ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ

ਦੁਸਹਿਰੇ ਵਾਲੇ ਦਿਨ ਟਰਾਂਸਪੋਰਟ ਨਗਰ ਇਲਾਕੇ 'ਚ ਪੈਂਦੇ ਇਕ ਢਾਬੇ ਤੇ ਗੋਲੀਆਂ ਚਲਾ ਕੇ ਤਿੰਨ ਨੌਜਵਾਨਾਂ ਨੂੰ ਜ਼ਖਮੀ ਕਰ ਦੇਣ ਵਾਲੇ ਤਿੰਨ ਮੁਲਜ਼ਮਾਂ ਨੂੰ ਕ੍ਰਾਈਮ ਬ੍ਾਂਚ ਦੋ ਦੀ ਟੀਮ ਨੇ ਕਾਬੂ ਕੀਤਾ ਹੈ। ਪੁਲਿਸ ਮੁਤਾਬਕ ਕਾਬੂ ਕੀਤੇ ਮੁਲਜ਼ਮਾਂ ਦੀ ਪਛਾਣ ਚੰਡੀਗੜ੍ਹ ਰੋਡ ਦੇ ਵਾਸੀ ਕਿ੍ਸ਼ਨਾ ਸਾਹਨੀ ਉਰਫ ਲੱਡੂ ,ਜਮਾਲਪੁਰ ਦੇ ਵਾਸੀ ਮਨਪ੍ਰਰੀਤ ਪਾਲ ਸਿੰਘ ਉਰਫ ਪ੍ਰਰੈਟੀ ਅਤੇ ਸੰਜੇ ਗਾਂਧੀ ਕਾਲੋਨੀ ਦੇ ਰਹਿਣ ਵਾਲੇ ਧੀਰਜ ਕੁਮਾਰ ਉਰਫ ਕਾਕਾ ਦੇ ਰੂਪ ਵਿੱਚ ਹੋਈ ਹੈ । ਪੁਲਿਸ ਨੇ ਕਾਬੂ ਕੀਤੇ ਮੁਲਜ਼ਮਾਂ ਦੇ ਕਬਜ਼ੇ ਚੋਂ ਤਿੰਨ ਪਿਸਤੌਲਾਂ ਪੰਜ ਮੈਗਜ਼ੀਨ ਅਤੇ ਪੰਦਰਾਂ ਕਾਰਤੂਸ ਵੀ ਬਰਾਮਦ ਕੀਤੇ ਹਨ ।

ਡੀਸੀਪੀ ਕਰਾਈਮ ਸਿਮਰਪਾਲ ਸਿੰਘ ਢੀਂਡਸਾ ਤੇ ਕ੍ਰਾਈਮ ਬ੍ਾਂਚ-ਦੋ ਦੇ ਇੰਚਾਰਜ ਪ੍ਰਵੀਨ ਰਣਦੇਵ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਡੀਜੇ ਦਾ ਕੰਮ ਕਰਨ ਵਾਲਾ ਗੋਲਡੀ ਨਾਂਅ ਦਾ ਨੌਜਵਾਨ ਟਰਾਂਸਪੋਰਟ ਨਗਰ ਦੇ ਇੱਕ ਢਾਬੇ ਤੇ ਬੈਠ ਕੇ ਆਪਣੇ ਸਾਥੀ ਤਰਨਜੀਤ ਅਤੇ ਗੌਰਵ ਨਾਲ ਰਾਤ ਦਾ ਖਾਣਾ ਖਾ ਰਿਹਾ ਸੀ। ਇਸੇ ਦੌਰਾਨ ਕਿ੍ਸ਼ਨਾ ਸਾਹਨੀ ਮਨਪ੍ਰਰੀਤ ਪਾਲ ਅਤੇ ਧੀਰਜ ਕੁਮਾਰ ਦੇ ਨਾਲ ਟੋਨੀ ਸਮੇਤ ਉਨ੍ਹਾਂ ਦੇ 5 ਹੋਰ ਸਾਥੀ ਆਏ । ਮਾਮੂਲੀ ਗੱਲ ਨੂੰ ਲੈ ਕੇ ਮਨਪ੍ਰਰੀਤ ਸਿੰਘ ਦਾ ਗੋਲਡੀ ਨਾਲ ਝਗੜਾ ਹੋ ਗਿਆ । ਇਸੇ ਦੌਰਾਨ ਮੁਲਜ਼ਮਾਂ ਨੇ ਪਿਸਤੌਲਾਂ ਤੇ ਰਿਵਾਲਵਰ ਕੱਢੇ ਤੇ ਢਾਬੇ ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਫਾਇਰਿੰਗ ਦੇ ਦੌਰਾਨ ਗੋਲਡੀ ਗੌਰਵ ਅਤੇ ਤਰਨਜੀਤ ਜ਼ਖਮੀ ਹੋ ਗਏ। ਫਾਇਰਿੰਗ ਤੋਂ ਬਾਅਦ ਸਾਰੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ ਇਸ ਮਾਮਲੇ 'ਚ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਮੁਲਜ਼ਮਾਂ ਦੇ ਖ਼ਿਲਾਫ਼ ਇਰਾਦਾ ਕਤਲ ਦਾ ਮੁਕੱਦਮਾ ਦਰਜ ਕੀਤਾ। ਆਲੇ-ਦੁਆਲੇ ਦੇ ਲੋਕਾਂ ਨੇ ਬੁਰੀ ਤਰ੍ਹਾਂ ਜ਼ਖਮੀ ਹੋਏ ਨੌਜਵਾਨਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਕੇਸ ਦੀ ਪੜਤਾਲ ਕ੍ਰਾਈਮ ਬ੍ਾਂਚ 'ਚ ਦੋ ਦੀ ਪੁਲਿਸ ਨੂੰ ਦਿੱਤੀ। ਤਫਤੀਸ਼ ਦੇ ਦੌਰਾਨ ਪੁਲਸ ਨੇ ਮੁਲਜ਼ਮ ਕਿ੍ਸ਼ਨਾ ਸਾਹਨੀ ਮਨਪ੍ਰਰੀਤ ਸਿੰਘ ਤੇ ਧੀਰਜ ਕੁਮਾਰ ਨੂੰ ਵੱਖ-ਵੱਖ ਥਾਵਾਂ ਤੋਂ ਗਿ੍ਫ਼ਤਾਰ ਕੀਤਾ। ਡੀਸੀਪੀ ਕ੍ਰਾਈਮ ਸਿਮਰਪਾਲ ਸਿੰਘ ਢੀਂਡਸਾ ਨੇ ਦੱਸਿਆ ਕਿ ਪੁਲਿਸ ਮੁਲਜ਼ਮਾਂ ਦੇ ਫ਼ਰਾਰ ਹੋਏ ਪੰਜ ਸਾਥੀਆਂ ਦੀ ਭਾਲ ਕਰ ਰਹੀ ਹੈ।