ਪੱਤਰ ਪ੍ਰਰੇਰਕ, ਮਾਨਸਾ : ਏਕਮ ਸਾਹਿਤ ਮੰਚ ਅੰਮਿ੍ਤਸਰ ਵੱਲੋਂ ਤੀਜਾ ਏਕਮ ਸਾਹਿਤ ਪੁਰਸਕਾਰ ਮਾਨਸਾ ਵਾਸੀ ਸ਼ਾਇਰ ਪਰਾਗ ਦੀ ਪ੍ਰਥਮ ਕਾਵਿ-ਕਿਤਾਬ 'ਉਪਰਲਾ ਬਟਨ' ਨੂੰ ਦਿੱਤਾ ਜਾ ਰਿਹਾ ਹੈ, ਜੋ ਕਿ 16 ਮਾਰਚ ਨੂੰ ਹੋ ਰਹੇ ਇਕ ਸਮਾਗਮ ਵਿਚ ਭਾਈ ਵੀਰ ਸਿੰਘ ਨਿਵਾਸ ਅਸਥਾਨ ਵਿਖੇ ਦਿੱਤਾ ਜਾਵੇਗਾ। ਇਸ ਸਮਾਗਮ ਦੇ ਮੁੱਖ ਮਹਿਮਾਨ ਉੱਘੇ ਆਲੋਚਕ ਡਾ. ਹਰਭਜਨ ਸਿੰਘ ਭਾਟੀਆ ਤੇ ਵਿਸ਼ੇਸ਼ ਮਹਿਮਾਨ ਡਾ. ਮੋਹਨ ਤਿਆਗੀ ਹੋਣਗੇ। ਸੰਵਾਦ ਮਾਨਸਾ ਦੇ ਪ੍ਰਧਾਨ ਕਵੀ ਗੁਰਪ੍ਰਰੀਤ ਨੇ ਵਧਾਈ ਦਿੰਦਿਆਂ ਕਿਹਾ ਕਿ ਪਰਾਗ ਦੀ ਕਵਿਤਾ ਵੱਖਰੇ ਭਾਂਤ ਦੀ ਹੈ, ਜੋ ਬੰਦੇ ਅੰਦਰਲੇ ਬੰਦੇ ਦੀਆਂ ਵੱਖ-ਵੱਖ ਪਰਤਾਂ ਨੂੰ ਰੂਪਮਾਨ ਕਰਦੀ ਹੈ। ਏਕਮ ਪੁਰਸਕਾਰ ਮਿਲਣਾ ਦਰਅਸਲ ਨਵੀਂ ਕਵਿਤਾ ਨੂੰ ਮਾਨਤਾ ਮਿਲਣਾ ਹੈ।

ਮੁਬਾਰਕਾਂ ਦਿੰਦਿਆਂ ਗੁਰੂ ਨਾਨਕ ਕਾਲਜ ਬੁਢਲਾਡਾ ਦੇ ਪੰਜਾਬੀ ਵਿਭਾਗ ਦੇ ਸਹਾਇਕ ਪ੍ਰਰੋਫੈਸਰ ਗੁਰਦੀਪ ਸਿੰਘ ਿਢੱਲੋਂ ਨੇ ਕਿਹਾ ਕਿ ਪਰਾਗ ਆਪਣੀ ਕਵਿਤਾ ਨੂੰ ਸੰਜਮੀ ਹੋ ਕੇ ਲਿਖਦਾ ਹੈ ਤੇ ਵਿਸ਼ਾਲ ਹੋ ਕੇ ਬੰਨ੍ਹਦਾ ਹੈ। ਇਹ ਕਵਿਤਾਵਾਂ ਮਹੁੱਬਤ ਦੇ ਅਹਿਸਾਸ ਦੀਆਂ ਅਜਿਹੀਆਂ ਨਜ਼ਮਾਂ ਹਨ, ਜਿੰਨ੍ਹਾਂ ਨੂੰ ਪਾਠਕ ਬਹੁਤ ਗਹਿਰਾਈ ਤੋਂ ਮਹਿਸੂਸ ਕਰਦਾ ਹੈ। ਵਧਾਈ ਦਿੰਦਿਆਂ ਕਥਾਕਾਰ ਅਨੇਮਨ ਸਿੰਘ ਤੇ ਸ਼ਾਇਰ ਤਨਵੀਰ ਨੇ ਕਿਹਾ ਕਿ ਪਰਾਗ ਦੀ ਕਵਿਤਾ ਦੇ ਮੈਟਾਫਰ ਤੇ ਇਮੇਜ਼ ਨਿਵੇਕਲੇ ਹਨ। ਅਮਨ ਸਿੰਗਲਾ ਤੇ ਵਿਪਨ ਗੋਇਲ ਨੇ ਵੀ ਪਰਾਗ ਨੂੰ ਪੁਰਸਕਾਰ ਲਈ ਵਧਾਈ ਦਿੱਤੀ।