ਹਰਕ੍ਰਿਸ਼ਨ ਸ਼ਰਮਾ, ਮਾਨਸਾ : ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਦੋਸ਼ੀ ਨਹੀਂ ਕਹਿ ਸਕਦਾ ਕਿਉਂਕਿ ਤੁਸੀਂ ਪਿਆਰ ਕਰਨ ਵਾਲੇ ਵੀ ਹੋ ਪਰ ਕੁੱਝ ਕਾਲੀਆਂ ਭੇਡਾਂ ਸਨ। ਪਰ ਇਹ ਘਾਟ ਰਹੀ ਕਿ ਸਿੱਧੂ ਮੂਸੇਵਾਲਾ ਦਾ ਸ਼ੁਰੂਆਤ ’ਚ ਜਿਨ੍ਹਾਂ ਨਾਲ ਵਾਹ ਪਿਆ ਉਹ ਖਰ੍ਹੇ ਬੰਦੇ ਨਹੀਂ ਸੀ। ਜਦੋਂ ਕਿਸੇ 20 ਕੁ ਸਾਲਾਂ ਦੇ ਜਵਾਨ ਨੂੰ ਵਿਦੇਸ਼ ਭੇਜਦੇ ਹਾਂ ਤਾਂ ਉਹ ਗਲਤੀ ਕਰ ਜਾਂਦਾ ਹੈ ਅਤੇ ਸ਼ਾਇਦ ਇਹੀ ਗਲਤੀ ਸਿੱਧੂ ਕਰ ਗਿਆ। ਉਸ ਨੂੰ ਨਹੀਂ ਪਤਾ ਲੱਗਾ ਕਿ ਜਿਹੜੇ ਉਸ ਦੇ ਭਰਾ ਬਣੇ ਹੋਏ ਹਨ ਉਹ ਹੀ ਦੁਸ਼ਮਣ ਵੀ ਬਣਨਗੇ। ਜਿਹੜੇ ਉਸ ਦੇ ਕਾਰੋਬਾਰ ’ਤੇ ਕਬਜ਼ਾ ਕਰਨਾ ਚਾਹੁੰਦੇ ਸਨ। ਉਹ ਇੰਨਾ ਭੋਲਾ ਸੀ ਅਤੇ ਉਸ ਦੇ ਭੋਲੇਪਣ ਨੂੰ ਉਸ ਦੇ ਨਾਲ ਫ਼ਿਰਦੀਆਂ ਗਿਰਝਾਂ ਜਿਨ੍ਹਾਂ ਦਾ ਆਉਣ ਵਾਲੇ ਸਮੇਂ ’ਚ ਨਾਮ ਵੀ ਲਵਾਂਗਾ, ਉਸ ਦੇ ਆਸਪਾਸ ਸਨ, ਪਿਛਲੇ ਚਾਰ ਸਾਲਾਂ ਤੋਂ ਤੰਗ ਕਰ ਰਹੀਆਂ ਸਨ।

ਉਹੀ ਲੋਕ ਜਦ ਸਿੱਧੂ ਮੂਸੇਵਾਲਾ ‘ਤੇ ਆਪਣਾ ਅਸਰ ਨਾ ਦਿਖਾ ਸਕੇ ਅਤੇ ਸਿੱਧੂ ਆਪਣੀ ਫੀਲਡ ’ਚ ਅੱਗੇ ਵੱਧਦਾ ਗਿਆ। ਉਨ੍ਹਾਂ ਨੂੰ ਲੱਗਿਆ ਕਿ ਜਦ ਸਾਡੇ ਗਰੁੱਪ ਤੋਂ ਇਹ ਡਰਦਾ ਨਹੀਂ ਅਤੇ ਥਾਪੀ ਮਾਰ ਕੇ ਬੇਬਾਕੀ ਨਾਲ ਗਾਣੇ ਗਾ ਰਿਹਾ ਸੀ। ਇਸ ਨੂੰ ਕੋਈ ਹੋਰ ਮਦਦ ਕਰਦਾ ਹੈ। ਇਸ ਦੀ ਇੰਨੀ ਔਕਾਤ ਨਹੀਂ। ਪਰ ਉਹ ਰੱਬੀ ਰੂਪ ਸੀ। ਉਹ ਤੁਰਿਆ ਫਿਰਦਾ ਪਾਰਸ ਸੀ। ਉਸ ਨੇ ਜਿਸ ਕਲਾਕਾਰ 'ਤੇ ਵੀ ਹੱਥ ਰੱਖਿਆ, ਉਹ ਕਲਾਕਾਰ ਬੁਲੰਦੀਆਂ ਛੂਹ ਗਿਆ। ਹਰ ਜ਼ਿਲ੍ਹੇ ਦੇ ਕਲਾਕਾਰ ਨਾਲ ਖੜ੍ਹਿਆ

ਪਰ ਸਿੱਧੂ ਦੀਆਂ ਕੁੱਝ ਸ਼ਿਕਾਇਤਾਂ ਗੈਂਗਸਟਰਾਂ ਕੋਲ ਕੀਤੀਆਂ। ਕੋਈ ਗਾਣੇ ’ਚ ਲਫ਼ਜ਼ ਵੀ ਲਿਖਤਾ। ਉਹ ਵੀ ਸਰਕਾਰਾਂ ਤਕ ਪਹੁੰਚਾਇਆ ਅਤੇ ਜਿੰਨਾ ਵੱਧ ਤੋਂ ਵੱਧ ਵਿਰੋਧ ਕਰ ਸਕਦੇ ਸੀ ਕੀਤਾ, ਜਦੋਂ ਤੱਕ ਉਸ ਨੂੰ ਮਰਵਾ ਨਹੀਂ ਦਿੱਤਾ।

ਉਨ੍ਹਾਂ ਕਿਹਾ ਕਿ ਸਿੱਧੂ ਨੂੰ ਕੁਦਰਤ ਕੁੱਝ ਕਰ ਦਿੰਦੀ, ਹਾਦਸੇ ’ਚ ਮੌਤ ਹੋ ਜਾਂਦੀ ਤਾਂ ਮਨੁੱਖੀ ਗਲਤੀ ਮੰਨ ਲੈਂਦਾ ਪਰ ਜ਼ਾਲਮਾਂ ਨੇ ਜਿਸ ਢੰਗ ਨਾਲ ਉਸ ਨੂੰ ਮੌਤ ਦੇ ਘਾਟ ਉਤਾਰਿਆ ਉਹ ਤਾਂ ਨਿੰਦਣਯੋਗ ਹੈ ਹੀ। ਜਿਸ ਤਰ੍ਹਾਂ ਆਜ਼ਾਦੀ ਦਿਹਾੜਾ ਮਨਾਉਂਦੇ ਹਾਂ ਪਰ ਜਿਸ ਤਰ੍ਹਾਂ ਮੇਰੇ ਪੁੱਤ ਦੀ ਮੌਤ ਹੋਈ ਹੈ ਮੈਨੂੰ ਨਹੀਂ ਲੱਗਿਆ ਮੈਂ ਆਜ਼ਾਦ ਮੁਲਕ ’ਚ ਹਾਂ। ਜਿੱਥੇ ਬੇਖੌਫ਼ ਹੋ ਕੇ ਸਾਹ ਨਾ ਲੈ ਸਕੀਏ। ਮੇਰੇ ਪੁੱਤ ਦਾ ਜ਼ੀਰੋ ਫ਼ੀਸਦੀ ਵੀ ਦੋਸ਼ ਨਹੀਂ ਸੀ। ਉਹ ਹੇਠਾਂ ਤੋਂ ਉਪਰ ਗਿਆ। ਮੌਜੂਦਾ ਹਾਲਾਤ ਸਰਕਾਰ ਦਾ ਘੱਟ ਤੇ ਗੈਂਗਸਟਰਾਂ ਦਾ ਜ਼ਿਆਦਾ ਨਜ਼ਰ ਆਉਂਦਾ ਹੈ। ਗਾਣਾ ਵੀ ਜਿਹੜਾ ਉਨ੍ਹਾਂ ਨੂੰ ਪਸੰਦ ਹੈ ਉਹੀ ਗਾਇਆ ਜਾਣਾ ਹੈ। ਉਨ੍ਹਾਂ ਕਿਹਾ ਕਿ ਨਾ ਸਿੱਧੂ ਕਿਸੇ ਤੋਂ ਡਰਿਆ ਅਤੇ ਨਾ ਹੀ ਮੈਂ ਡਰਦਾ ਹਾਂ। ਜਦੋਂ ਤਕ ਜਿਉਂਆਂਗੇ ਧੌਣ ਉੱਚੀ ਚੁੱਕੇ ਜਿਉਂਵਾਂਗੇ। ਉਸ ਨੇ ਉਹੀ ਗਾਇਆ ਜਿਹੜੇ ਵਿਰਸੇ ਨੇ ਇਜਾਜ਼ਤ ਦਿੱਤੀ, ਭਾਈਚਾਰੇ ਨੇ ਇਜਾਜ਼ਤ ਦਿੱਤੀ। ਹੁਣ ਤਾਂ ਸਿੱਧੂ ਨੂੰ ਗਏ ਨੂੰ ਤਿੰਨ ਮਹੀਨੇ ਹੋ ਗਏ ਹੁਣ ਆਪਣੇ ਗਾਣੇ ਚਲਾ ਕੇ ਦੇਖ ਲੋ। ਤੁਸੀਂ ਤਾਂ ਪਾਸੇ ਗਿਣੀ ਮਿਥੀ ਸਾਜਿਸ਼ ਨਾਲ ਕਰਤਾ ਕਈ ਕਲਾਕਾਰਾਂ ਨੇ। ਹੁਣ ਤਾਂ ਮੈਦਾਨ ਵਿਹਲਾ ਹੁਣ ਤਾਂ ਬੇਟਾ ਗਿਆ। ਥੋਡੇ ਇਥੇ ਸੱਚ ਚੱਲਣਾ। ਜਿਹੜਾ ਕਿਰਦਾਰ ਬੱਚਾ ਸ਼ੁਰੂ ਕਰਕੇ ਗਿਆ। ਉਸ ਦਾ ਮੈਟਰ ਬੜਾ ਅਜੇ ਲਿਖਿਆ ਪਿਆ। ਉਸ ਦੇ ਗਾਣੇ 4 ਮਹੀਨਿਆਂ ਬਾਅਦ ਕੱਢੀਏ, 6 ਮਹੀਨਿਆਂ ਬਾਅਦ ਕੱਢੀਏ। ਉਸੇ ਤਰ੍ਹਾਂ ਚੱਲਣਗੇ। ਇਹ 10 ਸਾਲ ਚੱਲਣਗੇ।

Posted By: Jagjit Singh