ਜੇਐੱਨਐੱਨ, ਲੁਧਿਆਣਾ : ਸ਼ਹਿਰ ਦੇ ਬਸੰਤ ਨਗਰ ਨਿਵਾਸੀ ਮਾਡਲ ਤੇ ਪੰਜਾਬੀ ਫਿਲਮਾਂ 'ਚ ਅਦਾਕਾਰੀ ਕਰਨ ਵਾਲੇ ਨੌਜਵਾਨ ਨੂੰ ਇਕ ਮਾਡਲ ਨਾਲ ਪਿਆਰ ਹੋ ਗਿਆ। ਦੋਵਾਂ ਦੀ ਇਕ ਸਾਲ ਪਹਿਲਾਂ ਮੰਗਣੀ ਵੀ ਹੋ ਗਈ ਸੀ। ਦੋਵੇਂ ਅਕਸਰ ਮਿਲਦੇ-ਜੁਲਦੇ ਸਨ। ਇਸ ਦੌਰਾਨ ਅਚਾਨਕ ਲੜਕੀ ਨੇ ਕਿਹਾ ਕਿ ਉਹ ਉਸ ਨਾਲ ਵਿਆਹ ਨਹੀਂ ਕਰ ਸਕਦੀ। ਇਸ ਤੋਂ ਨੌਜਵਾਨ ਦੁਖੀ ਹੋ ਗਿਆ। ਪਰਿਵਾਰਕ ਮੈਂਬਰਾਂ ਮੁਤਾਬਿਕ ਲੜਕੇ ਨੇ ਪਰੇਸ਼ਾਨ ਹੋ ਕੇ ਫਾਹਾ ਲਿਆ। ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਲੜਕੀ 'ਤੇ ਪਰਚਾ ਦਰਜ ਕਰਵਾਉਣ ਲਈ ਥਾਣੇ ਦੇ ਬਾਹਰ ਪ੍ਰਦਰਸ਼ਨ ਕੀਤਾ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਥਾਣੇ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਅੰਕਿਤ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ ਛੋਟਾ ਭਰਾ ਪ੍ਰਿੰਸ ਭਾਟੀਆ ਬਸੰਤ ਨਗਰ 'ਚ ਹੀ ਮੋਬਾਈਲ ਦੀ ਦੁਕਾਨ ਚਲਾਉਂਦਾ ਹੈ। ਉਸ ਨੂੰ ਐਕਟਿੰਗ ਦਾ ਸ਼ੌਕ ਸੀ ਤੇ ਮਾਡਲਿੰਗ ਵੀ ਕਰਦਾ ਸੀ। ਉਸ ਨੇ ਹੁਣ ਤਕ ਅੜਬ ਮੁਟਿਆਰਾਂ, ਡਾਕਾ ਸਣੇ ਚਾਰ ਪੰਜਾਬੀ ਫਿਲਮਾਂ 'ਚ ਕੰਮ ਵੀ ਕੀਤਾ ਹੈ। ਇਕ ਹੀ ਜਗ੍ਹਾ ਇਕੱਠੇ ਕੰਮ ਕਰਦੇ ਹੋਏ ਹੈਬੋਵਾਲ ਨਿਵਾਸੀ ਮਾਡਲ ਲੜਕੀ ਨਾਲ ਪਿਆਰ ਹੋ ਗਿਆ ਸੀ। ਕੁਝ ਹੀ ਸਮੇਂ ਬਾਅਦ ਦੋਵਾਂ ਨੇ ਮੰਗਣੀ ਕਰ ਲਈ।

ਲੜਕੀ ਪਹਿਲਾਂ ਤੋਂ ਵਿਆਹਿਆ ਸੀ, ਇਸ ਦਾ ਉਨ੍ਹਾਂ ਨੂੰ ਨਹੀਂ ਪਤਾ ਸੀ ਤੇ ਹੁਣ ਉਸ ਦਾ ਅਦਾਲਤ 'ਚ ਤਲਾਕ ਦਾ ਕੇਸ ਚੱਲ ਰਿਹਾ ਹੈ। ਕੁੜੀ ਵਾਲਿਆਂ ਨੇ ਵਿਆਹ ਲਈ ਕੁਝ ਸਮਾਂ ਮੰਗਿਆ ਸੀ। ਕੁਝ ਦਿਨ ਪਹਿਲਾਂ ਪ੍ਰਿੰਸ ਨੇ ਦੱਸਿਆ ਕਿ ਨੌਜਵਾਨ ਨੇ ਉਸ ਨਾਲ ਵਿਆਹ ਕਰਨ ਤੋਂ ਮਨ੍ਹਾਂ ਕਰ ਦਿੱਤਾ ਹੈ। ਇਸ ਕਾਰਨ ਉਹ ਪਰੇਸ਼ਾਨ ਚੱਲ ਰਿਹਾ ਸੀ, ਪਰ ਉਹ ਸਬੰਧੀ ਗੱਲ ਕਰ ਲਈ ਤਿਆਰ ਹੀ ਨਹੀਂ ਸਨ।

ਮਾਨਸਿਕ ਰੂਪ 'ਚ ਪਰੇਸ਼ਾਨ ਪ੍ਰਿੰਸ ਨੇ ਬੁੱਧਵਾਰ ਸਵੇਰੇ 6 ਵਜੇ ਹੀ ਘਰੋਂ ਦੁਕਾਨ 'ਤੇ ਆ ਗਿਆ ਤੇ ਉਸ ਨੇ ਪਿਤਾ ਦੇ ਮੋਬਾਈਲ ਤੋਂ ਆਪਣਾ ਫੋਨ ਨੰਬਰ ਵੀ ਡਿਲੀਟ ਕਰ ਦਿੱਤਾ ਸੀ। ਉਹ ਉਸ ਦੀ ਤਲਾਸ਼ ਕਰਦੇ ਉਹ ਦੁਕਾਨ 'ਤੇ ਗਏ ਤਾਂ ਆਸਪਾਸ ਦੇ ਲੋਕਾਂ ਨੇ ਦੱਸਿਆ ਕਿ ਉਹ ਕੁਝ ਸਮਾਂ ਪਹਿਲਾਂ ਦੁਕਾਨ 'ਤੇ ਹੀ ਸੀ। ਸ਼ਟਰ ਤੋੜ ਕੇ ਅੰਦਰ ਗਿਆ ਤਾਂ ਭਰਾ ਦੀ ਲਾਸ਼ ਛੱਤ ਨਾਲ ਲਟਕ ਰਹੀ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਪੁਲਿਸ 'ਚ ਸ਼ਿਕਾਇਤ ਦੇਣ ਦੇ ਬਾਵਜੂਦ ਧਾਰਾ 174 ਤਹਿਤ ਕਾਰਵਾਈ ਕਰ ਰਹੀ ਹੈ ਜਦੋਂਕਿ ਉਸ ਦੇ ਭਰਾ ਦੀ ਪ੍ਰੇਮਿਕਾ ਤੇ ਉਸ ਦੇ ਪਰਿਵਾਰ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।

ਜਾਂਚ ਜਾਰੀ : ਥਾਣਾ ਇੰਚਾਰਜ

ਥਾਣਾ ਚਾਰ ਦੇ ਇੰਚਾਰਜ ਇੰਸਪੈਕਟਰ ਪ੍ਰਮੋਦ ਕੁਮਾਰ ਅਨੁਸਾਰ 174 ਸੀਪੀਆਰਸੀ ਤਹਿਤ ਕਾਰਵਾਈ ਕੀਤੀ ਗਈ ਹੈ, ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਨ ਤੇ ਇਸ ਤੋਂ ਬਾਅਦ ਜੇਕਰ ਦੋਸ਼ ਸਹੀ ਪਾਏ ਗਏ ਤਾਂ ਅਪਰਾਧਕ ਮਾਮਲਾ ਦਰਜ ਕੀਤਾ ਜਾਵੇਗਾ।

Posted By: Seema Anand