਲੜਕਿਆਂ ਦੇ ਹੋਏ ਮੁਕਾਬਲਿਆਂ ਦੌਰਾਨ ਬਲਾਕ ਬਰੇਟਾ ਨੇ ਪਹਿਲਾ , ਬਲਾਕ ਬੁਢਲਾਡਾ ਨੇ ਦੂਸਰਾ ਤੇ ਬਲਾਕ ਮਾਨਸਾ ਨੇ ਤੀਸਰਾ ਸਥਾਨ ਪ੍ਰਰਾਪਤ ਕੀਤਾ।

ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ , ਬਲਾਕ ਸਿੱਖਿਆ ਅਫ਼ਸਰ ਤਰਸੇਮ ਸਿੰਘ , ਸੈਕੰਡਰੀ ਵਿਭਾਗ ਦੇ ਏਈਓ ਬਲਵੰਤ ਸਿੰਘ , ਲੈਕਚਰਾਰ ਗੁਰਪਾਲ ਸਿੰਘ ,ਗਰਪਿਆਰ ਸਿੰਘ ਅੱਕਾਂਵਾਲੀ ,ਜਸਵੰਤ ਸਿੰਘ , ਜਗਤਾਰ ਸਿੰਘ ਪ੍ਰਧਾਨ ਖੇਡ ਕਲਚਰ , ਗੁਰਦੀਪ ਸਿੰਘ ਮਾਨ , ਲਖਵੀਰ ਸਿੰਘ ਬੋਹਾ ਨੇ ਵਿਸ਼ੇਸ਼ ਸਹਿਯੋਗ ਕੀਤਾ । ਸਮਾਗਮ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਯੋਗਿਤਾ ਜੋਸ਼ੀ, ਜ਼ਿਲ੍ਹਾ ਕਮੇਟੀ ਮੈਂਬਰ ਰਾਜੇਸ਼ ਬੁਢਲਾਡਾ ਤੇ ਰੇਖਾ ਰਾਣੀ ਨੇ ਕੀਤੀ । ਮਾਰਚ ਪਾਸਟ ਦੀ ਅਗਵਾਈ ਸੁਦਰਸ਼ਨ ਰਾਜੂ ਡੀਪੀਈ, ਗੁਰਦਾਸ ਸਿੰਘ ਬੀਰੋਕੇ ਕਲਾਂ, ਕੁਲਵਿੰਦਰ ਸਿੰਘ ਜ਼ਿਲ੍ਹਾ ਕਮੇਟੀ ਮੈਂਬਰ ਅਤੇ ਮਨਜੀਤ ਕੁਮਾਰ ਉੱਭਾ ਨੇ ਕੀਤੀ । ਸਮੁੱਚੇ ਟੂਰਨਾਮੈਂਟ ਵਿਚ ਬਲਾਕ ਖੇਡ ਅਫ਼ਸਰਾਂ ਬਲਜਿੰਦਰ ਸਿੰਘ ਬਰੇਟਾ, ਗੁਰਮੇਲ ਸਿੰਘ ਬੁਢਲਾਡਾ, ਖੁਸ਼ਵਿੰਦਰ ਸਿੰਘ ਸਰਦੂਲਗੜ੍ਹ ,ਬਲਵਿੰਦਰ ਕੁਮਾਰ ਮਾਨਸਾ ਤੇ ਅਮਰਜੀਤ ਸਿੰਘ ਝੁਨੀਰ ਦੀ ਵਿਸ਼ੇਸ਼ ਕਾਰਗੁਜ਼ਾਰੀ ਰਹੀ। ਇਸ ਦੌਰਾਨ ਅਕਬਰ ਸਿੰਘ ਬੱਪੀਆਣਾ, ਰਾਮਨਾਥ ਧੀਰਾ, ਨਿਰਮਲ ਸਿੰਘ,ਅਮਨਦੀਪ ਸਿੰਘ ਭਾਈਦੇਸਾ, ਰਣਧੀਰ ਸਿੰਘ ਆਦਮਕੇ , ਅਮਨਦੀਪ ਸ਼ਰਮਾ, ਸੁਰੇਸ਼ ਕੁਮਾਰ ਬੁਰਜ ਹਰੀ , ਅਸ਼ੋਕ ਕੁਮਾਰ ਫਫੜੇ ਭਾਈ ਕੇ , ਮੈਡਮ ਕਵਿਤਾ ,ਮੋਨਿਕਾ ਵਿਰਕ, ਰਿੰਪੀ ਰਾਣੀ ਸ਼ਾਕਸੀ , ਕੁਲਦੀਪ ਕੌਰ, ਕਿਰਨਜੋਤ ਕੌਰ, ਸੁਦਾਗਰ ਸਿੰਘ ਜਵਾਹਰਕੇ , ਮੋਲਕ ਸਿੰਘ ,ਇੰਦਰਜੀਤ ਸਿੰਘ, ਅੰਗਰੇਸਿੰਘ, ਨਰਿੰਦਰ ਸਿੰਘ ਹਰਜੀਤ ਸਿੰਘ , ਆਤਮਾ ਸਿੰਘ , ਪ੍ਰਰੀਤਮ ਸਿੰਘ ਗੁਰਨੇ ਕਲਾਂ, ਪ੍ਰਭੂ ਸਿੰਘ, ਰਣਜੀਤ ਸਿੰਘ ਸੀਐੱਚਟੀ ਨੇ ਵੱਖ-ਵੱਖ ਖੇਡ ਗਤੀਵਿਧੀਆਂ ਦੀ ਅਗਵਾਈ ਕੀਤੀ । ਇਸ ਮੌਕੇ ਹਰਦੀਪ ਜਟਾਣਾ , ਬੀਰਬਲ ਸਿੰਘ ਦੀ ਅਗਵਾਈ ਵਾਲੀ ਗ੍ਰਾਮ ਪੰਚਾਇਤ ਨੰਗਲ, ਆਕਾਸ਼ ਕਾਟਨ ਫੈਕਟਰੀ , ਗੁਰੂ ਰੀਪਰ , ਟੈਕਸਲਾ ਵੱਲੋਂ ਬੱਚਿਆਂ ਲਈ ਲੰਗਰ ਤੇ ਬੱਚਿਆਂ ਨੂੰ ਫ਼ਲ ਵੰਡੇ ਗਏ। ਇਨ੍ਹਾਂ ਖੇਡਾਂ ਦੌਰਾਨ ਤਲਵੰਡੀ ਸਾਬੋ ਪਾਵਰ ਲਿਮਟਿਡ ਬਣਾਵਾਲਾ ਵੱਲੋਂ ਵੀ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੇੈ।