ਸੁਰਿੰਦਰ ਲਾਲੀ, ਮਾਨਸਾ

ਐੱਨਐੱਸਐੱਸ ਨਾਲ ਜੁੜ ਕੇ ਵਿਦਿਆਰਥੀ ਜੀਵਨ ਜਾਂਚ ਸਿੱਖਣ ਦੇ ਨਾਲ-ਨਾਲ ਚੰਗੇ ਇਨਸਾਨ ਵੀ ਬਣਦੇ ਹਨ। ਇਹ ਪ੍ਰਗਟਾਵਾ ਐੱਨਐੱਸਐੱਸ ਵਿਭਾਗ ਦੇ ਪ੍ਰੋਗਰਾਮ ਅਫਸਰ ਪ੍ਰੋ. ਰਵਿੰਦਰ ਸਿੰਘ ਅਤੇ ਪ੍ਰੋ. ਕੁਲਦੀਪ ਸਿੰਘ ਿਢੱਲੋਂ ਨੇ ਸਥਾਨਕ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲਗਾਏ ਇਕ ਰੋਜ਼ਾ ਕੈਂਪ ਮੌਕੇ ਵਲੰਟੀਅਰਾਂ ਦੇ ਮੁਖਾਤਿਬ ਹੁੰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਕੈਂਪ ਸਮੇਂ ਦੀ ਮੁੱਖ ਲੋੜ ਹਨ ਤਾਂ ਜੋ ਨੌਜਵਾਨਾਂ ਨੂੰ ਅਲਾਮਤਾਂ ਤੋਂ ਦੂਰ ਰੱਖ ਕੇ ਉਨ੍ਹਾਂ ਦੀ ਸ਼ਖ਼ਸੀਅਤ ਦਾ ਵਿਕਾਸ ਕੀਤਾ ਜਾ ਸਕੇ। 150 ਦੇ ਕਰੀਬ ਵਲੰਟੀਅਰਾਂ ਨੇ ਕਾਲਜ ਕੈਂਪਸ ਦੀ ਸਫਾਈ ਕੀਤੀ। ਵਲੰਟੀਅਰਾਂ ਨੇ ਕਾਲਜ ਬਿਲਡਿੰਗ ਦੇ ਨਾਲ-ਨਾਲ ਆਲੇ-ਦੁਆਲੇ ਦੀ ਸਫਾਈ ਕਰਕੇ ਕਾਲਜ ਦੀ ਨੁਹਾਰ ਬਦਲੀ। ਜ਼ਿਕਰਯੋਗ ਹੈ ਕਿ ਪੰਜ ਨਦੀਆਂ ਰਾਵੀ, ਬਿਆਸ, ਸਤਲੁਜ, ਜੇਹਲਮ ਅਤੇ ਚਨਾਬ ਦੇ ਨਾਵਾਂ ਨੂੰ ਆਧਾਰ ਬਣਾ ਕੇ ਵਲੰਟੀਅਰਾਂ ਨੂੰ ਪੰਜ ਗਰੁੱਪਾਂ ਵਿਚ ਵੰਡਿਆ ਗਿਆ। ਗਰੁੱਪ ਇੰਚਾਰਜ ਪ੍ਰੋ. ਅੰਬੇਸ਼ ਭਾਰਦਵਾਜ, ਪ੍ਰੋ. ਬਲਜੀਤ ਸਿੰਘ, ਪ੍ਰੋ. ਹਰਵਿੰਦਰ ਕੌਰ, ਪ੍ਰੋ. ਜੇਤੀ, ਪ੍ਰੋ. ਤਨਵੀਰ ਸਿੰਘ, ਪ੍ਰੋ. ਗਗਨਦੀਪ ਕੁਮਾਰ ਦੀ ਅਗਵਾਈ 'ਚ ਵਲੰਟੀਅਰਾਂ ਨੇ ਕਾਲਜ ਇਮਾਰਤ ਦੇ ਹੇਠਲੇ ਹਿੱਸੇ ਦੇ ਅੱਠ ਕਮਰਿਆਂ ਦੀ ਸਫਾਈ ਕਰ ਕੇ ਨਵੀਂ ਦਿੱਖ ਦਿੱਤੀ। ਗਰੁੱਪ ਇੰਚਾਰਜ ਪ੍ਰੋ. ਅਮਨਦੀਪ ਸਿੰਘ, ਪ੍ਰੋ. ਕੁਲਦੀਪ ਚੌਹਾਨ, ਪ੍ਰੋ. ਪ੍ਰਤਿਭਾ, ਪ੍ਰੋ. ਸੁਮਨੀਤ ਮੋਦਗਿੱਲ, ਪ੍ਰੋ. ਅਮਨਦੀਪ ਰਾਜਪੂਤ ਦੀ ਅਗਵਾਈ 'ਚ ਕਾਲਜ ਇਮਾਰਤ ਤੋਂ ਇਲਾਵਾ ਐੱਨਐੱਸਐੱਸ ਪਾਰਕ ਅਤੇ ਪੋਸਟ ਗ੍ਰੈਜੂਏਸ਼ਨ ਵਿਭਾਗ ਦੇ ਬਾਹਰਲੇ ਹਿੱਸੇ ਨੂੰ ਚਮਕਾਇਆ। ਕਾਲਜ ਅਧਿਆਪਕ ਮਾਪੇ ਫੰਡ ਦੇ ਉੱਪ ਪ੍ਰਧਾਨ ਗਗਨਪ੍ਰੀਤ ਕੌਰ ਵਿਸ਼ੇਸ਼ ਤੌਰ ਤੇ ਕੈਂਪ ਚ ਪਹੁੰਚ ਕੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਕੈਂਪ ਦੀ ਸਫਲਤਾ ਦੀ ਵਧਾਈ ਦਿੱਤੀ। ਇਕ ਰੋਜ਼ਾ ਕੈਂਪ 'ਚ ਵਲੰਟੀਅਰਾਂ ਵੱਲੋਂ ਕੀਤੀ ਗਈ ਮਿਹਨਤ ਇਹ ਦਰਸਾਉਂਦੀ ਸੀ ਕਿ ਜੇਕਰ ਸਰਕਾਰਾਂ ਅਤੇ ਪ੍ਰਬੰਧਕ ਵਿਦਿਆਰਥੀਆਂ ਦੀ ਬਾਂਹ ਫੜਨ ਤਾਂ ਹਰ ਪਾੜ੍ਹਾ ਨਰੋਏ ਸਮਾਜ ਦੀ ਸਿਰਜਣਾ 'ਚ ਆਪਣੀ ਭੂਮਿਕਾ ਨਿਭਾ ਸਕਦਾ ਹੈ। ਵਲੰਟੀਅਰਾਂ ਨੇ ਪ੍ਰੋ. ਵਿਕੇਸ਼ ਬਾਂਸਲ, ਪ੍ਰੋ. ਲੁਕੇਸ਼ ਗਰਗ, ਪ੍ਰੋ. ਪਿ੍ਰਆ ਗੁਪਤਾ, ਪ੍ਰੋ. ਚਰਨਜੀਤ ਕੌਰ, ਪ੍ਰੋ. ਨੀਤੂ ਮਿੱਤਲ ਦੀ ਦੇਖ ਰੇਖ ਵਿਚ ਖੁਦ ਲੰਗਰ ਤਿਆਰ ਕਰਕੇ ਵਰਤਾਇਆ।