ਜੇਐੱਨਐੱਨ, ਲੁਧਿਆਣਾ : ਸ਼ਨਿਚਰਵਾਰ ਦੇਰ ਰਾਤ ਚੰਡੀਗੜ੍ਹ ਰੋਡ ਸਥਿਤ ਰਾਮਗੜ੍ਹ ਚੌਕੀ ਨੇੜੇ ਇਕ ਤੇਜ਼ ਰਫ਼ਤਾਰ ਫਾਰਚੂਨਰ ਬੇਕਾਬੂ ਹੋ ਕੇ ਸੜਕ ਦੇ ਕਿਨਾਰੇ ਪਲਟ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ ਦੇ ਪਰਖੱਚੇ ਉੱਡ ਗਏ। ਕਾਰ ਦੀ ਰਫ਼ਤਾਰ ਤੇਜ਼ ਹੋਣ ਕਾਰਨ ਉਹ ਸੜਕ 'ਤੇ ਦੋ ਤੋਂ ਤਿੰਨ ਵਾਰ ਪਲਟੀ ਖਾਂਧੀ। ਹਾਦਸੇ 'ਚ ਜ਼ਖ਼ਮੀ ਕਾਰ ਚੱਲਾ ਰਹੇ ਨੌਜਵਾਨ ਦੀ ਮੌਕੇ 'ਤੇ ਮੌਤ ਹੋ ਗਈ। ਰਾਹਗੀਰਾਂ ਨੇ ਤੁਰੰਤ ਮਾਮਲੇ ਦੀ ਸੂਚਨਾ ਪੁਲਿਸ ਕੰਟਰੋਲ ਰੂਮ 'ਚ ਦਿੱਤੀ। ਇਸ ਦੇ ਕੁਝ ਸਮੇਂ ਬਾਅਦ ਰਾਮਗੜ੍ਹ ਦੀ ਪੁਲਿਸ ਮੌਕੇ 'ਤੇ ਪਹੁੰਚੀ। ਉਨ੍ਹਾਂ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ 'ਚ ਰੱਖਵਾ ਦਿੱਤੀ।

ਜਾਨ ਗਂਵਾਉਣ ਵਾਲੇ ਨੌਜਵਾਨ ਦੀ ਪਛਾਣ ਅਮਰਪੁਰਾ ਦੇ ਰਹਿਣ ਵਾਲੇ 19 ਸਾਲ ਸੰਜਮ ਅਰੋੜਾ ਦੇ ਰੂਪ 'ਚ ਹੋਈ। ਪੁਲਿਸ ਨੂੰ ਦਿੱਤੇ ਬਿਆਨ 'ਚ ਸੰਜਮ ਦੇ ਪਿਤਾ ਗਗਨ ਅਰੋੜਾ ਨੇ ਦੱਸਿਆ ਕਿ ਉਹ ਸ਼ਨਿਚਰਵਾਰ ਦੀ ਰਾਤ ਦੋਸਤਾਂ ਨਾਲ ਖਾਣਾ ਖਾ ਕੇ ਵਾਪਸ ਘਰ ਪਰਤ ਰਿਹਾ ਸੀ ਕਿ ਰਸਤੇ 'ਚ ਹਾਦਸੇ ਦਾ ਸ਼ਿਕਾਰ ਹੋ ਗਿਆ।

ਦੋਸਤਾਂ ਨਾਲ ਖਾਣਾ ਖਾ ਕੇ ਘਰ ਲਈ ਨਿਕਲਿਆ ਸੀ ਸੰਜਮ

ਹਸਪਤਾਲ 'ਚ ਸੰਜਮ ਦੇ ਦੋਸਤਾਂ ਨੇ ਦੱਸਿਆ ਕਿ ਉਹ ਅਕਸਰ ਖਾਣਾ ਖਾਣ ਆਉਂਦਾ ਸੀ। ਸ਼ਨਿਚਰਵਾਰ ਦੀ ਰਾਤ ਉਹ ਖਾਣਾ ਖਾ ਕੇ ਘਰ ਲਈ ਨਿਕਲਿਆ। ਰਸਤੇ 'ਚ ਉਹ ਘਰ ਜਾਣ ਤੋਂ ਪਹਿਲਾਂ ਇਕੱਲੇ ਹੀ ਗੱਡੀ 'ਚ ਘੁੰਮਣ ਨਿਕਲ ਗਿਆ। ਆਉਂਦੇ ਸਮੇਂ ਰਫ਼ਤਾਰ ਤੇਜ਼ ਹੋਣ ਦੇ ਚੱਲਦਿਆਂ ਕਾਰ ਬੇਕਾਬੂ ਹੋ ਗਈ, ਜਿਸ 'ਚ ਸੰਜਮ ਦੀ ਮੌਕੇ 'ਤੇ ਮੌਤ ਹੋ ਗਈ। ਪੁਲਿਸ ਨੇ ਐਤਵਾਰ ਸਵੇਰੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਘਰਵਾਲਿਆਂ ਨੂੰ ਸੌਂਪ ਦਿੱਤੀ ਗਈ।

Posted By: Amita Verma