ਪੰਜਾਬੀ ਜਾਗਰਣ ਪ੍ਰਤੀਨਿਧੀ, ਮਾਨਸਾ : ਸਵੱਛ ਵਿਦਿਆਲਿਆ ਪੁਰਸਕਾਰ 2022 ਅਧੀਨ ਮਾਨਸਾ ਦੇ 38 ਸਕੂਲਾਂ ਨੂੰ ਡਿਪਟੀ ਕਮਿਸ਼ਨਰ ਮਾਨਸਾ ਜਸਪ੍ਰਰੀਤ ਸਿੰਘ (ਆਈਏਐਸ) ਵੱਲੋਂ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਸ਼ੰਸਾ ਪੱਤਰ ਦਿੰਦਿਆਂ ਡਿਪਟੀ ਕਮਿਸ਼ਨਰ ਜਸਪ੍ਰਰੀਤ ਸਿੰਘ ਨੇ ਸਮੂਹ ਸਕੂਲੀ ਮੁਖੀਆ ਨੂੰ ਸੁਭਕਾਨਾਵਾਂ ਦਿੱਤੀਆਂ ਅਤੇ ਭਵਿੱਖ ਅੰਦਰ ਸਿੱਖਿਆ ਦੇ ਪੱਧਰ ਨੂੰ ਹੋਰ ਬੁਲੰਦੀਆਂ 'ਤੇ ਲਿਜਾਣ ਲਈ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਲਈ ਕਿਹਾ। ਉਨਾਂ੍ਹ ਕਿਹਾ ਕਿ ਹਰੇਕ ਸਕੂਲ ਮੁਖੀ ਆਪਣੇ ਅਧੀਨ ਆਉਂਦੇ ਵਿਦਿਆਰਥੀਆਂ ਪ੍ਰਤੀ ਨਿੱਜੀ ਜ਼ਿੰਮੇਵਾਰੀ ਲੈ ਕੇ ਵੈਕਸੀਨੇਸ਼ਨ ਕਰਵਾਏ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਮਹੀਨਾ ਅਪ੍ਰਰੈਲ 2022 ਵਿੱਚ ਵੱਖ ਵੱਖ ਸਕੂਲਾਂ ਵੱਲੋਂ ਸਵੱਛ ਵਿਦਿਆਲਿਆ ਪੁਰਸਕਾਰ 2022 ਲਈ ਆਨਲਾਈਨ ਮਾਧਿਅਮ ਰਾਹੀਂ ਅਪਲਾਈ ਕੀਤਾ ਸੀ। ਉਸ ਤੋਂ ਬਾਅਦ ਜ਼ਿਲ੍ਹਾ ਪੱਧਰ 'ਤੇ ਨਿਯੁਕਤ ਕੀਤੇ ਵੱਖ-ਵੱਖ ਈਵੈਲੂਏਟਰਜ਼ ਦੁਆਰਾ ਇਨਾਂ੍ਹ ਸਕੂਲਾਂ ਨੂੰ ਿਫ਼ਜ਼ੀਕਲੀ ਵੈਰੀਫ਼ਾਈ ਕੀਤਾ ਗਿਆ ਅਤੇ ਆਪਣੀ ਲੌਗਇੰਨ ਆਈਡੀ ਰਾਹੀਂ ਇਨਾਂ੍ਹ ਸਕੂਲਾਂ ਦੇ ਅੰਕ ਅਪਡੇਟ ਕੀਤੇ ਗਏ। ਭਾਰਤ ਸਰਕਾਰ ਦੇ ਨਿਯਮਾਂ ਮੁਤਾਬਿਕ ਇੱਕ ਜ਼ਿਲ੍ਹੇ ਵਿੱਚ 8 ਸਕੂਲ ਓਵਰਆਲ ਕੈਟਾਗਿਰੀ ਅਤੇ 30 ਸਕੂਲ ਵੱਖ ਵੱਖ ਸਬ ਕੈਟਾਗਿਰੀਆਂ ਵਿਚੋਂ ਚੁਣੇ ਜਾਣੇ ਸਨ। ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਨੇ ਦੱਸਿਆ ਕਿ ਮਾਨਸਾ ਦੇ 528 ਸਕੂਲਾਂ ਨੇ ਅਪਲਾਈ ਕੀਤਾ ਸੀ। ਜਿਹੜੇ ਕਿ ਵੱਖ ਵੱਖ ਈਵੈਲੂਏਟਰਜ਼ ਦੁਆਰਾ ਵੈਰੀਫ਼ਾਈ ਕੀਤੇ ਗਏ। ਨੋਡਲ ਅਫ਼ਸਰ ਹਰਪ੍ਰਰੀਤ ਸਿੰਘ ਨੇ ਦੱਸਿਆ ਕਿ ਓਵਰਆਲ ਕੈਟਾਗਿਰੀ ਵਿੱਚ ਸਰਕਾਰੀ ਮਿਡਲ ਸਕੂਲ ਗੋਰਖਨਾਥ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੈਰਾ ਖੁਰਦ, ਸਰਕਾਰੀ ਪ੍ਰਰਾਇਮਰੀ ਸਕੂਲ ਬਹਿਣੀਵਾਲ, ਸਰਵਹਿੱਤਕਾਰੀ ਸਕੂਲ ਭੀਖੀ, ਸਰਕਾਰੀ ਮਿਡਲ ਸਕੂਲ ਚੱਕ ਭਾਈਕੇ ਅਤੇ ਸਮਿਸ (ਹਬ) ਜੋਗਾ ਸ਼ਾਮਿਲ ਸਨ। ਇਸੇ ਤਰਾਂ੍ਹ ਬੀਹੇਵੀਅਰ ਚੇਂਜ ਅਤੇ ਕਪੈਸਿਟੀ ਬਿਲਡਿੰਗ ਕੈਟਾਗਿਰੀ ਅਧੀਨ ਸਰਕਾਰੀ ਮਿਡਲ ਸਕੂਲ ਜਟਾਣਾ ਕਲਾਂ, ਜਿੰਦਰ ਇੰਟਰਨੈਸ਼ਨਲ ਰਾਮਪੁਰ ਮੰਡੇਰ, ਜੇ.ਐਨ.ਵੀ ਮਾਨਸਾ, ਸਰਕਾਰੀ ਪ੍ਰਰਾਇਮਰੀ ਸਕੂਲ ਕੁਸਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੁੜੀਆਂ) ਬੋਹਾ, ਕੋਵਿਡ-19 ਦੇ ਰੱਖ ਰਖਾਵ ਕੈਟਾਗਿਰੀ ਅਧੀਨ ਸਰਕਾਰੀ ਪ੍ਰਰਾਇਮਰੀ ਸਕੂਲ ਜੀਤਸਰ ਬੱਛੋਆਣਾ, ਕਰਨਲ ਅਕੈਡਮੀ ਬੀਰੋਕੇ ਕਲਾਂ, ਸਰਕਾਰੀ ਪ੍ਰਰਾਇਮਰੀ ਸਕੂਲ ਜੋਗਾ, ਚੇਤਨ ਸਰਵਹਿੱਤਕਾਰੀ ਮਾਨਸਾ, ਹੈਡਵਾਸ਼ਿੰਗ ਵਿਦ ਸੋਪ ਕੈਟਾਗਿਰੀ ਅਧੀਨ ਸਪ੍ਰਸ ਗੇਹਲੇ, ਸਰਕਾਰੀ ਪ੍ਰਰਾਇਮਰੀ ਸਕੂਲ ਸਹਾਰਨਾ, ਕੈਂਵਰਿਜ ਸਕੂਲ ਨੰਗਲ ਖੁਰਦ, ਮਨੂਵਾਟਿਕਾ ਬੁਢਲਾਡਾ, ਸਪ੍ਰਸ (ਬਬ) ਬੋਹਾ, ਓਪਰੇਸ਼ਨ ਅਤੇ ਮੈਨਟੀਨਸ ਕੈਟਾਗਿਰੀ ਅਧੀਨ ਸਪ੍ਰਸ ਕੋੜੀਵਾੜਾ, ਸਰਕਾਰੀ ਪ੍ਰਰਾਇਮਰੀ ਸਕੂਲ ਦਾਤੇਵਾਸ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟੜਾ ਕਲਾਂ, ਸਮਿਸ (ਹਬ) ਜੋਗਾ, ਸਰਵਹਿੱਤਕਾਰੀ ਵਿੱਦਿਆ ਮੰਦਿਰ ਭੀਖੀ, ਟੁਆਇਲਟਸ ਕੈਟਾਗਿਰੀ ਅਧੀਨ ਸਮਿਸ ਡੇਲੂਆਣਾ, ਸਮਿਸ ਕੁਲੈਹਿਰੀ, ਸਸਸ ਕਾਹਨਗੜ੍ਹ, ਸਮਿਸ ਬਰੇਟਾ ਪਿੰਡ, ਜੀਨੀਅਸ ਪਬਲਿਕ ਸਕੂਲ ਸਰਦੂਲਗੜ੍ਹ, ਵਾਟਰ ਕੈਟਾਗਿਰੀ ਅਧੀਨ ਸਪ੍ਰਸ ਬਹਿਣੀਵਾਲ, ਸਪ੍ਰਸ ਭਾਈ ਗੁਰਦਾਸ ਬਸਤੀ ਮਾਨਸਾ, ਸਪ੍ਰਸ ਝੇਰਿਆਂਵਾਲੀ, ਸਸਸ (ਮੁੰ) ਬੋਹਾ, ਸਸਸ ਭੰਮੇ ਕਲਾਂ ਨੇ ਪੁਰਸਕਾਰ ਪ੍ਰਰਾਪਤ ਕੀਤੇ। ਡਿਪਟੀ ਕਮਿਸ਼ਨਰ ਮਾਨਸਾ ਨੇ ਕਿਹਾ ਕਿ ਜਿਲ੍ਹਾ ਮਾਨਸਾ ਦੇ ਬਾਕੀ ਸਕੂਲਾਂ ਦੇ ਰੋਲ ਮਾਡਲ ਦਾ ਕੰਮ ਕਰਨਗੇ ਅਤੇ ਭਵਿੱਖ ਵਿੱਚ ਵੀ ਉਪਰਾਲੇ ਤ ਯਤਨ ਜਾਰੀ ਰੱਖਣਗੇ। ਇਸ ਮੌਕੇ ਤਰਸੇਮ ਸੇਮੀ ਮੈਬਰ ਆਸਰਾ ਕਲੱਬ ਮਾਨਸਾ, ਪਰਵਿੰਦਰ ਸਿੰਘ ਡੀ.ਐਮ ਆਈ.ਸੀ.ਟੀ, ਦਿਨੇਸ਼ ਰਿਸ਼ੀ ਮੈਬਰ ਨੇਕੀ ਫਾਊਡੇਸ਼ਨ ਬੁਢਲਾਡਾ, ਗੁਰਦੀਪ ਸਿੰਘ ਡੀ.ਐਮ ਸਪੋਰਟਸ, ਰਾਮ ਕੁਮਾਰ ਡੀਿਲੰਗ ਅਤੇ ਵੱਖ ਵੱਖ ਸਕੂਲਾਂ ਦੇ ਸਕੂਲ ਮੁਖੀ ਹਾਜ਼ਰ ਸਨ।