ਪੱਤਰ ਪ੍ਰਰੇਰਕ, ਮਾਨਸਾ : ਮਾਨਸਾ ਪੁਲਿਸ ਵੱਲੋਂ 25 ਫਰਵਰੀ ਤੋਂ 3 ਮਾਰਚ ਤਕ ਨਸ਼ਿਆਂ ਵਿਰੁੱਧ ਵਿਸੇਸ਼ ਮੁਹਿੰਮ ਚਲਾਈ ਗਈ ਹੈ। ਇਸ ਮੁਹਿੰਮ ਤਹਿਤ ਵੱਧ ਤੋਂ ਵੱਧ ਫੋਰਸ ਲਾ ਕੇ ਸ਼ੱਕੀ ਵਿਅਕਤੀਆਂ ਤੇ ਸ਼ੱਕੀ ਥਾਵਾਂ ਦੀ ਸਰਚ ਕਰਵਾਈ ਜਾ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਐੱਸਐੱਸਪੀ ਮਾਨਸਾ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਥਾਣਾ ਸਦਰ ਮਾਨਸਾ ਦੀ ਪੁਲਿਸ ਨੇ ਸੁਰਜੀਤ ਸਿੰਘ ਵਾਸੀ ਬਰਨਾਲਾ ਤੋਂ 60 ਲੀਟਰ ਲਾਹਣ ਬਰਾਮਦ ਕੀਤੀ, ਪਰ ਮੁਲਜ਼ਮ ਦੀ ਗਿ੍ਫਤਾਰੀ ਬਾਕੀ ਹੈ, ਸੁਖਵਿੰਦਰ ਸਿੰਘ ਉਰਫ ਭਿੰਦੀ ਵਾਸੀ ਬਰਨਾਲਾ ਤੋਂ 50 ਲੀਟਰ ਲਾਹਣ, ਬਿੰਦਰ ਸਿੰਘ ਵਾਸੀ ਖੋਖਰ ਖੁਰਦ ਤੋਂ 50 ਲੀਟਰ ਲਾਹਣ ਬਰਾਮਦ ਕੀਤੀ, ਪਰ ਮੁਲਜ਼ਮ ਦੀ ਗਿ੍ਫਤਾਰੀ ਬਾਕੀ ਹੈ, ਰੂਪ ਸਿੰਘ ਵਾਸੀ ਬਰਨਾਲਾ ਤੋਂ 15 ਲੀਟਰ ਲਾਹਣ ਬਰਾਮਦ ਕੀਤੀ ਹੈ। ਇਸੇ ਤਰ੍ਹਾਂ ਥਾਣਾ ਸਰਦੂਲਗੜ੍ਹ ਦੀ ਪੁਲਿਸ ਨੇ ਪ੍ਰਰੀਤਮ ਸਿੰਘ ਉਰਫ ਕਾਲੀਆ ਵਾਸੀ ਆਹਲੂਪੁਰ ਤੋਂ 66 ਬੋਤਲਾਂ ਸ਼ਰਾਬ, ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਨੇ ਕਰਨਦੀਪ ਉਰਫ ਦਈਆ ਵਾਸੀ ਬੁਢਲਾਡਾ ਤੋਂ 36 ਬੋਤਲਾਂ ਸ਼ਰਾਬ, ਥਾਣਾ ਸਿਟੀ-2 ਮਾਨਸਾ ਦੀ ਪੁਲਿਸ ਨੇ ਬੀਰਬਲ ਸਿੰਘ ਉਰਫ ਬੱਲੀ ਵਾਸੀ ਮਾਨਸਾ ਤੋਂ 25 ਬੋਤਲਾਂ ਸ਼ਰਾਬ, ਥਾਣਾ ਬੋਹਾ ਦੀ ਪੁਲਿਸ ਨੇ ਜੋਗਿੰਦਰ ਸਿੰਘ ਵਾਸੀ ਰਿਊਦ ਕਲਾਂ ਤੋਂ 24 ਬੋਤਲਾਂ ਸ਼ਰਾਬ, ਥਾਣਾ ਝੁਨੀਰ ਦੀ ਪੁਲਿਸ ਨੇ ਸੁਖਜਿੰਦਰ ਸਿੰਘ ਉਰਫ ਬੱਬੂ ਵਾਸੀ ਹੀਰਕੇ ਤੋਂ 10 ਬੋਤਲਾਂ ਸ਼ਰਾਬ, ਥਾਣਾ ਜੌੜਕੀਆਂ ਦੀ ਪੁਲਿਸ ਨੇ ਲਖਵਿੰਦਰ ਸਿੰਘ ਉਰਫ ਨਿੱਕਾ ਵਾਸੀ ਬੀਰੇਵਾਲਾ ਨੂੰ ਕਾਬੂ ਕਰਕੇ ਉਸ ਪਾਸੋੋਂ 8 ਬੋਤਲਾਂ ਸ਼ਰਾਬ ਬਰਾਮਦ ਕੀਤੀ ਹੈ।