ਪੱਤਰ ਪ੍ਰਰੇਰਕ, ਬੁਢਲਾਡਾ : ਐਨਲਾਈਟੈਂਡ ਕਾਲਜ ਝੁਨੀਰ ਵਿਖੇ ਯੁਵਕ ਸੇਵਾਵਾਂ ਵਿਭਾਗ ਪੰਜਾਬ ਜ਼ਿਲ੍ਹਾ ਮਾਨਸਾ ਵੱਲੋਂ ਜ਼ਿਲ੍ਹਾ ਪੱਧਰੀ ਯੁਵਕ ਮੇਲਾ ਕਰਵਾਇਆ ਗਿਆ। ਜਿਸ ਵਿਚ ਗਿੱਧੇ, ਭੰਗੜੇ, ਕਵਿਸ਼ਰੀ, ਭਾਸ਼ਣ ਮੁਕਾਬਲੇ, ਵਾਰ-ਗਾਇਨ, ਲੋਕ ਸਾਜ਼ ਅਤੇ ਲੋਕ ਕਲਾਵਾਂ ਦੇ ਮੁਕਾਬਲੇ ਕਰਵਾਏ ਗਏ। ਜਿਨ੍ਹਾਂ ਵਿਚੋਂ ਦਿ ਰੌਇਲ ਗਰੁੱਪ ਆਫ ਕਾਲਜਿਜ਼, ਬੋੜਾਵਾਲ ਦੀ ਵਿਦਿਆਰਥਣ ਰਾਣੀ ਕੌਰ ਨੇ 'ਭਾਸ਼ਣ ਮੁਕਾਬਲੇ' ਵਿਚ ਪਹਿਲਾ ਸਥਾਨ, ਮਨਜੀਤ ਕੌਰ ਨੇ 'ਪੱਖੀ ਬੁਣਨਾ' ਵਿਚ ਪਹਿਲਾ ਸਥਾਨ, ਕੇਵਲ ਸਿੰਘ ਨੇ 'ਮੋਨੋ ਐਕਟਿੰਗ' ਵਿਚ ਦੂਜਾ ਸਥਾਨ, ਨਵਦੀਪ ਕੌਰ ਨੇ 'ਵੇਸਟ ਮਟੀਰੀਅਲ ਤੋਂ ਤਿਆਰ ਵਸਤਾਂ ਮੁਕਾਬਲੇ' ਵਿਚ ਤੀਜਾ ਸਥਾਨ ਹਾਸਲ ਕਰਕੇ ਕਾਲਜ ਅਤੇ ਆਪਣੇ ਮਾਪਿਆਂ ਦਾ ਨਾਂ ੋਰੋਸ਼ਨ ਕੀਤਾ। ਇਸ ਮੌਕੇ ਕਾਲਜ ਪਿੰ੍ਸੀਪਲ ਪ੍ਰਰੋ. ਕੇਕੇ ਸ਼ਰਮਾ , ਯੂਥ ਕੋਆਰਡੀਨੇਟਰ ਡਾ. ਗਗਨਦੀਪ ਕੌਰ, ਪ੍ਰਰੋ ਪਰਮਜੀਤ ਕੌਰ (ਪੰਜਾਬੀ), ਪ੍ਰਰੋ. ਹਰਜਿੰਦਰ ਕੌਰ, ਪ੍ਰਰੋ. ਹਰਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਕਾਲਜ ਪਹੁੰਚਣ 'ਤੇ ਵਧਾਈ ਦਿੱਤੀ ਗਈ।