ਚੇਅਰਮੈਨ ਚੁਸ਼ਪਿੰਦਰਬੀਰ ਚਹਿਲ ਨੇ ਭਰਤੀ ਹੋਏ ਨੌਜਵਾਨਾਂ ਤੇ ਕੋਚ ਨੂੰ ਦਿੱਤੀ ਵਧਾਈ, ਜਿੰਮ ਹਾਲ ਤੇ ਜਿੰਮ ਦੇ ਸਾਮਾਨ ਦੇਣ ਦਾ ਕੀਤਾ ਵਾਅਦਾ
ਪਿੰਡ ਅਕਲੀਆ ਦੇ ਅਗਨੀਵੀਰ ਫੌ਼ਜ ਵਿੱਚ
Publish Date: Tue, 09 Jun 2026 04:43 PM (IST)
Updated Date: Tue, 09 Jun 2026 04:44 PM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਪਿੰਡ ਅਕਲੀਆ ਦੇ ਅਗਨੀਵੀਰ ਫ਼ੌਜ ਵਿਚ ਭਰਤੀ ਹੋਏ ਫ਼ੌਜੀਆਂ ਦਾ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਚੁਸ਼ਪਿੰਦਰਬੀਰ ਸਿੰਘ ਚਹਿਲ ਨੇ ਸਨਮਾਨ ਕਰਕੇ ਹੋਰ ਨੌਜਵਾਨਾਂ ਨੂੰ ਉਨ੍ਹਾਂ ਦੀ ਤਰ੍ਹਾਂ ਲਗਨ ਨਾਲ ਮਿਹਨਤ ਕਰਨ ਦਾ ਸੁਨੇਹਾ ਦਿੱਤਾ। ਜ਼ਿਕਰਯੋਗ ਹੈ ਕਿ ਪਿੰਡ ਅਕਲੀਆ ਦੇ ਫ਼ਤਿਹ ਗਰੁੱਪ ਦੇ ਸੰਚਾਲਕ ਕੋਚ ਅਮਰੀਕ ਸਿੰਘ ਨੇ ਉਨ੍ਹਾਂ ਨੌਜਵਾਨਾਂ ਨੂੰ ਫੌਜ਼ ਵਿੱਚ ਭਰਤੀ ਹੋਣ ਲਈ ਮੁਫ਼ਤ ਵਿਚ ਟ੍ਰੇਨਿੰਗ ਦਿੱਤੀ। ਇਸ ਸਦਕਾ ਇਸ ਖੇਤਰ ਦੇ 80 ਤੋਂ ਵੱਧ ਪੰਜਾਬ ਪੁਲਿਸ ਅਤੇ ਫੌ਼ਜ ਵਿਚ ਭਰਤੀ ਹੋ ਗਏ ਹਨ। ਫੌ਼ਜੀ ਨੌਜਵਾਨਾਂ ਦੇ ਨਾਲ ਚੁਸ਼ਪਿੰਦਰ ਸਿੰਘ ਚਹਿਲ ਵੱਲੋਂ ਕੋਚ ਅਮਰੀਕ ਸਿੰਘ ਨੂੰ ਵੀ ਫ਼ਤਿਹ ਗਰੁੱਪ ਬਣਾ ਕੇ ਨੌਜਵਾਨਾਂ ਨੂੰ ਇਹ ਮੁਫ਼ਤ ਵਿੱਚ ਟ੍ਰੇਨਿੰਗ ਦੇਣ ਲਈ ਸਮਨਾਨਿਤ ਕੀਤਾ। ਜ਼ਿਕਰਯੋਗ ਹੈ ਕਿ ਅਮਰੀਕ ਸਿੰਘ ਪਿਛਲੇ 5 ਸਾਲਾਂ ਤੋਂ ਗਰੁੱਪ ਬਣਾ ਕੇ ਸਿਖਲਾਈ ਦੇ ਰਹੇ ਹਨ। ਇੰਨ੍ਹਾਂ ਦਾ ਕਹਿਣਾ ਹੈ ਕਿ ਨੌਜਵਾਨਾਂ ਨੂੰ ਸੇਧ, ਮਾਰਗ ਦਰਸ਼ਨ ਅਤੇ ਪ੍ਰੇਰਨਾ ਦੀ ਲੋੜ ਹੈ। ਚੇਅਰਮੈਨ ਚੁਸ਼ਪਿੰਦਰਬੀਰ ਸਿੰਘ ਚਹਿਲ ਨੇ ਪੰਜਾਬ ਸਰਕਾਰ ਨਸ਼ੇ ਦੇ ਖ਼ਾਤਮੇ ਲਈ ਸੰਜੀਦਾ ਹੈ ਅਤੇ ਪਿੰਡ ਪਿੰਡ ਅਤੇ ਸ਼ਹਿਰ ਸ਼ਹਿਰ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਜਿੰਮ, ਖੇਡ ਸਟੇਡੀਅਮ ਅਤੇ ਮੁਫ਼ਤ ਸਿੱਖਿਆ ਵਰਗੀਆਂ ਸਹੂਲਤਾਂ ਦਿੱਤੀਆਂ ਹਨ। ਉਨ੍ਹਾਂ ਨੇ ਕੋਚ ਅਮਰੀਕ ਸਿੰਘ ਦੇ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਜਦ ਹਰ ਪਾਸੇ ਨਸ਼ੇ ਦੇ ਰੁਝਾਨ ਹੋਣ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਹਨ। ਉਸ ਵਿਚੋਂ ਪਿੰਡ ਅਕਲੀਆ ਦੇ ਨੌਜਵਾਨ ਨੇ ਸਾਬਤ ਕਰ ਦਿੱਤਾ ਹੈ ਕਿ ਲਗਨ, ਮਿਹਨਤ ਅਤੇ ਨਸ਼ਿਆਂ ਤੋਂ ਦੂਰੀ ਵਿਚ ਸਾਡਾ ਭਵਿੱਖ ਲੁਕਿਆ ਹੋਇਆ ਹੈ, ਜਿਸਨੂੰ ਪਹਿਚਾਨਣ ਦੀ ਲੋੜ ਹੈ। ਕੋਚ ਅਮਰੀਕ ਸਿੰਘ ਨੇ ਚਹਿਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਸਾਥ ਅਤੇ ਸਹਿਯੋਗ ਸਾਡੇ ਲਈ ਹੋਰ ਉਤਸ਼ਾਹ ਅਤੇ ਕੰਮ ਕਰਨ ਦੀ ਸ਼ਕਤੀ ਦਿੰਦਾ ਹੈ। ਚਹਿਲ ਨੇ ਕਿ ਪਿੰਡ ਨੂੰ ਇੱਕ ਜ਼ਿੰਮ ਹਾਲ ਅਤੇ ਜ਼ਿੰਮ ਦਾ ਸਮਾਨ ਦੇਣ ਦਾ ਵਾਅਦਾ ਕੀਤਾ। ਇਸ ਸਮੇਂ ਉਮੀਦ ਸੇਵਾ ਸੁਸਾਇਟੀ ਅਕਲੀਆ ਵੱਲੋਂ ਕੋਚ ਅਮਰੀਕ ਸਿੰਘ ਅਤੇ ਕੋਚ ਹਰਦੀਪ ਕੌਰ ਦਾ ਵਿਸੇਸ਼ ਸਨਮਾਨ ਕਰਦਿਆਂ ਹਰ ਪੱਖੋਂ ਸਹਿਯੋਗ ਦੇਣ ਦੀ ਗੱਲ ਆਖੀ। ਇਸ ਮੌਕੇ ਉਮੀਦ ਸੇਵਾ ਸੁਸਾਇਟੀ ਦੇ ਚੇਅਰਮੈਨ ਗੋਪਾਲ ਅਕਲੀਆ, ਪ੍ਰਧਾਨ ਡਾ. ਗੁਰਦੀਪ ਸਿੰਘ ਸਿੱਧੂ, ਮੀਤ ਪ੍ਰਧਾਨ ਚਮਕੌਰ ਸਿੰਘ ਸੈਂਬਰ, ਮਲਕੀਤ ਸਿੰਘ ਸਿੱਧੂ, ਮਾ. ਬਲਜੀਤ ਸਿੰਘ ਅਕਲੀਆ, ਮਨਪ੍ਰੀਤ ਸਿੰਘ ਸੋਨੂੰ, ਕੇਵਲ ਸਿੰਘ ਸਿੱਧੂ, ਧਰਮਾ ਸਿੰਘ, ਪੰਚ ਸੇਵਕ ਸਿੰਘ, ਪੰਚ ਭੁਪਿੰਦਰ ਸਿੰਘ ਬਿੱਟੂ, ਪੰਚ ਜੱਗਾ ਸਿੰਘ, ਪੰਚ ਸੱਤਪਾਲ ਸਿੰਘ, ਗੋਰਾ ਸਿੰਘ ਆਦਿ ਵੱਡੀ ਗਿਣਤੀ ਵਿੱਚ ਨੌਜਵਾਨਾਂ ਹਾਜ਼ਰ ਸਨ।