ਚਤਰ ਸਿੰਘ, ਬੁਢਲਾਡਾ : ਪ੍ਰਰਾਇਮਰੀ ਮੁੱਖ ਅਧਿਆਪਕਾਂ ਨੂੰ ਹਾਈ ਸਕੂਲ ਦੇ ਮੁੱਖ ਅਧਿਆਪਕ ਦੇ ਬਰਾਬਰ ਦਾ ਤਨਖਾਹ ਕੇ ਦੇਣ ਅਤੇ ਪ੍ਰਰਾਇਮਰੀ ਕੇਂਦਰ ਮੁੱਖ ਅਧਿਆਪਕ ਨੂੰ ਪਿ੍ਰੰਸੀਪਲ ਦੇ ਬਰਾਬਰ ਦਾ ਤਨਖਾਹ ਸਕੇਲ ਦੇਣ ਦੀ ਮੰਗ ਨੂੰ ਲੈ ਕੇ ਮੁੱਖ ਅਧਿਆਪਕ ਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਫੈਸਲੇ ਤਹਿਤ ਬਲਾਕ ਬੁਢਲਾਡਾ ਵਿਖੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਦੀ ਅਗਵਾਈ ਹੇਠ ਬਲਾਕ ਸਿੱਖਿਆ ਅਫ਼ਸਰ ਬੁਢਲਾਡਾ ਅਮਨਦੀਪ ਸਿੰਘ ਰਾਹੀਂ ਮੁਲਾਜ਼ਮ ਸਬ ਕਮੇਟੀ ਦੇ ਚੇਅਰਮੈਨ ਬ੍ਹਮਾ ਮਹਿੰਦਰਾ ਨੂੰ ਮੰਗ ਪੱਤਰ ਭੇਜਿਆ ਗਿਆ। ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਦੱਸਿਆ ਕਿ ਇਸ ਮੰਗ ਪੱਤਰ 'ਚ ਪ੍ਰਰਾਇਮਰੀ ਮੁੱਖ ਅਧਿਆਪਕਾਂ ਨੂੰ ਹਾਈ ਸਕੂਲ ਦੇ ਮੁੱਖ ਅਧਿਆਪਕ ਦੇ ਬਰਾਬਰ ਦਾ ਤਨਖਾਹ ਕੇ ਦੇਣ ਤੇ ਪ੍ਰਰਾਇਮਰੀ ਕੇਂਦਰ ਮੁੱਖ ਅਧਿਆਪਕ ਨੂੰ ਪਿ੍ਰੰਸੀਪਲ ਦੇ ਬਰਾਬਰ ਦਾ ਤਨਖਾਹ ਸਕੇਲ ਦੇਣ ਦੀ ਮੰਗ ਰੱਖੀ ਗਈ। ਇਸ ਮੌਕੇ ਸੂਬਾ ਕਮੇਟੀ ਮੈਂਬਰ ਰਾਮਪਾਲ ਸਿੰਘ , ਅਵਤਾਰ ਸਿੰਘ ਸੁਰਿੰਦਰ ਕੁਮਾਰ ਬੁਢਲਾਡਾ ਆਦਿ ਹਾਜ਼ਰ ਸਨ।