ਪੱਤਰ ਪ੍ਰਰੇਰਕ, ਮਾਨਸਾ : ਐਤਵਾਰ ਨੂੰ ਸਿਹਤ ਵਿਭਾਗ ਤੋਂ ਮਿਲੀ ਰਿਪੋਰਟ 'ਚ ਖੁਲਾਸਾ ਹੋਇਆ ਕਿ ਐਤਵਾਰ ਨੂੰ ਮਾਨਸਾ 'ਚ 16 ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਰੱਖਿਆ ਗਿਆ ਹੈ। ਸਿਵਲ ਸਰਜਨ ਮਾਨਸਾ ਡਾ: ਲਾਲ ਚੰਦ ਠੁਕਰਾਲ ਨੇ ਦੱਸਿਆ ਕਿ ਐਤਵਾਰ ਨੂੰ ਮਿਲੀ ਰਿਪੋਰਟ ਅਨੁਸਾਰ 16 ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ 'ਚੋਂ 2 ਬੁਢਲਾਡਾ, 1 ਬਹਿਣੀਵਾਲ, 1 ਗਮੀਵਾਲਾ ਅਤੇ 12 ਕੇਸ ਮਾਨਸਾ ਸ਼ਹਿਰ ਵਿੱਚੋਂ ਸਾਹਮਣੇ ਆਏ ਹਨ। ਜ਼ਿਕਰਯੋਗ ਹੈ ਕਿ ਜ਼ਿਲ੍ਹੇ 'ਚ ਕੁੱਲ 127 ਕੋਰੋਨਾ ਸਕਾਰਾਤਮਕ ਮਾਮਲੇ ਸਾਹਮਣੇ ਆਏ ਸਨ। ਜਿਨ੍ਹਾਂ 'ਚੋਂ 90 ਮਰੀਜ਼ ਤੰਦਰੁਸਤ ਹੋ ਕੇ ਆਪਣੇ ਘਰ ਵਾਪਿਸ ਪਰਤ ਚੁੱਕੇ ਹਨ। ਡਾ ਠੁਕਰਾਲ ਨੇ ਦੱਸਿਆ ਕਿ ਹੁਣ ਜ਼ਿਲ੍ਹੇ ਚ ਅੰਦਰ ਕੋਰੋਨਾ ਦੇ 37 ਮਰੀਜ਼ ਇਲਾਜ ਅਧੀਨ ਹਨ। ਜਿਨ੍ਹਾਂ ਦਾ ਸਿਵਲ ਹਪਸਤਾਲ ਮਾਨਸਾ ਚ ਇਲਾਜ ਚੱਲ ਰਿਹਾ ਹੈ। ਡਾ: ਠੁਕਰਾਲ ਨੇ ਕਿਹਾ ਕਿ ਇਹ ਕੁੱਝ ਦਿਨ ਪਹਿਲਾਂ ਭੇਜੇ ਗਏ ਨਮੂਨਿਆਂ ਵਿੱਚੋਂ ਹਨ ਅਤੇ ਉਸ ਦੇ ਵੇਰਵਿਆਂ ਦੀ ਪੜਤਾਲ ਕੀਤੀ ਜਾ ਰਹੀ ਹੈ। ਜਿਸ ਤੋਂ ਬਾਅਦ ਸਿਹਤ ਵਿਭਾਗ ਨੇ ਇੰਨ੍ਹਾਂ ਨਾਲ ਸਬੰਧਿਤ ਪਰਿਵਾਰਾਂ ਨੂੰ ਏਕਾਂਤਵਾਸ ਕਰ ਦਿੱਤਾ ਹੈ।