ਗੁਰਵਿੰਦਰ ਚਹਿਲ, ਹੀਰੋਂ ਖੁਰਦ : ਆਜ਼ਾਦ ਸਪੋਰਟਸ ਕਲੱਬ ਹੀਰੋਂ ਖੁਰਦ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਿਸਾਨੀ ਸੰਘਰਸ਼ ਨੂੰ ਸਮਰਪਿਤ ਇਕ ਦਿਨਾਂ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਜਿਸ 'ਚ 70 ਕਿਲੋਗ੍ਰਾਮ ਤੇ 85 ਕਿਲੋਗ੍ਰਾਮ ਵਜ਼ਨ ਦੇ ਕਬੱਡੀ ਮੈਚ ਕਰਵਾਏ ਗਏ। ਜਾਣਕਾਰੀ ਦਿੰਦਿਆਂ ਕਲੱਬ ਦੇ ਮੈਂਬਰਾਂ ਨੇ ਦੱਸਿਆ ਕਿ ਕਬੱਡੀ 85 ਕਿਲੋਗ੍ਰਾਮ 'ਚ ਬੱਛੋਆਣਾ ਨੇ ਪਹਿਲਾ ਅਤੇ ਤੋਗਾਵਾਲ ਨੇ ਦੂਜਾ ਸਥਾਨ ਪ੍ਰਰਾਪਤ ਕੀਤਾ।ਬੈਸਟ ਧਾਵੀ ਲਾਡੀ ਚੀਮਾ ਅਤੇ ਬੈਸਟ ਜਾਫ਼ੀ ਖੁਸ਼ੀ ਬੱਛੋਆਣਾ ਤੇ ਬਾਲੀ ਭੁੱਲਰਹੇੜੀ ਦਾ ਭਾਈ ਹਰਵਿੰਦਰ ਸਿੰਘ ਖ਼ਾਲਸਾ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਕਬੱਡੀ 70 ਕਿਲੋਗ੍ਰਾਮ ਵਜ਼ਨ ਵਿੱਚ ਫੂਲ ਨੇ ਪਹਿਲਾ ਤੇ ਮੋਹਰ ਸਿੰਘ ਵਾਲਾ ਨੇ ਦੂਜਾ ਸਥਾਨ ਪ੍ਰਰਾਪਤ ਕੀਤਾ। ਬੈਸਟ ਧਾਵੀ ਫੌਜੀ ਖੋਖਰ ਵਾਲਾ ਅਤੇ ਬੈਸਟ ਜਾਫੀ ਦੀਪਕ ਸ਼ੇਰੋਂ ਦਾ ਕਲੱਬ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਟੂਰਨਾਮੈਂਟ ਦੌਰਾਨ ਮੁੱਖ ਮਹਿਮਾਨ ਵਜੋਂ ਗ੍ਰਾਮ ਪੰਚਾਇਤ ਹੀਰੋਂ ਖੁਰਦ, ਜਗਤਾਰ ਸਿੰਘ ਗੋਲੂ ਅੰਤਰਰਾਸ਼ਟਰੀ ਪਹਿਲਵਾਨ,ਸਰਪੰਚ ਮਹਿੰਦਰ ਸਿੰਘ ਗੁੜੱਦੀ, ਗਰਾਮ ਪੰਚਾਇਤ ਖੀਵਾ ਮੀਹਾਂ ਸਿੰਘ ਵਾਲਾ ਤੇ ਮੱਲ ਸਿੰਘ ਸਤੌਜ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ।ਟੂਰਨਾਮੈਂਟ ਦੌਰਾਨ ਕੁਮੈਂਟੇਟਰ ਮੇਵਾ ਸਿੰਘ ਬਰਨਾਲਾ, ਸਰਬਜੀਤ ਸਿੰਘ ਦਾਤੇਵਾਸ, ਕੁਲਵੰਤ ਸਿੰਘ ਤਾਜੋਕੇ, ਕਾਲ਼ਾ ਬੀਰੋਕੇ ਕਲਾਂ, ਲੱਕੀ ਖੋਖਰ ਨੇ ਆਪਣੀ ਕਲਾ ਦੇ ਜੌਹਰ ਦਿਖਾਏ ਅਤੇ ਅੰਪਾਇਰ ਵਜੋਂ ਬੂਟਾ ਭੀਖੀ ਤੇ ਡੋਗਰ ਭੀਖੀ ਆਪਣੀ ਡਿਊਟੀ ਬਾਖੂਬੀ ਨਿਭਾਈ।