ਸਟਾਫ ਰਿਪੋਰਟਰ, ਮਾਨਸਾ : ਸੋਮਵਾਰ ਨੂੰ ਪੂਰੇ ਭਾਰਤ 'ਚ ਸਟੇਟ ਬੈਂਕ ਆਫ ਇੰਡੀਆਂ ਵੱਲੋਂ 500 ਦੇ ਉਪਰ ਸੈਂਟਰਾਂ ਤੇ ਗ੍ਰਾਹਕ ਮਿਲਾਪੀ ਦੀਆਂ ਵੱਡੇ ਪੱਧਰ 'ਤੇ ਮੀਟਿੰਗਾਂ ਕੀਤੀਆਂ ਗਈਆ ਤੇ ਮਾਨਸਾ ਜ਼ਿਲ੍ਹੇ 'ਚ ਇਹ ਮੀਟਿੰਗ ਪਵਨ ਕੁਮਾਰ ਗੋਇਲ ਖੇਤਰੀ ਪ੍ਰਬੰਧਕ (ਅਸੀਸਟੈਂਟ ਜਨਰਲ ਮੈਨੇਜਰ, ਐੱਫਆਈਐੱਮਐੱਮ, ਬਠਿੰਡਾ) ਦੀ ਅਗਵਾਈ 'ਚ ਕੀਤੀ ਗਈ। ਇਸ ਮੀਟਿੰਗ ਦਾ ਮਕਸਦ ਗ੍ਰਾਹਕ ਸੇਵਾ ਨੂੰ ਹੋਰ ਚੰਗਾ ਕਰਨਾ, ਅਕਾਊਂਟ ਸੁਰੱਖਿਅਤ, ਬੈਂਕ ਦੀ ਜੋਨੋ ਐਪ, ਗ੍ਰਾਹਕਾਂ ਨਾਲ ਅਨੁਭਵ ਸਾਂਝਾ ਕਰਨਾ ਤੇ ਸੀਨੀਅਰ ਸਿਟੀਜ਼ਨ ਤੇ ਸਮਾਜ ਸੇਵੀਆਂ ਨੂੰ ਸਨਮਾਨਿਤ ਕਰਨਾ ਸੀ। ਬੈਂਕ ਦੀ ਇਸ ਅਨੋਖੀ ਜੋਨੋ ਐਪ 'ਚ ਐੱਫਡੀ, ਲੋਨ, ਮੀਯੂਚਲ ਫੰਡ, ਬੀਮੇ ਦੀਆਂ ਨਵੀਆਂ ਤੋਂ ਨਵੀਆਂ ਸਹੂਲਤਾਂ ਸ਼ਾਮਲ ਕੀਤੀਆਂ ਗਈਆਂ ਹਨ। ਇਸ ਮੀਟਿੰਗ ਦੀ ਸ਼ੁਰੂਆਤ ਬੈਂਕ ਦੇ ਚੇਅਰਮੈਨ ਰਜਨੀਸ਼ ਕੁਮਾਰ ਦੇ ਸੰਬੋਧਨ ਨਾਲ ਹੋਈ। ਮੀਟਿੰਗ ਦੌਰਾਨ ਸੰਜੀਵ ਕੁਮਾਰ ਗੋਇਲ, ਲਾਜਪਤ ਰਾਏ ਗੋਇਲ ਮੁੱਖ ਪ੍ਰਬੰਧਕ ਐੱਫਆਈਐੱਮਐੱਮ ਬਠਿੰਡਾ, ਸੁਰਜੀਤ ਸਿੰਘ ਮੁੱਖ ਪ੍ਰਬੰਧਕ, ਨਵਨੀਤ ਗੋਇਲ ਪ੍ਰਬੰਧਕ ਸਟੇਟ ਬੈਂਕ ਆਫ ਇੰਡੀਆ ਏਡੀਬੀ ਬਰਾਂਚ ਮਾਨਸਾ ਨੇ ਬੈਂਕ ਦੇ ਸੀਨੀਅਰ ਸਿਟੀਜ਼ਨਾਂ, ਪੈਨਸ਼ਨਰਜ਼ ਤੇ ਬਾਕੀ ਗ੍ਰਾਹਕਾਂ ਨੂੰ ਬੈਂਕ ਦੀ ਕਸਟਮਰਜ਼ ਸਰਵਿਸ ਬਾਰੇ, ਬੈਂਕ ਵੱਲੋਂ ਦਿੱਤੀਆਂ ਨਵੀਆਂ ਸੁਵਿਧਾਂ ਬਾਰੇ, ਬੈਂਕ ਦੀਆਂ ਹੋਰ ਨਵੀਆਂ ਸਕੀਮਾਂ ਬਾਰੇ ਜਾਗਰੂਕ ਕੀਤਾ। ਇਸ ਮੀਟਿੰਗ 'ਚ ਬੈਂਕ ਦੇ ਅਧਿਕਾਰੀਆਂ ਨੇ ਗ੍ਰਾਹਕਾਂ ਨੂੰ ਡਿਜ਼ੀਟਲ ਪੈਮੇਂਟ ਚੈਨਲਾਂ ਬਾਰੇ ਵਿਸਥਾਰ ਪੂਰਵਕ ਦੱਸਿਆ ਤੇ ਡਿਜ਼ੀਟਲ ਚੈਨਲਾਂ ਦੇ ਫਾਇਦੇ ਜਿਵੇਂ ਕਿ ਕਾਗਜ਼ ਬਚਾਉਣ ਦੇ ਨਾਲ-ਨਾਲ ਵਾਤਾਵਰਨ ਬਚਾਉਣ ਬਾਰੇ, ਡਿਜ਼ੀਟਲ ਪਲੇਟਫਾਰਮ 'ਤੇ ਉਪਲੱਬਧ ਕਰਵਾਏ ਗਏ ਨਵੇਂ ਲੋਨਾ ਬਾਰੇ ਜਿਸ 'ਚ ਕਿਸੇ ਵੀ ਤਰ੍ਹਾਂ ਦੀ ਕਾਗਜ਼ੀ ਕਾਰਵਾਈ ਤੇ ਮੈਨੂਅਲ ਇੰਟਰਵੇਨਸ਼ਨ ਨਹੀਂ ਹੈ ਤੇ ਡਿਜ਼ੀਟਲ ਚੈਨਲਾਂ ਰਾਹੀਂ ਜਿਹੜੀ ਟਰਾਂਜੈਕਸ਼ਨਾ ਕੀਤੀਆਂ ਜਾਂਦੀਆਂ ਹਨ, ਉਨ੍ਹਾਂ 'ਚ ਸਮਾਂ ਦੇ ਨਾਲ-ਨਾਲ ਖਰਚਿਆਂ 'ਚ ਕਾਫੀ ਛੋਟ ਦਿੱਤੀ ਜਾਂਦੀ ਹੈ, ਬਾਰੇ ਦੱਸਿਆ ਗਿਆ । ਇਸ ਮੀਟਿੰਗ 'ਚ ਕੈਸ਼ਲੇਸ ਤੇ ਏਟੀਐੱਮ ਫਿਜ਼ੀਕਲ ਯੂਜਿਜ ਘਟਾਉਣ ਲਈ ਯੋਨੋ ਕੈਸ਼ ਦੇ ਬਾਰੇ ਦੱਸਿਆ ਗਿਆ। ਜਿਹੜੀ ਕਿ ਸਟੇਟ ਬੈਂਕ ਆਫ ਇੰਡੀਆ ਦੀ ਪਹਿਲੀ ਅਜਿਹੀ ਐਪ ਹੈ, ਜਿਸ 'ਚ ਤੁਸੀਂ ਆਪਣਾ ਮੋਬਾਈਲ ਵਰਤ ਕੇ ਏਟੀ ਐੱਮ ਤੋਂ ਬਿਨ੍ਹਾਂ ਆਪਣੇ ਪੈਸੇ ਕਢਵਾ ਸਕਦੇ ਹੋ। ਜਿਸ 'ਚ ਏਟੀਐੱਮ/ਡੇਬਿਟ ਕਾਰਡ ਦੀ ਜ਼ਰੂਰਤ ਨਹੀਂ ਹੁੰਦੀ। ਇਸ ਮੀਟਿੰਗ 'ਚ ਮਾਨਸਾ ਦੇ ਸਮਾਜ ਸੇਵੀ ਤਰਸੇਮ ਸੇਮੀ ਨੂੰ ਗਰੀਬ ਬੱਚਿਆਂ ਨੂੰ ਪਾਲਣ ਲਈ, ਨਰੇਸ਼ ਕੁਮਾਰ (ਰੋਟਰੀ ਕਲੱਬ) ਵੱਲੋਂ ਪੂਰੇ ਜ਼ਿਲ੍ਹੇ 'ਚ ਬੂਟੇ ਲਗਾਉਣ ਲਈ ਤੇ ਰੇਲਵੇ ਸਟੇਸ਼ਨ ਪਾਣੀ ਦਲ ਦੇ ਪ੍ਰਧਾਨ ਨੂੰ ਅਸੀਸਟੈਂਟ ਜਨਰਲ ਮੈਨੇਜਰ ਪਵਨ ਕੁਮਾਰ ਗੋਇਲ ਨੂੰ ਸਨਮਾਨਿਤ ਕੀਤਾ ਗਿਆ।