ਪੱਤਰ ਪ੫ੇਰਕ, ਸਰਦੂਲਗੜ੍ਹ : ਬੀਤੇ ਦਿਨੀਂ ਰਾਤ ਸਮੇਂ ਪਿੰਡ ਝੰਡਾ ਖੁਰਦ ਵਿਖੇ ਕੋਈ ਅਣਪਛਾਤੇ ਵਿਅਕਤੀ ਇਕ ਬਾਗਲ 'ਚੋਂ ਪਸ਼ੂ ਚੋਰੀ ਕਰਕੇ ਲੈ ਗਏ। ਇਸ ਸਬੰਧੀ ਪੁਲਿਸ ਨੇ ਤਿੰਨ ਨਾ-ਮਾਲੂਮ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਸੀਤਾ ਰਾਮ ਵਾਸੀ ਪਿੰਡ ਝੰਡਾ ਖੁਰਦ ਨੇ ਰੋਜ਼ਾਨਾ ਦੀ ਤਰ੍ਹਾਂ ਆਪਣੇ 5 ਪਸ਼ੂ ਬਾਗਲ 'ਚ ਬੰਨ੍ਹੇ ਸਨ ਪਰ ਦੂਸਰੇ ਦਿਨ ਸਵੇਰ ਸਮੇਂ ਵੇਖਿਆ ਤਾਂ ਸਾਰੇ ਪਸ਼ੂ ਉੱਥੋਂ ਗ਼ਾਇਬ ਸਨ। ਪਸ਼ੂਆਂ ਦੀ ਕੀਮਤ 1,50,000 ਦੱਸੀ ਜਾਂਦੀ ਹੈ। ਇਸ ਸਬੰਧੀ ਥਾਣਾ ਸਰਦੂਲਗੜ੍ਹ ਦੀ ਪੁਲਿਸ ਨੇ ਨਾ-ਮਾਲੂਮ ਵਿਅਕਤੀਆਂ ਦੇ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।