ਕੁਲਵਿੰਦਰ ਸਿੰਘ ਚਹਿਲ, ਬੁਢਲਾਡਾ : ਕਾਨੂੰਨੀ ਸੇਵਾਵਾਂ ਅਥਾਰਟੀ ਮਾਨਸਾ ਵੱਲੋਂ ਸਥਾਨਕ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਦੇ ਦਫ਼ਤਰ ਵਿਖੇ ਬਲਾਕ ਬੁਢਲਾਡਾ ਨਾਲ ਸਬੰਧਿਤ ਪੰਚਾਇਤਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਲਹਿਰ ਦਾ ਹਿੱਸਾ ਬਣਾਉਣ ਲਈ ਪ੍ਰਰੇਰਣਾ ਦਾਇਕ ਸੈਮੀਨਾਰ ਕਰਵਾਇਆ ਗਿਆ। ਮਨਦੀਪ ਪੰਨੂ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ-ਕਮ-ਚੇਅਰਪਰਸਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਾਨਸਾ ਦੀ ਰਹਿਨੁਮਾਈ ਹੇਠਲੇ ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਸੀਜੇਐੱਮ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਮਨਦੀਪ ਸਿੰਘ ਨੇ ਕਿਹਾ ਕਿ ਪੰਚਾਇਤਾਂ ਨੂੰ ਚਾਹੀਦਾ ਹੈ ਕਿ ਉਹ ਮੁਫ਼ਤ ਕਾਨੂੰਨੀ ਸਹਾਇਤਾ ਦੀਆਂ ਸਾਰੀਆਂ ਸਕੀਮਾਂ ਬਾਰੇ ਜਾਣਕਾਰੀ ਹਾਸਿਲ ਕਰ ਕੇ ਉਸ ਨੂੰ ਹਰ ਜ਼ਰੂਰਤਮੰਦ ਪਰਿਵਾਰ ਤੱਕ ਪਹੁੰਚਾਉਣ ਲਈ ਅੱਗੇ ਆਵੇ ਤਾਂ ਜੋ ਸਾਧਨਹੀਣ ਲੋਕਾਂ ਦੀ ਮਦਦ ਕਰਕੇ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਵੱਡੀ ਗਿਣਤੀ ਥੁੜਾਂ ਮਾਰੇ ਅਤੇ ਗਰੀਬ ਲੋਕਾਂ ਦੀ ਹੈ, ਜੇਕਰ ਇਨਾਂ ਲੋਕਾਂ ਦੀ ਬਾਂਹ ਫੜ੍ਹ ਕੇ ਇਨਸਾਫ਼ ਦੇ ਦਰਵਾਜ਼ੇ ਤਕ ਪਹੁੰਚਾਇਆ ਜਾਵੇ ਤਾਂ ਹੀ ਮੁਫ਼ਤ ਕਾਨੂੰਨੀ ਸਹਾਇਤਾ ਦੇ ਵਿਸ਼ਾਲ ਟੀਚਿਆਂ ਦੀ ਪ੍ਰਰਾਪਤੀ ਕੀਤੀ ਜਾ ਸਕਦੀ ਹੈ। ਇਸ ਮੌਕੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਭਗਵੰਤ ਕੌਰ ਨੇ ਵਿਸ਼ਵਾਸ਼ ਦਿਵਾਇਆ ਕਿ ਇਲਾਕੇ ਦੀਆਂ ਪੰਚਾਇਤਾਂ ਆਪੋ-ਆਪਣੇ ਪਿੰਡਾਂ ਦੇ ਜ਼ਰੂਰਤਮੰਦ ਲੋਕਾਂ ਤਕ ਮੁਫਤ ਕਾਨੂੰਨੀ ਸੇਵਾਂਵਾਂ ਸਬੰਧੀ ਅਥਾਰਟੀ ਦਾ ਇਹ ਸੰਦੇਸ਼ ਜਰੂਰ ਪਹੁੰਚਾਉਣਗੇ। ਇਸ ਮੌਕੇ ਪਰਮਜੀਤ ਕੌਰ ਸਰਪੰਚ ਗੁਰਨੇ ਕਲਾਂ, ਮਹਿੰਦਰ ਸਿੰਘ ਗੁੜੱਦੀ, ਸਤਗੁਰ ਸਿੰਘ, ਦਵਿੰਦਰ ਸਿੰਘ ਹੀਰਂੋ ਖੁਰਦ, ਗੁਰਮੀਤ ਕੌਰ ਗੁਰਨੇ ਖੁਰਦ, ਗੁਰਜੰਟ ਸਿੰਘ, ਸੁਖਪਾਲ ਸਿੰਘ ਭਾਦੜਾ, ਦਰਸ਼ਨ ਸਿੰਘ ਧਰਮਪੁਰਾ, ਕਿ੍ਸ਼ਨ ਸਿੰਘ ਜੀਵਨ ਨਗਰ, ਮਹਿੰਦਰ ਕੌਰ ਉਡਤ ਸੈਦੇਵਾਲਾ, ਸੁਖਦੇਵ ਸਿੰਘ ਰਿਉਂਦ, ਮਲਕੀਤ ਕੌਰ ਦਰੀਆਪੁਰ ਆਦਿ ਮੌਜੂਦ ਸਨ।