ਸੁਖਵਿੰਦਰ ਨਿੱਕੂ, ਸਰਦੂਲਗੜ੍ਹ: ਸਰਦੂਲਗੜ੍ਹ ਸ਼ਹਿਰ 'ਚ ਇੱਕ ਪ੍ਰੇਮੀ ਜੋੜੇ ਨੇ ਸਲਫਾਸ ਨਿਗਲ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਮਿਲੀ ਜਾਣਕਾਰੀ ਅਨੁਸਾਰ ਪਿੰਡ ਖਾਬੜ ਜਿਲ੍ਹਾ ਫਤੇਹਾਬਾਦ ਦਾ ਰਹਿਣ ਵਾਲਾ ਰੋਤਾਸ਼ ਕੁਮਾਰ ਪੁੱਤਰ ਪ੍ਰੇਮ ਚੰਦ ਜੋ ਕਿ ਆਪਣੀ ਤਕਰੀਬਨ 15 ਕਿਲੋਮੀਟਰ ਦੂਰ ਰਾਜਸਥਾਂਨ ਦੇ ਪਿੰਡ ਵਿਰਾਨ ਜਿਲ੍ਹਾ ਹਨੂੰਮਾਨਗੜ੍ਹ ਦੀ ਲੜਕੀ ਨੂੰ ਮੋਟਰ ਸਾਈਕਲ ਤੇ ਭਜਾਕੇ ਲੈ ਆਇਆ ਸੀ।

ਇਸ ਸੰਬੰਧ ਵਿੱਚ ਜਾਣਕਾਰੀ ਦਿੰਦਿਆ ਡੀ.ਐਸ.ਪੀ ਸਰਦੂਲਗੜ੍ਹ ਸੰਜੀਵ ਗੋਇਲ ਨੇ ਦੱਸਿਆ ਕਿ ਉਕਤ ਪ੍ਰੇਮੀ ਜੋੜਾ ਟੈਕਸੀ ਕਰਕੇ ਸਰਦੂਲਗੜ੍ਹ ਵੱਲ ਆ ਰਿਹਾ ਸੀ ਤਾਂ ਦੋਨਾਂ ਨੇ ਰਸਤੇ ਵਿੱਚ ਸਲਫਾਸ ਦੀਆਂ ਗੋਲੀਆਂ ਖਾ ਲਈਆਂ ਤਾਂ ਟੈਕਸੀ ਡਰਾਇਵਰ ਉਨ੍ਹਾਂ ਸਰਦੂਲਗੜ੍ਹ ਥਾਣੇ ਲੈ ਆਇਆ ਤਾਂ ਪੁਲਿਸ ਨੇ ਉਸ ਨੂੰ ਸਿਵਲ ਹਸਪਤਾਲ ਵਿਖੇ ਦਾਖਿਲ ਕਰਵਾਉਣ ਲਈ ਕਿਹਾ ਜਿਸ ਦੌਰਾਨ ਲੜਕੀ ਨੇ ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਕੁਝ ਘੰਟਿਆਂ ਬਾਅਦ ਦਮ ਤੋੜ ਦਿੱਤਾ ਜਦ ਕਿ ਲੜਕੇ ਦੀ ਹਾਲਤ ਕਾਫੀ ਨਾਜ਼ੁਕ ਹੋਣ ਕਾਰਨ ਉਸ ਨੂੰ ਫਤੇਹਾਬਾਦ (ਹਰਿਆਣਾ) ਵਿਖੇ ਰੈਫਰ ਕਰ ਦਿੱਤਾ। ਇਸ ਸੰਬੰਧ ਵਿੱਚ ਲੜਕੇ ਦੇ ਭਰਾ ਰਤਨ ਕੁਮਾਰ ਨੇ ਕਿਹਾ ਕਿ ਰੋਤਾਸ਼ ਘਰੋਂ ਮੋਟਰ ਸਾਈਕਲ ਤੇ ਆਇਆ ਸੀ। ਜਦ ਰਾਤ ਨੂੰ ਲੜਕੀ ਦੇ ਮਾਪੇ ਸਾਡੇ ਘਰ ਆਏ ਤਾਂ ਉਨ੍ਹਾ ਨੇ ਇਸ ਸੰਬਧੀ ਸਾਨੂੰ ਦੱਸਿਆ ਤਾਂ ਅਸੀਂ ਇਨ੍ਹਾਂ ਦੀ ਭਾਲ ਕਰ ਰਹੇ ਸੀ, ਤਾਂ ਸਰਦੂਲਗੜ੍ਹ ਥਾਣੇ ਵਿੱਚੋਂ ਸਾਡੇ ਕੋਲ ਫੋਨ ਆਇਆ ਉਸ ਤੋੰ ਬਾਅਦ ਹੀ ਸਾਨੂੰ ਪਤਾ ਲੱਗਿਆ ਕਿ ਉਹ ਸਰਦੂਲਗੜ੍ਹ ਹਨ। ਪੁਲਿਸ ਵੱਲੋਂ ਛਾਣਬੀਣ ਸ਼ੁਰੂ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Posted By: Jagjit Singh