ਸੰਜੀਵ ਸਿੰਗਲਾ, ਝੁਨੀਰ : ਪਿੰਡ ਚੈਨੇਵਾਲਾ, ਫ਼ਤਿਹਪੁਰ, ਮੋਢਾ, ਮੋਫਰ ਆਦਿ ਵਿਖੇ ਹਲਕਾ ਵਿਧਾਇਕ ਐਡਵੋਕੇਟ ਗੁਰਪ੍ਰਰੀਤ ਸਿੰਘ ਬਣਾਂਵਾਲੀ ਨੇ ਧੰਨਵਾਦੀ ਦੌਰਾ ਕੀਤਾ। ਉਨਾਂ੍ਹ ਇਸ ਮੌਕੇ ਬੋਲਦਿਆਂ ਕਿਹਾ ਕਿ ਹਲਕਾ ਸਰਦੂਲਗੜ੍ਹ ਦੇ ਵਿਕਾਸ ਕਾਰਜਾਂ ਵਿੱਚ ਕੋਈ ਕਮੀ ਨਹੀਂ ਛੱਡਾਂਗੇ। ਆਉਂਦੇ ਦਿਨਾਂ ਵਿੱਚ ਸਰਦੂਲਗੜ੍ਹ ਹਲਕੇ ਨੂੰ ਪੰਜਾਬ ਦਾ ਨੰਬਰ 1 ਹਲਕਾ ਬਣਾਇਆ ਜਾ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹ ਕੰਮ ਕਰਕੇ ਵਿਖਾ ਦਿੱਤੇ ਹਨ ਜੋ ਪਿਛਲੇ ਕਈ ਸਾਲਾਂ ਤੋਂ ਕਿਸੇ ਵੀ ਪਾਰਟੀ ਦੀ ਸਰਕਾਰ ਨੇ ਨਹੀਂ ਕੀਤੇ। ਪੰਜਾਬ ਦਾ ਹਰ ਵਰਗ ਮੌਜ਼ੂਦਾ ਸਰਕਾਰ ਤੋਂ ਖੁਸ਼ ਹੈ। ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇਸ਼ ਦਾ ਨੰਬਰ ਵਨ ਖ਼ੁਸ਼ਹਾਲ ਸੂਬਾ ਬਣਨ ਜਾ ਰਿਹਾ ਹੈ ਜੋ ਸਰਕਾਰ ਬਣੀ ਹੈ। ਇਹ ਆਮ ਲੋਕਾਂ ਦੀ ਆਪਣੀ ਸਰਕਾਰ ਹੈ। ਹਰ ਦਫ਼ਤਰ ਵਿੱਚ ਆਮ ਲੋਕਾਂ ਦੇ ਕੰਮ ਹੋ ਰਹੇ ਹਨ।ਨੌਜਵਾਨਾਂ ਨੂੰ ਰੁਜ਼ਗਾਰ ਮਿਲ ਰਿਹਾ ਹੈ ,ਦਫ਼ਤਰਾਂ ਵਿਚੋਂ ਭਿ੍ਸ਼ਟਾਚਾਰ ਖ਼ਤਮ ਹੋ ਚੁੱਕਿਆ ਹੈ । ਆਉਂਦੇ ਕੁਝ ਦਿਨਾਂ ਵਿੱਚ ਹਲਕਾ ਸਰਦੂਲਗੜ੍ਹ ਵਿੱਚ ਵੱਡੇ ਪੱਧਰ 'ਤੇ ਵਿਕਾਸ ਕਾਰਜ ਸ਼ੁਰੂ ਹੋ ਰਹੇ ਹਨ। ਵੱਖ ਵੱਖ ਪਿੰਡਾਂ ਵਿੱਚ ਕੀਤੇ ਧੰਨਵਾਦੀ ਦੌਰਿਆਂ ਦੌਰਾਨ ਐਡਵੋਕੇਟ ਗੁਰਪ੍ਰਰੀਤ ਸਿੰਘ ਬਣਾਂਵਾਲੀ ਦਾ ਪਿੰਡ ਵਾਸੀਆਂ ਨੇ ਭਰਵਾਂ ਸਵਾਗਤ ਕੀਤਾ। ਇਸ ਮੌਕੇ ਮਨਜੀਤ ਸਿੰਘ ਐੱਸਡੀਓ ਪਾਵਰਕਾਮ ,ਭੁਪਿੰਦਰ ਸਿੰਘ ਚਹਿਲ ਪੰਚਾਇਤ ਅਫਸਰ ,ਮੱਖਣ ਸਿੰਘ ਮੀਆਂ ਪੰਚਾਇਤ ਸਕੱਤਰ, ਸਾਬਕਾ ਸਰਪੰਚ ਗੁਰਸੇਵਕ ਸਿੰਘ ਖਹਿਰਾ ,ਸਾਬਕਾ ਸਰਪੰਚ ਬਲਵਿੰਦਰ ਸਿੰਘ ਖਿਆਲੀ ਚਹਿਲਾਂਵਾਲੀ ,ਆਪ ਆਗੂ ਦਰਸ਼ਨ ਸਿੰਘ ਚੈਨੇਵਾਲਾ ,ਜਗਮੇਲ ਸਿੰਘ ,ਬਾਬੂ ਸਿੰਘ, ਗੁਰਪ੍ਰਰੀਤ ਸਿੰਘ ਸਰਾਂ, ਕਿਰਨਾ ਕੌਰ ,ਰਾਮ ਸਿੰਘ ਿਢੱਲੋ ਆਦਿ ਮੌਜੂਦ ਸਨ।