-ਐੱਸਐੱਸਪੀ ਨਰਿੰਦਰ ਭਾਰਗਵ ਨੇ ਕੀਤਾ ਵਾਪਸ ਪਹੁੰਚਣ ਤੇ ਸਨਮਾਨ

ਸੁਰਿੰਦਰ ਲਾਲੀ, ਮਾਨਸਾ : ਈਕੋ ਵੀਲਰ ਮਾਨਸਾ ਵੱਲੋਂ ਸਰਬੱਤ ਦੇ ਭਲੇ ਲਈ ਮਾਨਸਾ ਤੋਂ ਸ੍ਰੀ ਅੰਮਿ੍ਤਸਰ ਸਾਹਿਬ ਤਕ ਸਾਈਕਲ ਰਾਈਡ ਆਯੋਜਿਤ ਕੀਤੀ ਗਈ। ਇਸ ਰਾਈਡ ਦੀ ਅਗਵਾਈ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਨੇ ਕੀਤੀ। ਇਸ ਦਾ ਮੁੱਖ ਮਕਸਦ ਪੰਜਾਬ ਵਿਚ ਫੈਲ੍ਹੇ ਨਸ਼ਿਆਂ ਵਿਰੁੱਧ ਸ੍ਰੀ ਹਰਿਮੰਦਰ ਸਾਹਿਬ ਅਰਦਾਸ ਕਰਨੀ ਸੀ ਅਤੇ ਰਸਤੇ ਵਿਚ ਲੋਕਾਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਜਾਗਰੂਕ ਕਰਨਾ ਸੀ। ਇਸ ਰਾਈਡ ਨੂੰ 16ਅਗਸਤ ਨੂੰ ਐੱਸਐੱਸਪੀ ਡਾ. ਨਰਿੰਦਰ ਭਾਰਗਵ ਨੇ ਸਵੇਰੇ 5 ਵਜੇ ਠੀਕਰੀ ਵਾਲਾ ਚੌਂਕ ਮਾਨਸਾ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਰਾਈਡ ਵਿਚ ਈਕੋ ਵੀਲਰਂ ਦੇ 22 ਮੈਂਬਰਾਂ ਨੇ ਭਾਗ ਲਿਆ। ਇਸ ਸਾਈਕਲ ਰਾਈਡ ਨੇ ਆਪਣਾ ਪਹਿਲਾ ਪੜਾਅ ਬਠਿੰਡਾ ਬਾਇਕ ਸਟੋਰ ਤੇ ਕੀਤਾ ਜਿੱਥੇ ਬਠਿੰਡਾ ਸਾਈਕਲ ਗਰੁੱਪ ਵੱਲੋਂ ਰਾਈਡਰਂ ਦਾ ਭਰਵਾਂ ਸਵਾਗਤ ਕੀਤਾ। ਸਾਇਕਲ ਰਾਈਡ ਨੂੰ ਸਮਾਜ ਸੁਧਾਰਕ ਅਧਿਆਪਕ ਜਤਿੰਦਰ ਸਿੰਘ ਗੋਨਿਆਣਾ ਵੱਲੋਂ ਰਾਈਡਰਂ ਲਈ ਚਾਹ ਪਾਣੀ ਦਾ ਪ੍ਰਬੰਧ ਕੀਤਾ। ਰਾਈਡਰਂ ਬਿਨਾਂ ਕਿਸੇ ਰੁਕਾਵਟ ਪੂਰੀ ਗਰਮੀ ਵਿਚ ਨਿਰੰਤਰ ਅੱਗੇ ਵੱਧ ਰਹੇ ਹਨ। ਰਾਈਡਰਂ ਨੇ ਕੋਟਕਪੂਰੇ ਨੇ ਆਪਣਾ ਦੂਜਾ ਪੜਾਅ ਕੀਤਾ ਜਿੱਥੇ ਸਮਾਜ ਸੁਧਾਰਕ ਅਧਿਆਪਕ ਤਰਸੇਮ ਮੌਂਗਾ ਨੇ ਰਾਈਡਰਂ ਵਿਚ ਉਤਸ਼ਾਹ ਭਰਿਆ ਅਤੇ ਰਿਫੈਰਸਮੈਂਟ ਦਾ ਪ੍ਰਬੰਧ ਕੀਤਾ। ਸਾਰੇ ਰਾਈਡਰਂ ਨੇ ਅੱਗੇ ਜਾ ਕੇ ਮੁੱਦਕੀ ਵਿਖੇ ਬਹਾਦਰ ਸਿੰਘ ਬਰਾੜ ਅਤੇ ਬਲਜਿੰਦਰ ਸਿੰਘ ਗਿੱਲ ਦੇ ਘਰ ਕੁਝ ਸਮਾਂ ਅਰਾਮ ਕੀਤਾ। ਸਾਈਕਲ ਰਾਈਡ ਨਿਰੰਤਰ ਆਪਣੀ ਮੰਿਂਜਲ ਵੱਲ ਅੱਗੇ ਵਧਦੇ ਹੋਏ ਤਰਨਤਾਰਨ ਸਾਹਿਬ ਗੁਰਦੁਆਰਾ ਵਿਖੇ ਪੜਾਅ ਕਰਨ ਲਈ ਰੁਕੀ। ਇਸ ਤੋਂ ਬਾਅਦ ਸਾਈਕਲ ਰਾਈਡਰਂ ਨੇ ਆਪਣੀ 250 ਕਿਲੋਮੀਟਰ ਦੀ ਲੰਮੀ ਰਾਈਡ ਸਮਾਪਤ ਕਰਕੇ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਸਾਈਕਲ ਗਰੁੱਪ ਵੱਲੋਂ ਆਪਣੀ ਵਾਪਸੀ ਦਾ ਸਫ਼ਰ ਸ੍ਰੀ ਅੰਮਿ੍ਤਸਰ ਸਾਹਿਬ ਤੋਂ ਅਰਦਾਸ ਕਰਵਾਕੇ ਮਾਨਸਾ ਵੱਲ 18 ਅਗਸਤ ਨੂੰ ਕੀਤਾ। ਲਗਭਗ ਸ਼ਾਮ ਦੇ 8 ਵਜੇ ਸਾਰੇ ਰਾਈਡਰਂ ਬੱਸ ਅੱਡਾ ਠੀਕਰੀਵਾਲਾ ਚੌਂਕ ਮਾਨਸਾ ਤੇ ਆਪਣੀ 500 ਕਿਲੋਮੀਟਰ ਦੀ ਰਾਈਡ ਪੂਰੀ ਕਰਨ ਤੇ ਸ਼ਹਿਰ ਵਾਸੀਆਂ ਵੱਲੋਂ ਰਾਈਡਰਂ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ। ਇਸ ਰਾਈਡ ਵਿੱਚ ਭਾਗ ਲੈਣ ਵਾਲੇ ਬਲਵਿੰਦਰ ਸਿੰਘ ਕਾਕਾ, ਹਰਜੀਤ ਸਿੰਘ ਕਣਕਵਾਲੀਆਂ, ਅਮਨਦੀਪ ਸਿੰਘ ਅੌਲਖ, ਯਾਦਵਿੰਦਰ ਆਹਲੂਵਾਲੀਆਂ, ਗੁਰਵਿੰਦਰ ਸਿੰਘ ਧਾਲੀਵਾਲ, ਗੁਰਵਿੰਦਰ ਚਹਿਲ, ਵੋਨਪ੍ਰਰੀਤ ਚਹਿਲ, ਗੁਰਪ੍ਰਰੀਤ ਚਹਿਲ, ਪੁੂਪਿੰਦਰ ਖੁਰਮੀ, ਹਰਵਿੰਦਰ ਮੋਹਲ ਸਰਦੂਲਗੜ੍ਹ, ਸੂਬਾ ਬਲਜੀਤ ਸਿੰਘ ਨਾਮਧਾਰੀ, ਨਿਰਮਲ ਧਾਲੀਵਾਲ, ਰਿੰਕੂ ਅਰੋੜਾ, ਗੁਰਜੰਟ ਡੀਪੀ, ਰਵੀ ਗਿੱਲ, ਸੰਜੀ ਕੁਮਾਰ ਕੇਐੱਸ, ਡਾ. ਅਮਰੀਕ ਸਿੰਘ ਮਾਂਗਟ, ਜਸਵਿੰਦਰ ਬਿੱਲਾ, ਗੁਰਪ੍ਰਰੀਤ ਸਿੰਘ ਸਮਰਾ, ਗੁਰਕੀਰਤ (ਜਗਨਾ) ਸਮਰਾ, ਗੁਰਵਿੰਦਰ ਸਿੰਘ ਬਾਜਵਾ, ਕਾਹਨ ਸਿੰਘ ਸੰਧੂ ਨੇ ਭਾਗ ਲਿਆ। ਇਸ ਮੌਕੇ ਡਾ. ਜਨਕ ਰਾਜ, ਡਾ. ਅਨੁਰਾਗ, ਡਾ. ਤੇਜਿੰਦਰਪਾਲ ਰੇਖੀ, ਸਾਬਕਾ ਪ੍ਰਧਾਨ ਨਗਰ ਕੌਂਸਲ ਆਤਮਜੀਤ ਕਾਲਾ, ਰਾਜਵੀਰ ਮਾਨੂਾਹੀਆ, ਜਸਕਰਨ ਸਿੰਘ ਜੱਸਾ, ਮਹਿੰਦਰ ਸਿੰਘ ਸਿੱਧੂ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।