v> ਪੱਤਰ ਪ੍ਰੇਰਕ, ਬੋਹਾ : ਬੋਹਾ ਵਿਖੇ ਕੁੱਝ ਵਿਅਕਤੀਆਂ ਵੱਲੋਂ ਰਸਤਾ ਰੋਕੇ ਜਾਣ ਨੂੰ ਲੈ ਕੇ ਪੁਲਿਸ ਨੇ 75 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਗਸ਼ਤ ਦੌਰਾਨ ਦੇਖਿਆ ਕਿ ਕੁੱਝ ਵਿਅਕਤੀਆਂ ਨੇ ਆਵਾਜਾਈ ਰੋਕ ਕੇ ਕੋਰੋਨਾ ਮਹਾਮਾਰੀ ਦੇ ਨਿਯਮਾਂ ਦੀ ਉਲੰਘਣਾ ਕੀਤਾ ਹੈ ਜਿਸ ਨੂੰ ਲੈ ਕੇ ਪੁਲਿਸ ਨੇ ਰਾਮਫਲ, ਜਗਵੀਰ ਸਿੰਘ, ਕਿਸਾਨ ਮਲੂਕ ਸਿੰਘ ਹੀਰਕੇ, ਸੱਤਪਾਲ ਸਿੰਘ, ਜਗਤਾਰ ਸਿੰਘ ਸਮੇਤ 70 ਹੋਰ ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਹੈ।

Posted By: Jagjit Singh