ਜਸਵਿੰਦਰ ਜੌੜਕੀਆਂ, ਸਰਦੂਲਗੜ੍ਹ : ਭਾਰਤ ਗਰੁੱਪ ਆਫ਼ ਕਾਲਜ ਸਰਦੂਲਗੜ੍ਹ ਵਿਚ ਤਿੰਨ ਸਪਤਾਹ ਇੰਨਡਕਸ਼ਨ ਪ੍ਰਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਜਿਸ ਵਿਚ ਨਵੇਂ ਦਾਖ਼ਲ ਵਿਦਿਆਰਥੀਆਂ ਦਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਕਾਲਜ ਵਿਚ ਚੱਲ ਰਹੀਆਂ ਗਤੀਵਿਧੀਆਂ ਅਤੇ ਵਿਭਾਗਾਂ ਆਦਿ ਦੀ ਜਾਣਕਾਰੀ ਦਿੱਤੀ ਗਈ। ਇਸ ਪ੍ਰਰੋਗਰਾਮ ਦਾ ਉਦਘਾਟਨ ਕਾਲਜ ਦੇ ਪਿ੍ਰੰਸੀਪਲ ਡਾ. ਦੀਪਕ ਕੁਮਾਰ ਦੁਆਰਾ ਕੀਤਾ ਗਿਆ। ਉਨ੍ਹਾਂ ਨੇ ਭਾਸ਼ਣ ਦੌਰਾਨ ਵਿਦਿਆਰਥੀਆਂ ਨੂੰ ਕਾਲਜ ਨਾਲ ਸਬੰਧਿਤ ਮਹੱਤਵਪੂਰਨ ਜਾਣਕਾਰੀ ਦਿੱਤੀ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸਰਬਪੱਖੀ ਵਿਕਾਸ ਬਾਰੇ ਪ੍ਰਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਭਾਰਤ ਗਰੁੱਪ ਆਫ਼ ਕਾਲਜ ਜੋ ਕਿ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਵੱਲੋਂ ਮਾਨਤਾ ਪ੍ਰਰਾਪਤ ਹੈ, ਵਿਚ ਬੀਟੈੱਕ ਇਲੈਕਟਿ੍ਕਲ ਇੰਜੀਨਿਅਰਿੰਗ, ਸਿਵਲ ਇੰਜੀਨਿਅਰਿੰਗ, ਮਕੈਨੀਕਲ ਇੰਜੀਨਿਅਰਿੰਗ, ਕੰਪਿਊਟਰ ਸਾਇੰਸ ਐਂਡ ਇੰਜੀਨਿਅਰਿੰਗ, ਐੱਮਬੀਏ, ਬੀਬੀਏ, ਬੀਕਾਮ, ਪੀਜੀਡੀਸੀਏ, ਬੀਸੀਏ, ਐੱਮਐੱਸਸੀ, ਐੱਮਐੱਸਸੀ (ਮੈਥ) ਬੀਐੱਸਸੀ, ਬੀਐੱਸਸੀ (ਨਾਨ-ਮੈਡੀਕਲ) ਆਦਿ ਕੋਰਸ ਸਫ਼ਲਤਾ ਪੂਰਵਕ ਚੱਲ ਰਹੇ ਹਨ। ਇਸ ਦੇ ਨਾਲ-ਨਾਲ ਕਾਲਜ ਵਿਚ ਈਟੀਟੀ ਕੋਰਸ ਵੀ ਬਹੁਤ ਵਧੀਆ ਢੰਗ ਨਾਲ ਚਲਾਇਆ ਜਾ ਰਿਹਾ ਹੈ। ਇਸ ਇੰਨਡਕਸ਼ਨ ਪ੍ਰਰੋਗਾਰਮ ਦੇ ਇੰਚਾਰਜ ਲਵਪ੍ਰਰੀਤ ਸਿੰਘ ਵੱਲੋਂ ਤਿੰਨ ਸਪਤਾਹ ਚੱਲਣ ਵਾਲੇ ਇਸ ਪ੍ਰਰੋਗਰਾਮ ਵਿਚ ਅੱਗੇ ਹੋਣ ਵਾਲੀਆਂ ਗਤੀਵਿਧੀਆਂ ਅਤੇ ਸੈਮੀਨਾਰ ਬਾਰੇ ਜਾਣਕਾਰੀ ਦਿੱਤੀ ਅਤੇ ਵਿਦਿਆਰਥੀਆਂ ਨੂੰ ਇਸ ਪ੍ਰਰੋਗਰਾਮ ਵਿਚ ਹਿੱਸਾ ਲੈਣ ਲਈ ਉਤਸਾਹਿਤ ਕੀਤਾ। ਇਸ ਮੌਕੇ ਕਾਲਜ ਦੇ ਸੀਈਓ ਰਾਜੇਸ਼ ਗਰਗ ਅਤੇ ਮੈਨੇਜਮੇਂਟ ਮੈਂਬਰ ਭੂਸ਼ਨ ਜੈਨ ਨੇ ਡਾਇਰੈਕਟਰ ਪਿ੍ਰੰਸੀਪਲ, ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।