ਜਗਤਾਰ ਧੰਜਲ, ਮਾਨਸਾ : ਪਿੰਡ ਬੀਰੋਕੇ ਕਲਾਂ ਦੇ ਇੱਕ ਡੇਰੇ ਦੇ ਸਾਧੂ ਨੂੰ ਸ਼ਨੀਵਾਰ ਦੀ ਰਾਤ ਲੁਟੇਰਿਆਂ ਨੇ ਬੰਧਕ ਬਣਾ ਕੇ ਇੱਕ ਬੰਦੂਕ, 22 ਕਾਰਤੂਸ, ਢਾਈ ਲੱਖ ਰੁਪਏ ਦੀ ਨਗਦੀ ਅਤੇ ਛਾਪਾਂ ਲੁੱਟ ਲਈਆਂ ਹਨ। ਲੁਟੇਰਿਆਂ ਨੇ ਸਾਧੂ ਦੀ ਕੁੱਟਮਾਰ ਵੀ ਕੀਤੀ ਅਤੇ ਬਾਦ ਚ ਫਰਾਰ ਹੋ ਗੲੇ। ਇਹ ਘਟਨਾ ਸ਼ਨੀਵਾਰ ਦੀ ਰਾਤ ਕਰੀਬ ਡੇਢ ਵਜੇ ਵਾਪਰੀ। ਸਰਦੂਲਗੜ੍ਹ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਅਤੇ ਸਾਧੂ ਤੋਂ ਪੁੱਛਗਿੱਛ ਕੀਤੀ।

ਪੁਲਿਸ ਨੂੰ ਪਿੰਡ ਬੀਰੋਕੇ ਕਲਾਂ ਦੇ ਡੇਰਾ ਬਾਬਾ ਅਲਖ ਰਾਮ ਦੇ ਗੱਦੀਨਸ਼ੀਨ ਬਾਬਾ ਬਾਲਕ ਨਾਥ ਨੇ ਦੱਸਿਆ ਕਿ ਰਾਤ ਵੇਲੇ ਡੇਰੇ ਵਿਚ ਕੁਝ ਵਿਅਕਤੀ ਆਏ ਅਤੇ ਉਨ੍ਹਾਂ ਨੂੰ ਲੱਗਾ ਕਿ ਕੋਈ ਡੇਰੇ ਵਿੱਚ ਮੱਥਾ ਟੇਕਣ ਆਇਆ ਹੈ। ਜਿਨ੍ਹਾਂ ਨੂੰ ਉਨ੍ਹਾਂ ਨੇ ਦਰਵਾਜ਼ਾ

ਖੋਲ ਦਿੱਤਾ ਤਾਂ ਲੁਟੇਰਿਆਂ ਨੇ ਉਨ੍ਹਾਂ ਨੂੰ ਕੁੱਟਮਾਰ ਕਰਕੇ ਬੰਧਕ ਬਣਾ ਲਿਆ ਤੇ ਬਾਦ ਵਿੱਚ ਡੇਰੇ 'ਚ ਪਈ ਚੜਾਵੇ ਦੀ ਰਾਸ਼ੀ ਢਾਈ

ਲੱਖ ਰੁਪਏ, 12 ਬੋਰ ਦੀ ਇੱਕ ਬੰਦੂਕ, 22 ਕਾਰਤੂਸ, ਇੱਕ ਸੋਨੇ ਦੀ ਅਤੇ ਦੋ ਚਾਂਦੀ ਦੀਆਂ ਛਾਪਾਂ ਲੁੱਟ ਕੇ ਫਰਾਰ ਹੋ ਗਏ। ਮੌਕੇ ਤੇ ਪੁੱਜੇ ਐਸ.ਪੀ. ਹੈਡਕੁਆਟਰ ਸਤਮਾਨ ਸਿੰਘ, ਡੀਐਸਪੀ ਪ੍ਰਭਜੋਤ ਕੌਰ ਨੇ ਦੱਸਿਆ ਕਿ ਸਥਿਤੀ ਦਾ ਜਾਇਜ਼ਾ ਲੈ ਕੇ ਸਾਧੂ ਦੇ ਬਿਆਨ

ਦਰਜ ਕਰਕੇ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ।

Posted By: Tejinder Thind