ਤਰਸੇਮ ਸ਼ਰਮਾ, ਬਰੇਟਾ : ਡੀਸੀ ਮਾਨਸਾ ਮਹਿੰਦਰਪਾਲ ਅਤੇ ਸਿਵਲ ਸਰਜਨ ਮਾਨਸਾ ਡਾ: ਲਾਲ ਚੰਦ ਦੀ ਗਤੀਸ਼ੀਲ ਅਗਵਾਈ ਹੇਠ ਜ਼ਿਲ੍ਹੇ ਭਰ ਅੰਦਰ ਕੋਰੋਨਾ ਦੇ ਫੈਲਾਅ ਨੂੰ ਰੋਕਣ ਲਈ ਜਾਰੀ ਸੈਂਪਲਿੰਗ ਪ੍ਰਕਿਰਿਆ ਤਹਿਤ ਸ਼ੁੱਕਰਵਾਰ ਨੂੰ ਐੱਸਡੀਐੱਮ ਬੁਢਲਾਡਾ ਸਾਗਰ ਸੇਤੀਆ ਜ਼ਿਲ੍ਹਾ ਪੇਸੈਂਟ ਟਰੈਕਿੰਗ ਅਫਸਰ ਦੀ ਮੌਜੂਦਗੀ 'ਚ ਸੈਂਪਲਿੰਗ ਟੀਮ ਦੇ ਇੰਚਾਰਜ ਡਾ: ਰਣਜੀਤ ਸਿੰਘ ਰਾਏ ਦੀ ਅਗਵਾਈ ਵਾਲੀ ਟੀਮ ਵੱਲੋਂ ਪੁਲਿਸ ਥਾਣਾ ਬਰੇਟਾ ਵਿਖੇ 135 ਵਿਅਕਤੀਆਂ ਦੇ ਸੈਂਪਲ ਲਏ ਗਏ। ਐਸਡੀਐਮ ਸੇਤੀਆ ਨੇ ਕਿਹਾ ਕਿ ਜ਼ਿਲ੍ਹੇ ਨੂੰ ਕੋਰੋਨਾ ਮੁਕਤ ਕਰਨ ਲਈ ਜਨਤਾ ਦਾ ਸਹਿਯੋਗ ਜ਼ਰੂਰੀ ਹੈ। ਡਿਪਟੀ ਮੈਡੀਕਲ ਕਮਿਸ਼ਨਰ ਮਾਨਸਾ ਡਾ: ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਉਨ੍ਹਾਂ ਦੀ ਜ਼ਿਲ੍ਹਾ ਸੈਂਪਲਿੰਗ ਟੀਮ ਦਾ ਮੁੱਖ ਮਕਸਦ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿੱਚ ਆਏ ਹੋਏ ਵਿਅਕਤੀਆਂ ਨੂੰ ਟ੍ਰੇਸ ਕਰਕੇ ਉਨਾਂ ਦੀ ਸੈਂਪਲਿੰਗ ਕਰਕੇ ਕੋਰੋਨਾ ਕੇਸਾਂ ਦੀ ਲੜੀ ਨੂੰ ਤੋੜਨਾ ਹੈ ਤਾਂ ਜੋ ਮਾਨਸਾ ਜ਼ਿਲ੍ਹੇ ਨੂੰ ਕੋਰੋਨਾ ਮੁਕਤ ਕੀਤਾ ਜਾ ਸਕੇ। ਇਸ ਮੌਕੇ ਡਾ: ਅਰਸ਼ਦੀਪ ਸਿੰਘ ਜ਼ਿਲ੍ਹਾ ਐਪੀਡੋਮਾਲੋਜਿਸਟ, ਡਾ: ਵਿਸ਼ਵਜੀਤ ਸਿੰਘ ਖੰਡਾ ਜ਼ਿਲ੍ਹਾ ਸਰਵੇਲੈਂਸ ਅਫ਼ਸਰ, ਡਾ: ਗੌਤਮ ਕੁਮਾਰ ਮੈਡੀਕਲ ਅਫਸਰ ਬਰੇਟਾ, ਭੁਪਿੰਦਰ ਸਿੰਘ ਸਿਹਤ ਇੰਸਪੈਕਟਰ, ਸੁਮਨ ਰਾਣੀ ਕਮਿਉਨਿਟੀ ਹੈਲਥ ਅਫਸਰ, ਬਲਾਕ ਐਜੂਕੇਟਰ ਕਿ੍ਸ਼ਨ ਕੁਮਾਰ, ਲੈਬ ਟੈਕਨੀਸ਼ੀਅਨ ਪ੍ਰਸ਼ੋਤਮ ਦਾਸ, ਭੁਪਿੰਦਰ ਕੁਮਾਰ, ਵਿਸ਼ਾਲ ਕੁਮਾਰ, ਨਵਦੀਪ ਕਾਠ, ਬੰਤ ਸਿੰਘ ਫਾਰਮੇਸੀ ਅਫਸਰ ਅਤੇ ਸਨੀ ਕੁਮਾਰ ਆਦਿ ਹਾਜ਼ਰ ਸਨ।