ਬਲਜਿੰਦਰ ਬਾਵਾ, ਜੋਗਾ : ਮਾਨਸਾ-ਬਰਨਾਲਾ ਰੋਡ ਦੀ ਮੁੱਖ ਸੜਕ ਜੋ ਕਿ ਵੱਡੇ ਸ਼ਹਿਰਾ ਨੂੰ ਲਿੰਕ ਕਰਦੀ ਹੈ, ਇਸ ਸੜਕ 'ਤੇ ਵੱਡੇ-ਵੱਡੇ ਖੱਡੇ ਹੋਣ ਅਤੇ ਟੁੱਟ ਜਾਣ ਕਰਕੇ ਰਾਹਗੀਰਾਂ ਨੂੰ ਵੱਡੀ ਪੱਧਰ 'ਤੇ ਪਰੇਸ਼ਾਨੀਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸਣਾ ਬਣਦਾ ਹੈ ਕਿ ਇਹ ਟੁੱਟੀ ਸੜਕ ਦੀ ਕੁਝ ਸਮਾਂ ਪਹਿਲਾ ਰਿਪੇਅਰ ਵੀ ਕੀਤੀ ਗਈ ਸੀ, ਪਰ ਹੁਣ ਫਿਰ ਵੀ ਇਹ ਸੜਕ ਮਾਨਸਾ ਕੈਂਚੀਆ ਤੋਂ ਅਕਲੀਆ ਪਿੰਡ ਤਕ ਲੰਬੇ ਸਮੇਂ ਤੋ ਥਾਂ-ਥਾਂ ਤੋਂ ਬੁਰੀ ਤਰ੍ਹਾਂ ਨਾਲ ਟੁੱਟ ਗਈ ਹੈ। ਦੱਸਣਾ ਬਣਦਾ ਹੈ ਕਿ ਉਕਤ ਟੁੱਟੀ ਹੋਈ ਸੜਕ ਦਾ ਮੁੱਦਾ ਪਹਿਲਾ ਵੀ ਉਠਾਉਣ ਤੋਂ ਬਾਅਦ ਸੜਕ ਦੀ ਰਿਪੇਅਰ ਕਰ ਦਿੱਤੀ ਗਈ ਸੀ, ਪਰ ਹੁਣ ਕੈਂਚੀਆ ਤੋਂ ਅਕਲੀਆ ਤਕ ਸੜਕ ਬਿਲਕੁੱਲ ਟੁੱਟ ਚੁੱਕੀ ਹੈ ਅਤੇ ਇਸ ਸੜਕ 'ਤੇ ਵੱਡੇ-ਵੱਡੇ ਖੱਡੇ ਪੈ ਗਏ ਹਨ, ਜੋ ਕਿ ਰਿਪੇਅਰ ਕਰਨ ਦੇ ਵੀ ਯੋਗ ਨਹੀ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸੜਕ ਵੱਡੇ-ਵੱਡੇ ਸ਼ਹਿਰਾ ਨੂੰ ਜੋੜਦੀ ਹੈ, ਸਾਰੇ ਮਰੀਜ਼ ਇਸ ਸੜਕ ਤੋਂ ਐਮਰਜੈਂਸੀ ਲਈ ਲਿਜਾਏ ਜਾਂਦੇ ਹਨ ਅਤੇ ਸਕੂਲੀ ਬੱਚਿਆਂ ਦੀਆ ਵੈਨਾਂ ਵੀ ਲੰਘਦੀਆਂ ਹਨ, ਪਰ ਇਸ ਟੁੱਟੀ ਸੜਕ ਕਾਰਨ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਮਹਣਾ ਕਰਨਾ ਪੈ ਰਿਹਾ ਹੈ, ਇਸ ਸੜਕ ਤੋਂ ਕਈ ਵਾਰ ਹਾਦਸਾ ਹੋਣੋ ਵੀ ਬਚਿਆ ਹੈ ਅਤੇ ਇਸ ਟੁੱਟੀ ਸੜਕ ਅਤੇ ਖੱਡਿਆ ਕਾਰਨ ਕਿਸੇ ਸਮੇਂ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ। ਰਾਹਗੀਰ ਸੰਦੀਪ ਸਿੰਘ, ਮਨਿੰਦਰ ਸਿੰਘ, ਦੀਪਿੰਦਰ ਕੁਮਾਰ ਨੇ ਕਿਹਾ ਕਿ ਸਰਕਾਰ ਵਹੀਕਲਾਂ ਦਾ ਮੋਟਾ ਟੈਕਸ ਵਸੂਲ ਕਰਦੀ ਹੈ, ਪਰ ਉਨ੍ਹਾਂ ਨੂੰ ਸਹੂਲਤਾ ਤੋਂ ਵਾਂਝੇ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਰੋਜ਼ਾਨਾ ਦੀ ਤਰ੍ਹਾਂ ਇਸ ਸੜਕ ਤੋਂ ਰਾਜਨੀਤਿਕ ਨੇਤਾ ਅਤੇ ਪ੍ਰਸ਼ਾਸਨ ਅਧਿਕਾਰੀ ਲੰਘਦੇ ਹਨ, ਉਨ੍ਹਾਂ ਵੱਲੋਂ ਵੀ ਰਾਹਗੀਰਾਂ ਦੀ ਇਸ ਸਮੱਸਿਆ ਨੂੰ ਹੱਲ ਕਰਨ ਦੀ ਥਾਂ, ਅਣਗੌਲਿਆ ਜਾਂਦਾ ਹੈ। ਰਾਹਗੀਰਾਂ ਨੇ ਪੰਜਾਬ ਸਰਕਾਰ ਤੇ ਸਬੰਧਤ ਅਧਿਕਾਰੀਆ ਪਾਸੋਂ ਮੰਗ ਕੀਤੀ ਕਿ ਇਸ ਸੜਕ ਨੂੰ ਨਵੇਂ ਤੌਰ 'ਤੇ ਦੁਆਰਾ ਬਣਾਇਆ ਜਾਵੇ।