ਵਿਭਾਗਾਂ ਨੂੰ 26 ਅਗਸਤ ਤਕ ਰਿਪੋਰਟਾਂ ਜਮ੍ਹਾ ਕਰਵਾਉਣ ਦੀ ਕੀਤੀ ਹਦਾਇਤ

ਪੱਤਰ ਪ੍ਰਰੇਰਕ, ਮਾਨਸਾ : ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੈਨਸ਼ਨਰਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਅੱਜ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ 1 ਵਜੇ ਤਕ ਪੈਨਸ਼ਨ ਅਦਾਲਤ ਲਗਾਈ ਗਈ, ਜਿਸ ਦੀ ਪ੍ਰਧਾਨਗੀ ਸਹਾਇਕ ਕਮਿਸ਼ਨਰ (ਜ) ਨਵਦੀਪ ਕੁਮਾਰ ਵੱਲੋਂ ਕੀਤੀ ਗਈ। ਇਸ ਲੋਕ ਅਦਾਲਤ ਵਿਚ ਏਜੀ ਪੰਜਾਬ ਚੰਡੀਗੜ੍ਹ ਦੇ ਨੁਮਾਇੰਦਿਆਂ ਅਤੇ ਬੈਂਕਾਂ ਦੇ ਨੁਮਾਇੰਦਿਆਂ ਵੱਲੋਂ ਭਾਗ ਲਿਆ ਗਿਆ। ਲਗਾਈ ਗਈ ਇਸ ਪੈਨਸ਼ਨ ਅਦਾਲਤ ਵਿਚ ਸਾਹਮਣੇ ਆਏ ਪੈਨਸ਼ਨਰਾਂ ਦੇ ਕੇਸਾਂ 'ਤੇ ਵਿਚਾਰ ਕਰਨ ਤੋਂ ਬਾਅਦ ਸਹਾਇਕ ਕਮਿਸ਼ਨਰ ਨਵਦੀਪ ਕੁਮਾਰ ਨੇ ਏਜੀ ਪੰਜਾਬ ਅਤੇ ਬੈਂਕਾਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਇਸ ਪੈਨਸ਼ਨ ਅਦਾਲਤ ਵਿਚ ਆਏ ਕੇਸਾਂ ਸਬੰਧੀ ਰਿਪੋਰਟ ਸਰਕਾਰ ਵੱਲੋਂ ਨਿਰਧਾਰਤ ਪ੍ਰਰੋਫਾਰਮੇ ਵਿਚ ਭਰ ਕੇ 26 ਅਗਸਤ ਤਕ ਹਰ ਹਾਲਤ ਵਿਚ ਭੇਜੀ ਜਾਵੇ, ਤਾਂ ਜੋ 27 ਅਗਸਤ ਨੂੰ ਇਹ ਰਿਪੋਰਟ ਸਰਕਾਰ ਤਕ ਪਹੁੰਚ ਸਕੇ। ਇਸ ਮੌਕੇ ਜ਼ਿਲ੍ਹਾ ਲੀਡ ਬੈਂਕ ਮੈਨੇਜ਼ਰ ਕਮਲ ਗਰਗ, ਅਸਿਸਟੈਂਟ ਅਕਾਊਂਟਸ ਅਫ਼ਸਰ ਏਜੀ ਪੰਜਾਬ ਰਵਿੰਦਰ ਸਿੰਘ, ਸੀਨੀਅਰ ਅਕਾਊਟੈਂਟ ਏਜੀ ਪੰਜਾਬ ਬਲਕਾਰ ਸਿੰਘ, ਜ਼ਿਲ੍ਹਾ ਖਜ਼ਾਨਾ ਅਫ਼ਸਰ (ਵਾਧੂ ਚਾਰਜ) ਪਰਦੀਪ ਕੁਮਾਰ, ਸੀਨੀਅਰ ਸਹਾਇਕ ਗੁਰਦਰਸ਼ਨ ਸਿੰਘ, ਪ੍ਰਰਾਚੀ ਗੁਪਤਾ, ਸ਼੍ਰੀਮਤੀ ਪ੍ਰਤਿਭਾ, ਬਲਵਿੰਦਰ ਸਿੰਘ, ਵਰਿੰਦਰ ਕੁਮਾਰ, ਪ੍ਰਰੇਮ ਕੁਮਾਰ ਤੋਂ ਇਲਾਵਾ ਹੋਰ ਵੀ ਅਧਿਕਾਰੀ ਤੇ ਮੁਲਾਜ਼ਮ ਮੌਜੂਦ ਸਨ।