ਸਟਾਫ਼ ਰਿਪੋਰਟਰ, ਖੰਨਾ : ਅਕਾਲੀ ਦਲ ਦਾ ਵਫ਼ਾਦਾਰ ਸਿਪਾਹੀ ਹਾਂ ਤੇ ਯੂਥ ਅਕਾਲੀ ਦਲ ਕੋਰ ਕਮੇਟੀ ਮੈਂਬਰ ਯਾਦਵਿੰਦਰ ਸਿੰਘ ਯਾਦੂ ਨਾਲ ਚਟਾਨ ਵਾਂਗ ਖੜ੍ਹੇ ਹਨ। ਅਕਾਲੀ ਦਲ ਦੇ ਕਿਸੇ ਹੋਰ ਧੜੇ ਜਾਂ ਵਿਅਕਤੀ ਨਾਲ ਕੋਈ ਸਬੰਧ ਨਹੀਂ ਹੈ। ਇਹ ਪ੍ਰਗਟਾਵਾ ਸਾਬਕਾ ਬਲਾਕ ਸੰਮਤੀ ਮੈਂਬਰ ਅਮਨਦੀਪ ਸਿੰਘ ਲੇਲ੍ਹ ਘੁੰਗਰਾਲੀ ਨੇ ਯਾਦਵਿੰਦਰ ਸਿੰਘ ਦੇ ਗ੍ਹਿ ਵਿਖੇ ਮੁਲਾਕਾਤ ਦੌਰਾਨ ਕੀਤਾ। ਲੇਲ੍ਹ ਨੇ ਕਿਹਾ ਕਿ ਅਕਾਲੀ ਦਲ ਦੇ ਕੁਝ ਵਿਅਕਤੀ ਜਾਣਬੁੱਝ ਕੇ ਉਸਦਾ ਨਾਂਅ ਆਪਣੇ ਨਾਲ ਜੋੜ ਰਹੇ ਹਨ ਜਦਕਿ ਮੇਰਾ ਉਨ੍ਹਾਂ ਨਾਲ ਅਜਿਹਾ ਕੋਈ ਸਿਆਸੀ ਸਬੰਧ ਨਹੀਂ ਹੈ। ਉਹ ਪਹਿਲਾਂ ਦੀ ਤਰ੍ਹਾਂ ਯਾਦੂ ਦੇ ਨਾਲ ਹਨ ਕਿਉਂਕਿ ਯਾਦੂ ਅਕਾਲੀ ਦਲ ਦੇ ਇਕ ਅਜਿਹੇ ਨੇਤਾ ਹਨ, ਜਿੱਥੇ ਉਹ ਪਾਰਟੀ ਪ੍ਰਤੀ ਵਫ਼ਾਦਾਰ ਹਨ, ਉੱਥੇ ਹੀ ਦੁੱਖ-ਸੁੱਖ 'ਚ ਵਰਕਰਾਂ ਨਾਲ ਵੀ ਡੱਟ ਕੇ ਖੜ੍ਹੇ ਹਨ। ਇਸ ਮੌਕੇ ਤੇਜਿੰਦਰ ਸਿੰਘ ਇਕੋਲਾਹਾ, ਕਮਲਜੀਤ ਸਿੰਘ ਬਾਵਾ ਫੈਜਗੜ੍ਹ, ਜਗਦੀਪ ਸਿੰਘ ਦੀਪੀ ਨਵਾਂ ਪਿੰਡ, ਹਰਪ੍ਰਰੀਤ ਸਿੰਘ ਕਾਲਾ ਮਾਣਕਮਾਜਰਾ, ਕੰਵਲ ਵਿਹਾਨ ਹਾਜ਼ਰ ਸਨ।