ਜੀਵਨ ਸਿੰਗਲਾ, ਭੀਖੀ : ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਜਨਮ ਦਿਵਸ 'ਤੇ ਮਨਾਏ ਸਦਭਾਵਨਾ ਦਿਵਸ ਮੌਕੇ ਸਥਾਨਕ ਸੀਐੱਚਸੀ ਵਿਖੇ ਖ਼ੂਨਦਾਨ ਕੈਂਪ ਦਾ ਆਯੋਜਨ ਬਲਾਕ ਕਾਂਗਰਸ ਕਮੇਟੀ ਵੱਲੋਂ ਕੀਤਾ ਗਿਆ। ਜਿਸ ਦਾ ਉਦਘਾਟਨ ਨਗਰ ਪੰਚਾਇਤ ਦੇ ਪ੍ਰਧਾਨ ਵਿਨੋਦ ਸਿੰਗਲਾ ਨੇ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਖ਼ੂਨਦਾਨ ਕਰਨ ਨਾਲ ਕਿਸੇ ਦੀ ਅਣਮੁੱਲੀ ਜ਼ਿੰਦਗੀ ਨੂੰ ਬਚਾਇਆ ਜਾ ਸਕਦਾ ਹੈ ਅਤੇ ਖ਼ੂਨਦਾਨ ਕਰਨ ਨਾਲ ਸਰੀਰ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਹਰ ਤੰਦਰੁਸਤ ਵਿਅਕਤੀ ਨੂੰ ਹਮੇਸ਼ਾਂ ਖ਼ੂਨਦਾਨ ਕਰਦੇ ਰਹਿਣਾ ਚਾਹੀਦਾ ਹੈ। ਇਸ ਮੌਕੇ 20 ਦੇ ਕਰੀਬ ਯੂਨਿਟ ਖ਼ੂਨ ਬਲੱਡ ਬੈਂਕ ਮਾਨਸਾ ਦੀ ਟੀਮ ਵੱਲੋਂ ਇਕੱਤਰ ਕੀਤਾ ਗਿਆ। ਇਸ ਮੌਕੇ ਐੱਸਐੱਮਓ ਡਾ. ਪੁਸ਼ਪਿੰਦਰ ਸਿੰਗਲਾ, ਡਾ. ਸੁਖਦਰਸ਼ਨ ਸੋਨੀ ਫਾਰਮੇਸੀ ਅਫ਼ਸਰ, ਵਿਜੇ ਕੁਮਾਰ ਲੈਬ. ਟੈਕਨੀਸ਼ੀਅਨ, ਪ੍ਰਧਾਨ ਚਰਨਜੀਤ ਸਿੰਘ ਮਾਖਾ, ਕਿੱਲੂ ਸਿੰਘ ਐੱਮਸੀ, ਐਡਵੋਕੇਟ ਮਨੋਜ ਸਿੰਗਲਾ, ਲੱਕੀ ਅਲੀਸ਼ੇਰ, ਰਾਜੂ ਸਿੰਗਲਾ, ਰਣਜੀਤ ਸਿੰਘ ਮੋਹਰ ਸਿੰਘ ਵਾਲਾ, ਇੰਦਰਜੀਤ ਸਿੰਘ ਸਾਬਕਾ ਐੱਮਸੀ, ਜਗਜੀਤ ਸਿੰਘ ਸਮਾਓਂ, ਲਾਜਪਤ ਰਾਏ ਸ਼ਰਮਾ ਵੀ ਹਾਜ਼ਰ ਸਨ।