ਸਰਵਣ ਸਿੰਘ ਭੰਗਲਾਂ, ਸਮਰਾਲਾ : ਇਤਿਹਾਸਕ ਨਗਰ ਪਿੰਡ ਸਲੌਦੀ ਸਿੰਘਾਂ ਦੀ ਵਿਖੇ ਦਿੱਲੀ ਤੇ ਸਰਹਿੰਦ ਫਤਿਹ ਕਰਨ ਵਾਲੇ ਸਿੱਖ ਕੌਮ ਦੇ ਮਹਾਨ ਜਰਨੈਲ ਸ਼ਹੀਦ ਬਾਬਾ ਆਲੀ ਸਿੰਘ, ਸ਼ਹੀਦ ਬਾਬਾ ਮਾਲੀ ਸਿੰਘ ਤੇ ਸ਼ਹੀਦ ਬਾਬਾ ਬਘੇਲ ਸਿੰਘ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ 304 ਵਾਂ ਸਾਲਾਨਾ ਸ਼ਹੀਦੀ ਦਿਹਾੜਾ ਸਮੁੱਚੇ ਪਿੰਡ ਵਾਸੀਆਂ ਵੱਲੋਂ ਮਿਤੀ 9, 10 ਤੇ 11 ਮਾਰਚ ਦਿਨ ਸੋਮਵਾਰ, ਮੰਗਲਵਾਰ ਤੇ ਬੁੱਧਵਾਰ ਨੂੰ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਗੁਰਦੁਆਰਾ ਸਿੰਘਾਂ ਪੱਤੀ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੁਲਦੀਪ ਸਿੰਘ, ਹੈੱਡ ਗ੍ੰਥੀ ਬਾਬਾ ਕੁਲਦੀਪ ਸਿੰਘ ਤੇ ਪੰਚ ਸੋਨੀ ਗੱਡੇ ਵਾਲਾ ਨੇ ਦੱਸਿਆ ਕਿ 9 ਮਾਰਚ ਨੂੰ ਗੁਰਦੁਆਰਾ ਸਾਹਿਬ ਵਿਖੇ ਸਵੇਰੇ 11 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਅਰੰਭ ਕੀਤੇ ਜਾਣਗੇ ਤੇ ਉਸੇ ਦਿਨ ਭਾਈ ਬੱਚਿਤਰ ਸਿੰਘ ਉਟਾਲਾਂ ਵਾਲੇ ਤੇ ਸੰਤ ਰਣਧੀਰ ਸਿੰਘ ਭੰਗਲਾਂ ਵਾਲੇ ਆਪਣੇ ਪ੍ਰਵਚਨਾਂ ਨਾਲ ਸੰਗਤ ਨੂੰ ਨਿਹਾਲ ਕਰਨਗੇ। 10 ਮਾਰਚ ਨੂੰ ਸਮੁੱਚੇ ਪਿੰਡ 'ਚ ਅਲੌਕਿਕ ਨਗਰ ਕੀਰਤਨ ਸਜਾਇਆ ਜਾਵੇਗਾ, ਜਿਸ ਦੌਰਾਨ ਭਾਈ ਪਰਮਜੀਤ ਸਿੰਘ ਪਾਰਸ, ਦਰਸ਼ਨ ਸਿੰਘ ਨੂਰ ਦਾ ਸੰਗੀਤਕਾਰ ਜੱਥਾ ਗੁਰੂਆਂ ਦੇ ਇਤਿਹਾਸ ਤੋਂ ਸੰਗਤ ਨੂੰ ਜਾਣੂ ਕਰਵਾਏਗਾ। ਇਸੇ ਦਿਨ ਭਾਈ ਮਹਿੰਦਰ ਸਿੰਘ ਜੋਸ਼ੀਲਾ ਖੰਨੇ ਵਾਲੇ ਤੇ ਸੰਤ ਬਾਬਾ ਪਿਆਰਾ ਸਿੰਘ ਸਿਰਥਲੇ ਵਾਲੇ ਵੀ ਆਪਣੇ ਪ੍ਰਵਚਨ ਸੰਗਤ ਨਾਲ ਸਾਂਝੇ ਕਰਨਗੇ। 11 ਮਾਰਚ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਤੇ ਇਸ ਦਿਨ ਸੰਤ ਬਾਬਾ ਜਗਰੂਪ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ, ਸੰਤ ਬਾਬਾ ਪਰਮਜੀਤ ਸਿੰਘ ਜੀ ਹੰਸਾਲੀ ਖੇੜ੍ਹਾਂ ਵਾਲੇ ਤੇ ਸੰਤ ਬਾਬਾ ਪਰਮਪ੍ਰਰੀਤ ਸਿੰਘ ਨਬਮਲਪੁਰ ਵਾਲੇ ਗੁਰਬਾਣੀ ਦੇ ਕੀਰਤਨ ਜ਼ਰੀਏ ਸਿੱਖ ਪੰਥ ਦੇ ਇਤਿਹਾਸ ਤੋਂ ਸੰਗਤ ਨੂੰ ਜਾਣੂ ਕਰਵਾਉਣਗੇ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੁਲਦੀਪ ਸਿੰਘ, ਇਕਬਾਲ ਸਿੰਘ ਪੰਚ, ਅਵਤਾਰ ਸਿੰਘ ਗੋਗਾ ਪੰਚ, ਗੁਰਮੇਲ ਸਿੰਘ, ਮੋਹਣ ਸਿੰਘ ਫੌਜੀ, ਸਵਰਨ ਸਿੰਘ, ਦਲਬਾਰਾ ਸਿੰਘ ਤੇ ਸਮੁੱਚੇ ਪਿੰਡ ਵਾਸੀਆਂ ਵੱਲੋਂ ਸਮੁੱਚੇ ਇਲਾਕੇ ਦੀ ਸੰਗਤ ਨੂੰ ਇਸ ਧਾਰਮਿਕ ਸਮਾਗਮ 'ਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ ਹੈ।