ਅਮਿਤ ਜੇਤਲੀ, ਲੁਧਿਆਣਾ : ਬੈਗ 'ਚ ਸ਼ਰਾਬ ਦੀਆਂ ਬੋਤਲਾਂ ਪੈਕ ਕਰਕੇ ਮੁਰਾਦਾਬਾਦ ਜਾ ਰਿਹਾ ਨੌਜਵਾਨ ਸ਼ੁੱਕਰਵਾਰ ਸ਼ਾਮ ਚੈਕਿੰਗ ਦੌਰਾਨ ਜੀਆਰਪੀ ਦੇ ਕਾਬੂ ਆ ਗਿਆ। ਰੇਲਵੇ ਸਟੇਸ਼ਨ ਦੇ ਐਂਟਰੀ ਗੇਟ 'ਤੇ ਮੌਜੂਦ ਏਐੱਸਆਈ ਬਲਕਾਰ ਸਿੰਘ ਤੇ ਏਐੱਸਆਈ ਸੰਜੀਵ ਕੁਮਾਰ ਨੇ ਉਸ ਦਾ ਬੈਗ ਚੈੱਕ ਕੀਤਾ ਤਾਂ ਬੈਗ 'ਚੋਂ 15 ਬੋਤਲਾਂ ਸ਼ਰਾਬ ਬਰਾਮਦ ਹੋਈ। ਉਸ ਦੀ ਪਛਾਣ ਵਿਪਨ ਕੁਮਾਰ (23) ਵਾਸੀ ਜ਼ਿਲ੍ਹਾ ਸਮਸਤੀਪੁਰ ਬਿਹਾਰ ਵਜੋਂ ਹੋਈ। ਉਹ ਲੁਧਿਆਣਾ ਦੀ ਫੈਕਟਰੀ 'ਚ ਕੰਮ ਕਰਦਾ ਸੀ। ਉਸ ਨੇ ਆਪਣੇ ਦੋਸਤ ਦੇ ਵਿਆਹ 'ਚ ਸ਼ਾਮਲ ਹੋਣ ਮੁਰਾਦਾਬਾਦ ਜਾਣਾ ਸੀ। ਜਿਸ ਕਰਕੇ ਕੁਝ ਦਿਨ ਪਹਿਲਾਂ ਅੰਬਾਲਾ ਤੋਂ ਸਸਤੇ ਭਾਅ 'ਤੇ ਸ਼ਰਾਬ ਦੀਆਂ ਬੋਤਲਾਂ ਖ਼ਰੀਦ ਕੇ ਲਿਆਇਆ ਸੀ, ਪਰ ਮੁਰਾਦਾਬਾਦ ਪੁੱਜਣ ਤੋਂ ਪਹਿਲਾਂ ਹੀ ਜੀਆਰਪੀ ਦੇ ਅੜਿੱਕੇ ਚੜ੍ਹ ਗਿਆ।