ਪੱਤਰ ਪ੍ਰਰੇਰਕ, ਮਾਨਸਾ : ਮਾਨਸਾ ਸਾਈਕਲ ਗਰੁੱਪ ਦੇ ਮੈਂਬਰ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਸਵੇਰ ਵੇਲੇ ਸਾਈਕਲ ਚਲਾ ਕੇ ਲੋਕਾਂ ਨੂੰ ਸਾਈਕਲਿੰਗ ਲਈ ਪ੍ਰਰੇਰਿਤ ਕਰ ਰਹੇ ਹਨ। ਇਹ ਜਾਣਕਾਰੀ ਦਿੰਦੇ ਹੋਏ ਸੰਜੀਵ ਪਿੰਕਾ ਨੇ ਦੱਸਿਆ ਕਿ ਮੰਗਲਵਾਰ ਨੂੰ ਸ਼ਹਿਰ ਦੇ ਸਰਜਨ ਡਾ. ਟੀਪੀਐੱਸ ਰੇਖੀ ਦੀ ਅਗਵਾਈ ਹੇਠ ਸਾਈਕਲ ਗਰੁੱਪ ਦੇ 11 ਮੈਂਬਰਾਂ ਨੇ ਮਾਨਸਾ ਤੋਂ ਕੋਟਲੱਲੂ, ਬੱਪੀਆਣਾ ਤੋਂ ਵਾਪਸ ਮਾਨਸਾ ਤਕ 20 ਕਿੱਲੋਮੀਟਰ ਸਾਈਕਲਿੰਗ ਕੀਤੀ। ਡਾ. ਟੀਪੀਐੱਸ ਰੇਖੀ ਨੇ ਕਿਹਾ ਕਿ ਸਾਈਕਲਿੰਗ ਕਈ ਬੀਮਾਰੀਆਂ ਜਿਵੇਂ ਸ਼ੂਗਰ, ਬਲੱਡ ਪੈ੍ਸ਼ਰ ਆਦਿ ਦੇ ਬਚਾਅ ਲਈ ਕਾਫੀ ਲਾਹੇਵੰਦ ਹੈ। ਉਨ੍ਹਾਂ ਕਿਹਾ ਕਿ ਨਿਯਮਿਤ ਸਾਈਕਲਿੰਗ ਕਰਨ ਨਾਲ ਸ਼ਰੀਰ ਨਿਰੋਗ ਰਹਿੰਦਾ ਹੈ ਅਤੇ ਮੋਟਾਪਾ ਜੋ ਕਿ ਕਈ ਬੀਮਾਰੀਆਂ ਦਾ ਕਾਰਨ ਬਣਦਾ ਹੈ ਤੋਂ ਵੀ ਬਚਿਆ ਜਾ ਸਕਦਾ ਹੈ। ਮਾਨਸਾ ਵਰਗੇ ਛੋਟੇ ਸ਼ਹਿਰ 'ਚ ਹਰ ਰੋਜ਼ ਦੇ ਲੋਕਲ ਕੰਮ ਬੜੀ ਅਸਾਨੀ ਨਾਲ ਸਾਈਕਲ 'ਤੇ ਕੀਤੇ ਜਾ ਸਕਦੇ ਹਨ, ਜਿਸ ਨਾਲ ਪੈਟਰੋਲ ਦੀ ਬੱਚਤ ਹੁੰਦੀ ਹੈ ਅਤੇ ਸਭ ਤੋਂ ਵੱਧ ਵਾਹਨਾਂ ਤੋਂ ਹੋਣ ਵਾਲਾ ਪ੍ਰਦੂਸ਼ਨ ਵੀ ਘੱਟਦਾ ਹੈ। ਟ੍ਰੈਫਿਕ ਦੀ ਸਮੱਸਿਆ ਵੀ ਹੱਲ ਹੁੰਦੀ ਹੈ, ਇਸ ਲਈ ਹਰੇਕ ਮਨੁੱਖ ਨੂੰ ਅਲੋਪ ਹੋ ਰਹੇ ਸਾਈਕਲ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਮੌਕੇ ਡਾ. ਵਰੁਣ ਮਿੱਤਲ, ਨਰਿੰਦਰ ਗੁਪਤਾ, ਪ੍ਰਮੋਦ ਬਾਗਲਾ, ਸੰਜੀਵ ਕੁਮਾਰ, ਬਿੰਨੂ ਗਰਗ, ਰਜੇਸ਼, ਰਵਿੰਦਰ ਧਾਲੀਵਾਲ, ਰੌਕੀ ਸ਼ਰਮਾ, ਪਰਵੀਨ ਕੁਮਾਰ ਅਤੇ ਖਿੱਪਲ ਆਦਿ ਹਾਜ਼ਰ ਸਨ।