ਪੱਤਰ ਪੇ੍ਰਰਕ, ਮਾਨਸਾ : ਜ਼ਿਲ੍ਹਾ ਅਤੇ ਸੈਸ਼ਨਜ ਜੱਜ ਨਵਜੋਤ ਕੌਰ ਦੀਆਂ ਹਦਾਇਤਾਂ ਅਨੁਸਾਰ ਵਧੀਕ ਜ਼ਿਲ੍ਹਾ ਤੇ ਸੈਸ਼ਨਜ ਜੱਜ ਮਨਜੋਤ ਕੌਰ ਤੇ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਿਲਪਾ ਵਰਮਾ ਦੀ ਅਗਵਾਈ ਵਿੱਚ ਜ਼ਿਲ੍ਹਾ ਕੋਰਟ ਕੰਪਲੈਕਸ ਮਾਨਸਾ, ਸਬ-ਡਵੀਜ਼ਨਲ ਕੋਰਟ ਕੰਪਲੈਕਸ ਸਰਦੂਲਗੜ੍ਹ ਤੇ ਬੁਢਲ਼ਾਡਾ ਵਿਖੇ ਕੌਮੀ ਲੋਕ ਅਦਾਲਤ ਲਗਾਈ ਗਈ। ਕੌਮੀ ਲੋਕ ਅਦਾਲਤ ਲਈ ਮਾਨਸਾ 'ਚ ਅੱਠ, ਬੁਢਲਾਡਾ 'ਚ ਦੋ ਤੇ ਸਰਦੂਲਗੜ੍ਹ 'ਚ ਦੋ ਬੈਂਚਾਂ ਦਾ ਗਠਨ ਕੀਤਾ ਗਿਆ। ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਿਲਪਾ ਵਰਮਾ ਨੇ ਦੱਸਿਆ ਕਿ ਲੋਕ ਅਦਾਲਤ ਵਿੱਚ ਦੀਵਾਨੀ ਮਾਮਲੇ, ਕ੍ਰਿਮੀਨਲ ਕੰਪਾਊਂਡੇਬਲ, ਚੈਕਾਂ ਦੇ ਕੇਸ, ਬੈਂਕ ਰਿਕਵਰੀ ਕੇਸ, ਐੱਮਏਸੀਟੀ ਕੇਸ, ਉਜ਼ਰਤ ਸਬੰਧੀ ਝਗੜੇ, ਬਿਜਲੀ, ਪਾਣੀ, ਟੈਲੀਫੋਨ ਅਤੇ ਵਿਆਹ ਨਾਲ ਸਬੰਧਿਤ ਮਾਮਲਿਆਂ ਦਾ ਨਿਪਟਾਰਾ ਆਪਸੀ ਸਮਝੌਤੇ ਰਾਹੀਂ ਕੀਤਾ ਗਿਆ। ਉਨਾਂ੍ਹ ਦੱਸਿਆ ਕਿ ਨਿਪਟਾਰਾ ਕੀਤੇ ਗਏ ਕੁੱਲ 1688 ਕੇਸਾਂ ਵਿੱਚ 10,70,38,881/- ਰੁਪਏ ਦੇ ਅਵਾਰਡ ਪਾਸ ਕੀਤੇ ਗਏ। ਇਸ ਮੌਕੇ ਵਧੀਕ ਸੈਸ਼ਨਜ ਜੱਜ ਮਨਜੋਤ ਕੌਰ ਨੇ ਦੱਸਿਆ ਕਿ ਲਾਭਪਾਤਰੀਆਂ ਨੇ ਇਸ ਕੌਮੀ ਲੋਕ ਅਦਾਲਤ ਵਿੱਚ ਚੰਗੀ ਦਿਲਚਸਪੀ ਦਿਖਾਈ। ਅੱਜ ਦੀ ਕੌਮੀ ਲੋਕ ਅਦਾਲਤ ਤੋਂ ਪਹਿਲਾਂ ਇਸ ਦੀ ਸਫਲਤਾ ਲਈ ਅਨੇਕਾਂ ਵੈਬੀਨਾਰ ਅਤੇ ਮੀਟਿੰਗਾਂ ਰਾਹੀਂ ਜਾਗਰੂਕਤਾ ਫੈਲਾਈ ਗਈ ਸੀ ਜਿਸ ਦੇ ਸਾਰਥਿਕ ਸਿੱਟੇ ਸਾਹਮਣੇ ਆਏ ਹਨ। ਉਨਾਂ੍ਹ ਦੱਸਿਆ ਕਿ ਮਾਨਸਾ ਵਿਖੇ ਵਧੀਕ ਸੈਸ਼ਨਜ ਜੱਜ ਮਨਜੋਤ ਕੌਰ, ਵਧੀਕ ਸੈਸ਼ਨਜ ਜੱਜ ਮਨਦੀਪ ਿਢੱਲੋਂ, ਪਿੰ੍ਸੀਪਲ ਜੱਜ, ਫੈਮਿਲੀ ਕੋਰਟ ਅਮਿਤਾ ਸਿੰਘ, ਸਿਵਲ ਜੱਜ (ਸੀਨੀਅਰ ਡਵੀਜ਼ਨ) ਸੁਮਿਤ ਭੱਲਾ, ਚੀਫ ਜੁਡੀਸ਼ੀਅਲ ਮੈਜਿਸਟੇ੍ਟ ਅਤੁਲ ਕੰਬੋਜ, ਜੁਡੀਸ਼ੀਅਲ ਮੈਜਿਸਟੇ੍ਟ ਫਸਟ ਕਲਾਸ ਹਰਪ੍ਰਰੀਤ ਸਿੰਘ, ਜੁਡੀਸ਼ੀਅਲ ਮੈਜਿਸਟੇ੍ਟ ਫਸਟ ਕਲਾਸ ਦਲਜੀਤ ਕੌਰ, ਚੇਅਰਮੈਨ ਪਰਮਾਨੈਂਟ ਲੋਕ ਅਦਾਲਤ ਰਾਜ ਪਾਲ ਸਿੰਘ ਤੇਜੀ ਬੁਢਲਾਡਾ ਵਿਖੇ, ਸਬ ਡਵੀਜਨ ਜੁਡੀਸ਼ੀਅਲ ਮੈਜਿਸਟੇ੍ਟ, ਬੁਢਲਾਡਾ ਪੰਕਜ ਵਰਮਾ, ਜੁਡੀਸ਼ੀਅਲ ਮੈਜਿਸਟੇ੍ਟ ਫਸਟ ਕਲਾਸ ਅਮਰਜੀਤ ਸਿੰਘ ਅਤੇ ਸਰਦੂਲਗੜ੍ਹ ਵਿਖੇ ਸਬ ਡਵੀਜਨ ਜੁਡੀਸ਼ੀਅਲ ਮੈਜਿਸਟੇ੍ਟ ਅਨੂਪ ਸਿੰਘ ਅਤੇ ਜੁਡੀਸ਼ੀਅਲ ਮੈਜਿਸਟੇ੍ਟ ਫਸਟ ਕਲਾਸ ਗੁਰਦਰਸ਼ਨ ਸਿੰਘ ਦੇ ਬੈਂਚਾਂ ਵੱਲੋਂ 1688 ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਇਨਾਂ੍ਹ ਬੈਂਚਾਂ ਵਿੱਚ ਐਡਵੋਕੇਟ ਗੁਰਕ੍ਰਿਪਾਲ ਸਿੰਘ ਟਿਵਾਣਾ, ਗੋਰਾ ਸਿੰਘ ਥਿੰਦ, ਅਮਨਦੀਪ ਸਿੰਗਲਾ, ਹਰਮਨਜੀਤ ਸਿੰਘ, ਬਲਵੀਰ ਕੌਰ, ਗਗਨਦੀਪ ਸਿੰਘ ਚਹਿਲ, ਰੋਹਿਤ ਸਿੰਗਲਾ, ਸ਼ਸ਼ੀ ਬਾਲਾ ਅਤੇ ਲੇਖਾ ਰਾਣੀ ਤੋਂ ਇਲਾਵਾ ਤਰਸੇਮ ਚੰਦ ਸੇਮੀ, ਅਮਨਦੀਪ ਸਿੰਘ ਸੋਢੀ, ਵਰਨ ਕੁਮਾਰ, ਤਰਸੇਮ ਚੰਦ, ਨਰਿੰਦਰ ਸਿੰਘ, ਅਮਿ੍ਤਪਾਲ ਸਿੰਘ ਅਤੇ ਮੀਨਾਕਸ਼ੀ ਬਾਂਸਲ ਸ਼ਾਮਿਲ ਸਨ।