ਪੱਤਰ ਪੇ੍ਰਰਕ, ਭੀਖੀ : ਝਗੜਾ ਨਿਬੇੜਨ ਲਈ ਗਏ ਇੱਕ ਪੁਲਿਸ ਮੁਲਾਜਮ ਤੇ ਹਮਲਾ ਕਰਕੇ ਉਸ ਦੀ ਵਰਦੀ ਪਾੜਨ ਤੇ ਡਿਊਟੀ ਵਿੱਚ ਵਿਘਨ ਪਾਉਣ ਨੂੰ ਲੈ ਕੇ ਪੁਲਿਸ ਨੇ 3 ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਹੈ। ਭੀਖੀ ਪੁਲਿਸ ਨੂੰ ਪਿੰਡ ਸਮਾਉਂ ਤੋਂ ਇਤਲਾਹ ਮਿਲੀ ਕਿ ਕੋਈ ਵਿਅਕਤੀ ਆਪਣੀ ਭੈਣ ਦੀ ਕੁੱਟਮਾਰ ਕਰ ਰਿਹਾ ਹੈ, ਜਦ ਪੁਲਿਸ ਹੋਲਦਾਰ ਜਰਨੈਲ ਸਿੰਘ ਉਥੇ ਗਿਆ ਤਾਂ ਉਹ ਵਿਅਕਤੀ ਉਸ ਦੇ ਗਲ ਪੈ ਗਏ ਤੇ ਉਸ ਦੀ ਵਰਦੀ ਪਾੜ ਦਿੱਤੀ, ਜਿਸ ਦੀ ਪਲੇਟ ਵੀ ਟੁੱਟ ਗਈ ਤੇ ਇਸ ਨੂੰ ਡਿਊਟੀ ਵਿੱਚ ਵਿਘਨ ਪਾਉਣਾ ਮੰਨਿਆ ਗਿਆ। ਪੁਲਿਸ ਨੇ ਮੱਖਣ ਸਿੰਘ, ਕਰਮਜੀਤ ਸਿੰਘ ਅਤੇ ਅੰਗਰੇਜ ਕੌਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ, ਜਿੰਨਾਂ ਵਿੱਚੋਂ ਮੱਖਣ ਸਿੰਘ ਨੂੰ ਗਿ੍ਫਤਾਰ ਕਰ ਲਿਆ ਗਿਆ ਤੇ ਬਾਕੀਆਂ ਗਿ੍ਫਤਾਰੀ ਹਾਲੇ ਬਾਕੀ ਹੈ।