ਪੱਤਰ ਪ੍ਰਰੇਰਕ, ਬੋਹਾ : ਸਿਹਤ ਵਿਭਾਗ ਦੇ ਅਮਲੇ ਦੀ ਸੈਂਪਲਿੰਗ ਟੀਮ ਵੱਲੋਂ ਬੁੱਧਵਾਰ ਬੋਹਾ ਵਿਖੇ ਵਾਰਡ ਨੰਬਰ 10 ਦੇ ਵਸਨੀਕਾਂ ਦੇ ਸੈਂਪਲ ਲਏ ਗਏ। ਸਥਾਨਕ ਵਾਰਡ ਨੰਬਰ 10 ਦੇ ਵਸਨੀਕ ਕੁਲਜੀਤ ਸਿੰਘ ਦੇ ਸਪੁੱਤਰ ਗੁਰਪ੍ਰਰੀਤ ਸਿੰਘ ਅਤੇ ਨੂੰਹ ਨੀਤੂ ਰਾਣੀ ਦੇ ਕੱਲ੍ਹ ਸ਼ਾਮ ਨੂੰ ਕੋਰੋਨਾ ਦੇ ਲੱਛਣ ਸਾਹਮਣੇ ਆਏ। ਜਿਸ ਕਾਰਨ ਬੋਹਾ ਦੇ ਇਸ ਵਾਰਡ ਦੇ ਲੱਗਭੱਗ 410 ਵਿਅਕਤੀਆਂ ਨੂੰ ਕੋਰੋਨਾ ਟੈਸਟਿੰਗ ਲਈ ਬੋਹਾ ਦੇ ਪੀਐੱਚਸੀ ਹਸਪਤਾਲ ਵਿਖੇ ਸੱਦਿਆ ਗਿਆ। ਇਸ ਮੌਕੇ ਡਾ. ਰਣਜੀਤ ਸਿੰਘ ਰਾਏ, ਡਾ. ਅਰਸ਼ਦੀਪ ਸਿੰਘ ਅਤੇ ਉਹਨਾਂ ਦੀ ਪੂਰੀ ਟੀਮ ਨੇ ਵਾਰਡ ਨੰਬਰ 10 ਦੇ ਵਸਨੀਕਾਂ ਦਾ ਕੋਰੋਨਾ ਸ਼ੱਕੀ ਟੈਸਟ ਕਰਦਿਆਂ ਕਿਹਾ ਕਿ ਬੋਹਾ ਨਗਰ 'ਚ ਅਜੇ ਤਕ ਕੋਈ ਵੀ ਕੋਰੋਨਾ ਪਾਜ਼ੇਟਿਵ ਮਰੀਜ਼ ਨਹੀ ਪਾਇਆ ਗਿਆ। ਉਨ੍ਹਾਂ ਕਿਹਾ ਕਿ ਕੁਲਜੀਤ ਸਿੰਘ ਦਾ ਲੜਕਾ ਗੁਰਪ੍ਰਰੀਤ ਸਿੰਘ ਜੋ ਚੰਡੀਗੜ੍ਹ ਵਿਖੇ ਰਹਿ ਰਿਹਾ ਸੀ ਅਤੇ ਉਸਦੀ ਪਤਨੀ ਨੀਤੂ ਰਾਣੀ ਦੀ ਕੋਰੋਨਾ ਪਾਜ਼ੇਟਿਵ ਜਾਂ ਨੈਗੇਟਿਵ ਰਿਪੋਰਟ ਅਜੇ ਆਉਣੀ ਹੈ।

ਸਿਹਤ ਵਿਭਾਗ ਦੇ ਇੰਸਪੈਕਟਰ ਭੁਪਿੰਦਰ ਕੁਮਾਰ ਬੋਹਾ, ਜਸਵੰਤ ਸਿੰਘ ਬੋਹਾ, ਵਰਿੰਦਰ ਸਿੰਘ, ਏ.ਐੱਨ.ਐੱਮ. ਮੋਨਿਕਾ ਮਿੱਤਲ ਆਦਿ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਹੀ ਗੁਰਪ੍ਰਰੀਤ ਸਿੰਘ ਮਾਨਸਾ ਵਿਖੇ ਦਵਾਈ ਲੈਣ ਗਿਆ ਸੀ ਅਤੇ ਇਸ ਦੀ ਟੈਸਟਿੰਗ ਵਿਚ ਕੁਝ ਕੋਰੋਨਾ ਲੱਛਣ ਪਾਏ ਗਏ ਸਨ। ਕੋਰੋਨਾ ਬੀਮਾਰੀ ਦੇ ਬਚਾਅ ਲਈ ਆਸ਼ਾ ਵਰਕਰ ਸੁਖਬੀਰ ਕੌਰ, ਕਿਰਨਾ ਕੌਰ, ਫੈਸੀਲੇਟਰ ਕੁਲਦੀਪ ਕੌਰ ਅਤੇ ਬੋਹਾ ਨਾਲ ਸਬੰਧਤ ਸਮੂਹ ਆਸ਼ਾ ਵਰਕਰਾਂ ਨੇ ਸਬੰਧਤ ਵਾਰਡ ਵਾਸੀਆਂ ਦੇ ਲਗਭਗ 400 ਵਿਅਕਤੀਆਂ ਦੇ ਘਰ ਘਰ ਜਾ ਕੇ ਉਹਨਾਂ ਨੂੰ ਕੋਰੋਨਾ ਟੈਸਟਿੰਗ ਲਈ ਬੋਹਾ ਦੇ ਹਸਪਤਾਲ ਵਿੱਚ ਇੱਕਤਰ ਕੀਤਾ। ਜਿੱਥੇ ਡਾ. ਰਣਜੀਤ ਸਿੰਘ ਰਾਏ, ਡਾ. ਅਰਸ਼ਦੀਪ ਸਿੰਘ ਅਤੇ ਉਹਨਾਂ ਦੀ ਪੂਰੀ ਟੀਮ ਨੇ ਵਾਰਡ ਵਾਸੀਆਂ ਦੇ ਕੋਰੋਨਾ ਟੈਸਟਿੰਗ ਕੀਤੇ। ਜੇ ਸ਼ਾਮ ਨੂੰ ਗੁਰਪ੍ਰਰੀਤ ਸਿੰਘ ਅਤੇ ਉਸਦੀ ਪਤਨੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਤਾਂ ਬੋਹਾ ਖੇਤਰ ਦੇ ਵਾਸੀਆਂ 'ਚ ਕੋਰੋਨਾ ਸੰਕਟ ਨੂੰ ਲੈ ਕੇ ਚਿੰਤਾ ਮਹੌਲ ਬਣ ਸਕਦਾ ਹੈ। ਇਸ ਮੌਕੇ ਡੀ.ਐੱਸ.ਪੀ. ਗੁਰਮੀਤ ਸਿੰਘ ਬਰਾੜ, ਬੋਹਾ ਥਾਣਾ ਮੁਖੀ ਸੰਦੀਪ ਭਾਟੀ ਅਤੇ ਬੋਹਾ ਪਾਵਰ ਸਟੇਟ ਕਾਰਪੋਰੇਸ਼ਨ ਸਬ ਡਵੀਜਨ ਬੋਹਾ ਦੇ ਐੱਸ.ਡੀ.ਓ. ਰੋਹਿਤ ਸ਼ਰਮਾ ਨੇ ਦੱਸਿਆ ਕਿ ਸਮੁੱਚੇ ਬੋਹਾ ਖੇਤਰ ਵਿਚ ਕੋਰੋਨਾ ਦਾ ਇੱਕ ਵੀ ਮਰੀਜ ਨਹੀਂ ਅਤੇ ਬੋਹਾ ਖੇਤਰ ਨੂੰ ਪੂਰੀ ਤਰਾਂ ਕੰਟਰੋਲ ਕੀਤਾ ਹੈ ਅਤੇ ਗੁਰਪ੍ਰਰੀਤ ਸਿੰਘ ਅਤੇ ਉਸ ਦੀ ਪਤਨੀ ਨੀਤੂ ਰਾਣੀ ਚੰਡੀਗੜ੍ਹ ਤੋਂ ਰਾਤ ਹੀ ਆਏ ਸਨ ਅਤੇ ਉਹਨਾਂ ਦੀ ਟੈਸਟਿੰਗ ਕਰ ਲਈ ਹੈ ਅਤੇ ਹਲਾਤ ਕਾਬੂ ਹੇਠ ਹਨ।