ਪੱਤਰ ਪ੍ਰਰੇਰਕ, ਮਾਨਸਾ : ਬੁੱਧਵਾਰ ਨੂੰ ਜ਼ਿਲ੍ਹਾ ਬਾਰ ਐਸੋਸ਼ੀਏਸ਼ਨ ਮਾਨਸਾ ਵੱਲੋਂ ਜ਼ਿਲ੍ਹਾ ਬਾਰ ਐਸੋਸ਼ੀਏਸ਼ਨ ਬਠਿੰਡਾ ਦੇ ਸੱਦੇ 'ਤੇ ਪੂਰੇ ਦਿਨ ਭਰ ਲਈ ਅਦਾਲਤਾਂ ਦਾ ਮੁਕੰਮਲ ਬਾਈਕਾਟ ਕੀਤਾ ਗਿਆ। ਪਿਛਲੇ ਦਿਨੀਂ ਜੋ ਬਠਿੰਡਾ ਬਾਰ ਐਸੋਸ਼ੀਏਸ਼ਨ ਦੇ ਸਾਬਕਾ ਪ੍ਰਧਾਨ ਨਵਦੀਪ ਸਿੰਘ ਜੀਦਾ ਤੇ ਹੋਏ ਪੁਲਿਸ ਤਸ਼ੱਦਦ ਦੇ ਖ਼ਿਲਾਫ਼ ਪੂਰੇ ਪੰਜਾਬ ਭਰ ਵਿਚ ਵਕੀਲਾਂ ਵੱਲੋਂ ਅਦਾਲਤਾਂ ਦਾ ਬਾਈਕਾਟ ਕੀਤਾ ਗਿਆ ਅਤੇ ਇਸ ਦੇ ਖ਼ਿਲਾਫ਼ ਪੂਰੇ ਦੇਸ਼ ਭਰ ਦੀਆਂ ਬਾਰ ਐਸੋਸ਼ੀਏਸ਼ਨਜ਼ ਵੱਲੋਂ ਹੜਤਾਲ ਕੀਤੀ ਗਈ ਹੈ। ਜਿਸ ਦੇ ਸਮਰਥਨ ਵਿਚ ਜ਼ਿਲ੍ਹਾ ਬਾਰ ਐਸੋਸ਼ੀਏਸ਼ਨ ਮਾਨਸਾ ਨੇ ਵੀ ਯੋਗਦਾਨ ਦਿੱਤਾ ਹੈ। ਜਿਸ ਵਿਚ ਬਾਰ ਦੇ ਪ੍ਰਧਾਨ ਗੁਰਪ੍ਰਰੀਤ ਸਿੰਘ ਸਿੱਧੂ, ਉਪ ਪ੍ਰਧਾਨ ਅੰਗਰੇਜ਼ ਸਿੰਘ ਕਲੇਰ, ਸੈਕਟਰੀ ਗੁਰਦਾਸ ਸਿੰਘ ਮਾਨ, ਜੋਇੰਟ ਸੈਕਟਰੀ ਰਘਵੀਰ ਸਿੰਘ, ਗੁਰਦੀਪ ਸਿੰਘ ਮਾਨਸ਼ਾਹੀਆ, ਹਰਪ੍ਰਰੀਤ ਸਿੰਘ ਰਮਦਿੱਤੇਵਾਲਾ, ਗੋਰਾ ਸਿੰਘ ਥਿੰਦ, ਸੁਖਜਿੰਦਰ ਸਿੰਘ ਅੌਲਖ, ਬਿਮਲਜੀਤ ਸਿੰਘ, ਵਿਸ਼ਾਲ ਗੋਇਲ, ਗੁਰਇਕਬਾਲ ਸਿੰਘ ਮਾਨਸ਼ਾਹੀਆ, ਹਰਪ੍ਰਰੀਤ ਸਿੰਘ ਮਾਨ ਤੋਂ ਇਲਾਵਾ ਐਗਜੀਕਿਊਟਿਵ ਕਮੇਟੀ ਦੇ ਮੈਂਬਰਜ਼ ਜਿਨ੍ਹਾਂ ਵਿਚ ਹਰਮਨਜੀਤ ਸਿੰਘ ਚਹਿਲ ਐਡਵੋਕੇਟ, ਇੰਦਰਪ੍ਰਰੀਤ ਮੱਕੜ ਐਡਵੋਕੇਟ, ਹਰਪਿਆਰ ਸਿੰਘ ਧਿੱਗੜ ਐਡਵੋਕੇਟ, ਸੁਖਪਾਲ ਸਿੰਘ ਸਮਰਾ ਐਡਵੋਕੇਟ, ਰਾਜੀਵ ਸਿੰਗਲਾ ਐਡਵੋਕੇਟ, ਰਵੀਸ਼ੰਕਰ ਸੋਢੀ ਐਡਵੋਕੇਟ, ਹਰਜਿੰਦਰ ਸਿੰਘ ਐਡਵੋਕੇਟ, ਆਤਮਾ ਰਾਮ ਗੁਪਤਾ ਐਡਵੋਕੇਟ, ਅਰੁਣਾ ਗਰਗ ਐਡਵੋਕੇਟ, ਵਿਸ਼ਾਲ ਗੋਇਲ ਐਡਵੋਕੇਟ, ਗੁਰਕਿਰਪਾਲ ਸਿੰਘ ਟਿਵਾਣਾ ਐਡਵੋਕੇਟ, ਗੋਰਾ ਸਿੰਘ ਥਿੰਦ ਐਡਵੋਕੇਟ ਆਦਿ ਤੋਂ ਇਲਾਵਾ ਬਿਸ਼ਨਜੀਤ ਸਿੰਘ ਮਾਨਸ਼ਾਹੀਆ ਐਡਵੋਕੇਟ, ਦਿਲਬਾਗ ਸਿੰਘ ਐਡਵੋਕੇਟ, ਹਰਦੀਪ ਸਿੰਘ ਮਾਨਸ਼ਾਹੀਆ, ਨਵਲ ਕੁਮਾਰ ਗੋਇਲ, ਨਵਦੀਪ ਸ਼ਰਮਾ ਐਡਵੋਕੇਟ, ਗਗਨਦੀਪ ਸਿੰਘ ਸਿੱਧੂ, ਰੀਤੇਸ਼ ਸਿੰਗਲਾ ਆਦਿ ਸ਼ਾਮਲ ਹੋਏ। ਬਾਰ ਦੇ ਪ੍ਰਧਾਨ ਗੁਰਪ੍ਰਰੀਤ ਸਿੰਘ ਸਿੱਧੂ ਨੇ ਕਿਹਾ ਕਿ ਬਾਰ ਐਸੋਸੀਏਸ਼ਨ ਮਾਨਸਾ ਵੱਲੋਂ ਬਠਿੰਡਾ ਬਾਰ ਐਸੋਸੀਏਸ਼ਨ ਦਾ ਸਹਿਯੋਗ ਜਾਰੀ ਰਹੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਦੋਂ ਵੀ ਅੱਗੇ ਤੋਂ ਕੋਈ ਲੋੜ ਪਈ ਤਾਂ ਜ਼ਿਲ੍ਹਾ ਬਾਰ ਐਸੋਸ਼ੀਏਸ਼ਨ ਮਾਨਸਾ ਉਨ੍ਹਾਂ ਦਾ ਭਰਪੂਰ ਸਾਥ ਦੇਵੇਗੀ। ਇਸ ਮੌਕੇ ਪਰ ਉਨ੍ਹ੍ਹਾਂ ਨੇ ਪੁਲਿਸ ਰਵੱਈਏ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਦੱਸਿਆ ਕਿ ਇਹ ਹੜਤਾਲ ਸ਼ਾਂਤੀਪੂਰਵਕ ਰਹੀ ਹੈ।