ਸਟਾਫ ਰਿਪੋਰਟਰ, ਮਾਨਸਾ : ਇਕ ਮਿੱਲ ਵਿਖੇ ਨੌਕਰੀ ਕਰਦੀ ਲੜਕੀ ਦੇ ਲਾਪਤਾ ਹੋਣ ਅਤੇ ਉਸ ਨੂੰ ਬੰਦੀ ਬਣਾਉਣ ਦੇ ਸ਼ੱਕ ਹੇਠ ਸਦਰ ਮਾਨਸਾ ਪੁਲਿਸ ਨੇ ਦੋ ਵਿਅਕਤੀਆਂ 'ਤੇ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਇੱਕ ਵਿਅਕਤੀ ਨੇ ਦੱਸਿਆ ਕਿ ਉਸ ਦੀ ਧੀ ਸਪੀਨਿੰਗ ਮਿੱਲ ਵਿਖੇ ਨੌਕਰੀ ਕਰਦੀ ਸੀ। ਜਿਸ ਨੂੰ ਕੁਝ ਵਿਅਕਤੀਆਂ ਵੱਲੋਂ ਬੰਦੀ ਬਣਾ ਕੇ ਉਸ ਨੂੰ ਕਿਸੇ ਅਣਪਛਾਤੀ ਥਾਂ 'ਤੇ ਰੱਖਿਆ ਗਿਆ ਹੈ। ਪੁਲਿਸ ਨੇ ਸ਼ਾਮ ਬਾਬੂ ਅਤੇ ਗੁਰਪ੍ਰਰੀਤ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।