ਪੱਤਰ ਪ੍ਰਰੇਰਕ, ਮਾਨਸਾ : ਸਥਾਨਕ ਗੁਰੂ ਗੋਬਿੰਦ ਸਿੰਘ ਆਈਟੀਆਈ ਭੈਣੀ ਬਾਘਾ ਵਿਖੇ ਡਿਗਰੀ ਵੰਡ ਸਮਾਰੋਹ ਕਰਵਾਇਆ ਗਿਆ। ਇਸ ਡਿਗਰੀ ਵੰਡ ਸਮਾਰੋਹ ਵਿਚ ਇਲੈਕਟਰੀਸ਼ਨ, ਵੈਲਡਰ, ਪਲੰਬਰ, ਸੀਵਿੰਗ ਟੈਕਨਾਲੋਜੀ, ਕਢਾਈ ਅਤੇ ਟੀਚਰ ਟਰੇਨਿੰਗ ਨਾਲ ਸਬੰਧਿਤ ਟਰੇਡਾਂ ਦੇ ਪਾਸ ਆਉਟ ਸਿਖਿਆਰਥੀਆਂ ਨੂੰ ਉਨ੍ਹਾਂ ਦੇ ਪਾਸ ਹੋਣ ਦੇ ਸਰਟੀਫਿਕੇਟ ਵੰਡੇ ਗਏ। ਇਸ ਸਮੇਂ ਸਿਖਿਆਰਥੀਆਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਸਿੱਖਿਆਰਥੀਆਂ ਨੇ ਦੱਸਿਆ ਕਿ ਇਸ ਡਿਗਰੀ ਵੰਡ ਸਮਾਰੋਹ ਨੇ ਉਨ੍ਹਾਂ ਨੂੰ ਆਪਸ ਵਿਚ ਦੁਬਾਰਾ ਮਿਲਣ ਦਾ ਮੌਕਾ ਦਿੱਤਾ ਅਤੇ ਸੰਸਥਾ ਵੱਲੋਂ ਕਰਵਾਏ ਗਏ ਡਿਗਰੀ ਵੰਡ ਸਮਾਰੋਹ ਦੀ ਸ਼ਾਲਾਘਾ ਕੀਤੀ। ਇਸ ਮੌਕੇ ਸੰਸਥਾ ਦੇ ਚੇਅਰਮੈਨ ਮਨਜੀਤ ਸਿੰਘ ਨੇ ਦੱਸਿਆ ਉਨ੍ਹਾਂ ਵੱਲੋਂ ਪਿਛਲੇ 15 ਸਾਲਾਂ ਤੋਂ ਤਕਨੀਕੀ ਸਿਖਿਆ ਦੇ ਖੇਤਰ ਵਿਚ ਕੰਮ ਕੀਤਾ ਜਾ ਰਿਹਾ ਹੈ ਅਤੇ ਹਰ ਸਾਲ ਸਿੱਖਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਜਾਂਦੀਆਂ ਹਨ। ਉਨ੍ਹਾਂ ਦੀ ਸੰਸਥਾ ਤੋਂ ਪਾਸ ਹੋ ਕੇ ਸਿੱਖਿਆਰਥੀਆਂ ਵੱਖ ਵੱਖ ਪਬਲਿਕ ਸੈਕਟਰਾਂ, ਪ੍ਰਰਾਈਵੇਟ ਸੈਕਟਰਾਂ ਵਿਚ ਕੰਮ ਕਰਨ ਤੋਂ ਇਲਵਾ ਸੈਲਫ ਬਿਜਨਸ ਵੀ ਬਹੁਤ ਚੰਗੇ ਢੰਗ ਨਾਲ ਚਲਾ ਰਹੇ ਹਨ। ਸੈਲਫ ਬਿਜਨਸ ਵਾਲੇ ਤਾਂ ਹੋਰਾਂ ਨੂੰ ਵੀ ਰੁਜਗਾਰ ਮੁਹੱਈਆ ਕਰਵਾ ਰਹੇ ਹਨ, ਕਿਉਂਕਿ ਉਨ੍ਹਾਂ ਦਾ ਮੰਤਵ ਹੈ ਹੁਨਰ ਤੇ ਰੁਜ਼ਗਾਰ। ਇਸ ਮੌਕੇ ਸੰਸਥਾ ਦੇ ਪਿ੍ਰੰਸੀਪਲ ਅਮਨਦੀਪ ਗਰਗ ਤੋਂ ਇਲਾਵਾ ਜੀਆਈ ਮੋਹਨਦੀਪ ਸਿੰਘ, ਬਲਵੰਤ ਸਿੰਘ, ਪਰਦੀਪ ਸਿੰਘ ਸ਼ਰਨਦੀਪ ਸਿੰਘ, ਜਸਪਾਲ ਸਿੰਘ, ਮਨਦੀਪ ਕੌਰ ਤੋਂ ਇਲਾਵਾ ਸਿਖਿਆਰਥੀ ਐਲੁਮਨੀ ਐਸੋਸ਼ੀਏਸ਼ਨ ਦੇ ਪ੍ਰਧਾਨ ਰਾਮ ਸਿੰਘ, ਵਾਈਸ ਪ੍ਰਧਾਨ ਸਿਮਰਜੀਤ ਸਿੰਘ, ਜਰਨਲ ਸੈਕਟਰੀ ਜਸ਼ਨਪ੍ਰਰੀਤ ਸਿੰਘ, ਬਲਵਿੰਦਰ ਸਿੰਘ, ਸੰਦੀਪ ਸਿੰਘ, ਜਗਦੀਪ ਸਿੰਘ, ਤਰਸੇਮ ਸਿੰਘ, ਜਗਸੀਰ ਸਿੰਘ, ਹਰਦੀਪ ਸਿੰਘ, ਮਨਪ੍ਰਰੀਤ ਸਿੰਘ, ਮਹਿਕਦੀਪ ਸਿੰਘ ਆਦਿ ਹਾਜ਼ਰ ਸਨ।