ਪੱਤਰ ਪ੍ਰਰੇਰਕ, ਮਾਨਸਾ : ਜਵਾਹਰ ਨਵੋਦਿਆ ਵਿਦਿਆਲਿਆ ਫਫੜੇ ਭਾਈ ਕੇ ਜ਼ਿਲ੍ਹਾ ਮਾਨਸਾ ਵਿਖੇ ਛੇਵੀਂ ਜਮਾਤ ਵਿਚ ਸਾਲ 2020-21 ਦੇ ਦਾਖ਼ਲੇ ਲਈ ਆਨਲਾਈਨ ਫਾਰਮ ਭਰੇ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿ੍ਰੰਸੀਪਲ ਰਾਜੀਵ ਕੁਮਾਰ ਸ਼ਰਮਾ ਨੇ ਦੱਸਿਆ ਕਿ ਜੋ ਵਿਦਿਆਰਥੀ ਸਰਕਾਰੀ ਜਾਂ ਮਾਨਤਾ ਪ੍ਰਰਾਪਤ ਸਕੂਲਾਂ ਵੱਲੋਂ ਸੈਸ਼ਨ 2019-20 'ਚ ਪੰਜਵੀਂ ਜਮਾਤ ਪਾਸ ਕਰਨਗੇ, ਉਹ ਫਾਰਮ ਭਰਨ ਦੇ ਯੋਗ ਹਨ। ਦਾਖ਼ਲਾ ਲੈਣ ਵਾਲੇ ਵਿਦਿਆਰਥੀ ਦੀ ਉਮਰ ਹੱਦ 01 ਮਈ 2007 ਤੋਂ 30 ਅਪ੍ਰਰੈਲ 2011 ਦੇ ਵਿਚਕਾਰ ਹੋਣੀ ਚਾਹੀਦੀ ਹੈ।

ਉਨ੍ਹਾਂ ਦੱਸਿਆ ਕਿ ਆਨਲਾਈਨ ਦਾਖ਼ਲਾ ਫਾਰਮ ਭਰਨ ਦੀ ਆਖ਼ਰੀ ਮਿਤੀ ਜੋ ਕਿ 15 ਸਤੰਬਰ 2019 ਰੱਖੀ ਗਈ ਸੀ, 'ਚ ਵਾਧਾ ਕਰਦੇ ਹੋਏ ਆਖ਼ਰੀ ਮਿਤੀ ਹੁਣ 30 ਸਤੰਬਰ 2019 ਕਰ ਦਿੱਤੀ ਗਈ ਹੈ। ਆਨਲਾਈਨਲ ਦਾਖ਼ਲਾ ਭਰਨ ਲਈ ਨਵੋਦਿਆ ਵਿਦਿਆਲਿਆ ਸਮਿਤੀ ਦੀ ਵੈੱਬਸਾਈਟ 'ਤੇ ਭਰੇ ਜਾ ਸਕਦੇ ਹਨ। ਵਧੇਰੇ ਜਾਣਕਾਰੀ ਲਈ ਇਸ ਦਫ਼ਤਰ ਦੇ ਟੈਲੀਫ਼ੋਨ ਨੰਬਰ 01652-283992 ਤੇ ਸੰਪਰਕ ਕੀਤਾ ਜਾ ਸਕਦਾ ਹੈ।