v> ਸੁਖਵਿੰਦਰ ਨਿੱਕੂ, ਸਰਦੂਲਗੜ੍ਹ : ਹਲਕੇ ਦੇ ਪਿੰਡ ਮਾਨਖੇੜਾ ਵਿਖੇ ਇਕ ਵਿਅਕਤੀ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ। ਪਿੰਡ ਦੇ ਸਰਪੰਚ ਮਲਕੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਅਮਰਜੀਤ ਸਿੰਘ (70) ਪੁੱਤਰ ਬਾਲਕ ਸਿੰਘ ਆਪਣੇ ਘਰ ਦੇ ਨਜ਼ਦੀਕ ਬੈਠਾ ਅਖਬਾਰ ਪੜ੍ਹ ਰਿਹਾ ਸੀ। ਕੋਈ ਅਣਪਛਾਤਾ ਵਿਅਕਤੀ ਆਇਆ ਤੇ ਉਸ ਨੇ ਤੇਜ਼ ਹਥਿਆਰ ਨਾਲ ਅਮਰਜੀਤ 'ਤੇ ਵਾਰ ਕਰ ਕੇ ਫਰਾਰ ਹੋ ਗਿਆ। ਅਮਰਜੀਤ ਸਿੰਘ ਨੂੰ ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਲਿਆਂਦਾ ਗਿਆ ਤਾਂ ਉੱਥੇ ਡਾਕਟਰਾਂ ਵੱਲੋਂ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਪੁਲਿਸ ਨੇ ਮਾਮਲੇ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਗਈ।

Posted By: Amita Verma