ਬੁਢਲਾਡਾ : ਸਥਾਨਕ ਪੀ ਆਰ ਟੀ ਸੀ ਪੈਨਸ਼ਨ ਐਸੋਸੀਏਸਨ ਵੱਲੋਂ ਪੈਨਸ਼ਨਰਜ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ 'ਤੇ ਖੇਤ ਰਾਮ ਸ਼ਰਮਾ ਚੀਫ ਇੰਸਪੈਕਟਰ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਾਮਿਲ ਹੋਏ। ਐਸੋਸੀਏਸ਼ਨ ਦੇ ਪ੫ਧਾਨ ਗੁਰਦਰਸ਼ਨ ਸਿੰਘ ਨੇ ਪੈਨਸ਼ਨਰਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ ਅਤੇ ਸਰਕਾਰ ਨੂੰ ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਆਪਣੀਆਂ ਹਰ ਸਮੱਸਿਆਵਾਂ ਦਾ ਹੱਲ ਇੱਕਠੇ ਬੈਠ ਕੇ ਕੀਤਾ ਜਾਵੇ ਅਤੇ ਇੱਕਮੁੱਠ ਹੋ ਫੈਸਲਾ ਲਿਆ ਜਾਵੇ। ਇਸ ਸਮਾਰੋਹ ਦੌਰਾਨ 65 ਸਾਲ ਦੀ ਉਮਰ ਪਾਰ ਕਰ ਚੁੱਕੇ 15 ਮੈਂਬਰਾਂ ਅਤੇ 5 ਬੀਬੀਆਂ ਦਾ ਸਨਮਾਨ ਕੀਤਾ ਗਿਆ। ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਲਕਾ ਵਿਧਾਇਕ ਪਿ੫ੰਸੀਪਲ ਬੂੱਧ ਰਾਮ ਸ਼ਾਮਿਲ ਹੋਏ । ਉਨ੍ਹਾਂ ਕਿਹਾ ਕਿ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਵਿਧਾਨ ਸਭਾ ਤੱਕ ਲਿਜਾਇਆ ਜਾਵੇਗਾ। ਇਸ ਮੌਕੇ ਚੈਅਰਮੈਨ ਸੁਰਜੀਤ ਸਿੰਘ ਚੀਮਾ, ਪ੫ਗਟ ਸਿੰਘ ਰੱਲੀ, ਰਾਮਫਲ ਸ਼ਰਮਾ, ਪ੫ਸ਼ੋਤਮ ਦਾਸ, ਹਰਦੇਵ ਸਿੰਘ ਪੰਧੇਰ, ਸੁਖਵਿੰਦਰ ਸਿੰਘ, ਹਰਦੇਵ ਸਿੰਘ ਬੱਪੀਆਣਾ ਆਦਿ ਹਾਜ਼ਰ ਸਨ।