ਫੋਟੋ-14ਐਮਏਐਨ4-ਪੀ

ਕੈਪਸ਼ਨ- ਮਮਤਾ ਦਿਵਸ ਸਬੰਧੀ ਮਾਨਸਾ ਵਿਖੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸਿਹਤ ਵਿਭਾਗ ਦੇ ਕਰਮੀ।

ਸੁਰਿੰਦਰ ਲਾਲੀ, ਮਾਨਸਾ : ਲੋਕਾਂ ਨੂੰ ਸਿਹਤਮੰਦ ਜੀਵਨ ਜਿਉਣ ਦਾ ਪੱਧਰ ਉੱਚਾ ਚੁੱਕਣ ਲਈ ਸਿਹਤ ਵਿਭਾਗ ਮਾਨਸਾ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ-2 ਤਹਿਤ ਸਿਵਲ ਸਰਜਨ ਮਾਨਸਾ ਡਾ. ਲਾਲ ਚੰਦ ਠਕਰਾਲ ਦੀ ਅਗਵਾਈ 'ਚ ਸਮੇ-ਸਮੇਂ 'ਤੇ ਐਕਸਟੈਸ਼ਨ ਲੈਕਚਰ ਕਰਵਾਏ ਜਾਂਦੇ ਹਨ ਤੇ ਲੋੜ ਅਨੁਸਾਰ ਘਰੋ-ਘਰੀ, ਸਕੂਲਾਂ ਤੇ ਸੱਥਾਂ 'ਚ ਨੁੱਕੜ ਮੀਟਿੰਗ ਰਾਹੀ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ। ਪੰਜਾਬ 'ਚੋਂ ਬਿਮਾਰੀਆਂ ਦੇ ਖ਼ਾਤਮੇ ਲਈ ਸੁਹਿਰਦ ਹੋਏ ਸਿਹਤ ਵਿਭਾਗ ਵੱਲੋਂ ਜਿੱਥੇ ਸਰਕਾਰੀ ਹਸਪਤਾਲਾਂ 'ਚ ਮਾਹਿਰਾਂ ਡਾਕਟਰਾਂ ਰਾਹੀਂ ਲੋਕਾਂ ਦੀਆਂ ਬਿਮਾਰੀਆਂ ਨੂੰ ਜੜੋਂ ਪੁੱਟਣ ਦਾ ਕਾਰਜ ਕੀਤਾ ਜਾ ਰਿਹਾ ਹੈ, ਉਥੇ ਹੁਣ ਜਾਗਰੂਕਤਾ ਸੈਮੀਨਾਰ ਵੀ ਲਾਏ ਜਾ ਰਹੇ ਹਨ ਤਾਂ ਜੇ ਆਮ ਲੋਕ ਤੰਦਰੁਸਤ ਜ਼ਿੰਦਗੀ ਜਿਉਣ। ਇਸੇ ਲੜੀ 'ਚ ਹਰਬੰਸ ਮੱਤੀ ਬੀਈਈ ਤੇ ਸਿਹਤ ਵਿਭਾਗ ਦੇ ਕਰਮਚਾਰੀਆਂ ਦੀ ਟੀਮ ਵੱਲੋਂ ਮਾਨਸਾ ਵਿਖੇ ਸ਼ੱਕਰਵਾਰ ਨੂੰ ਮਮਤਾ ਦਿਵਸ ਸੰਬੰਧੀ ਲੋਕਾਂ ਨੂੰ ਜਾਗਰੂਕ ਕੀਤਾ। ਲੋਕਾਂ ਨੂੰ ਸੰਬੋਧਨ ਕਰਦੇ ਹੋਏ ਉਨਾਂ ਕਿਹਾ ਕਿ ਤੰਦਰੁਸਤ ਸਿਹਤ ਪਾਉਣ ਲਈ ਆਪਣੀ ਸਿਹਤ ਸਬੰਧੀ ਸਿੱਖਿਅਕ ਤੇ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। ਸਿਵਲ ਸਰਜਨ ਡਾ. ਲਾਲ ਚੰਦ ਠਕਰਾਲ ਅਨੁਸਾਰ ਬੱਚਿਆਂ ਨੂੰ ਜਾਨ-ਲੇਵਾ ਬਿਮਾਰੀਆਂ ਤੋਂ ਬਚਾਉਣ ਲਈ ਗਰਭਵਤੀ ਮਾਂਵਾ ਨੂੰ ਮਿਆਰੀ ਸਿਹਤ ਸੇਵਾਵਾਂ ਦੇਣ ਲਈ ਹਰੇਕ ਬੁੱਧਵਾਰ ਨੂੰ ਸਰਕਾਰੀ ਸਿਹਤ ਸੰਸਥਾਵਾਂ ਅਤੇ ਪਿੰਡਾਂ ਦੇ ਆਂਗਨਵਾੜੀ ਸੈਂਟਰਾਂ 'ਚ ਮਨਾਏ ਜਾ ਰਹੇ ਹਨ । ਜ਼ਿਲ੍ਹੇ 'ਚ ਗਰਭਵਤੀ ਮਾਂਵਾ ਤੇ ਨਵ-ਜੰਮੇ ਬੱਚਿਆਂ ਨੂੰ ਮਿਆਰੀ ਸਿਹਤ ਸੇਵਾਵਾਂ ਦੇਣ ਸਦਕਾ ਜ਼ਿਲ੍ਹੇ 'ਚ ਬਾਲ ਮੌਤ (ਇਕ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀਆਂ ਮੌਤਾਂ) 'ਚ ਲਗਾਤਾਰ ਕਮੀ ਆਈ ਹੈ। ਇਸ ਤੋਂ ਇਲਾਵਾ ਗੰਭੀਰ ਖਤਰੇ ਵਾਲਿਆਂ ਗਰਭਵਤੀ ਅੌਰਤਾਂ ਨੂੰ ਪਹਿਲ ਦੇ ਆਧਾਰ 'ਤੇ ਉਚੇਰੀ ਸਿਹਤ ਸੰਸਥਾ ਹਸਪਤਾਲ 'ਚ ਜਣੇਪੇ ਲਈ ਰੈਫਰ ਕੀਤਾ ਜਾਂਦਾ ਹੈ। ਜਿੱਥੇ ਨਵ-ਜੰਮੇ ਬੱਚੇ ਦੀ ਮੁਢਲੀ ਦੇਖਭਾਲ ਕੀਤੀ ਜਾਂਦੀ ਹੈ। 24 ਘੰਟੇ ਬੱਚਿਆਂ ਦੇ ਮਾਹਿਰ ਡਾਕਟਰ ਉਪਲਬਧ ਹਨ। ਯੂਨੀਵਰਸਲ ਟੀਕਾਕਰਨ ਪ੍ਰਰੋਗਰਾਮ ਤਹਿਤ ਬੱਚਿਆਂ ਦੀਆਂ ਮਾਰੂ ਬੀਮਾਰੀਆਂ ਪੋਲਿਓ, ਖਸਰਾ, ਕਾਲੀ ਖਾਸੀ, ਧਨੁਖਵਾ, ਦਿਮਾਗੀ ਬੁਖਾਰ, ਹੈਪਟਾਈਟਸ-ਸੀ ਆਦਿ ਦੇ ਬਚਾਅ ਦੇ ਟੀਕੇ ਸਿਹਤ ਸੰਸਥਾਵਾਂ ਵੱਲੋਂ ਮੁਫ਼ਤ ਲਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਬਾਲ ਮੌਤ ਦਰ ਦਾ ਮੁੱਖ ਕਾਰਨ ਦਿਮਾਗੀ ਬੁਖਾਰ, ਨਿਮੋਨੀਆ, ਸਮੇਂ ਤੋਂ ਪਹਿਲਾਂ ਬੱਚੇ ਦਾ ਪੈਦਾ ਹੋਣਾ, ਜਮਾਦਰੂ ਨੁਕਸ ਤੇ ਸਾਹ 'ਚ ਤਕਲੀਫ਼ ਆਦਿ ਹਨ। ਉਨ੍ਹਾਂ ਕਿਹਾ ਕਿ ਸਿਹਤ ਕਰਮਚਾਰੀਆ ਰਾਹੀਂ ਮਾਂਵਾਂ ਨੂੰ ਜਣੇਪੇ ਤੋਂ ਬਾਅਦ ਦੀ ਸਾਭ-ਸੰਭਾਲ ਤੇ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।