ਗੁਰਪਿੰਦਰ ਸਿੰਘ ਰੰਧਾਵਾ, ਪਾਇਲ : ਪਾਇਲ ਵਿਖੇ 150 ਸਾਲ ਪੁਰਾਣੀ ਚੱਲਦੀ ਆ ਰਹੀ ਰਵਾਇਤ ਅਨੁਸਾਰ ਦੂਬੇ ਪਰਿਵਾਰ ਵੱਲੋਂ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ। ਸ਼ਰਧਾਲੂਆਂ ਨੇ ਪੁਰਾਤਨ ਰਾਮ ਮੰਦਰ ਵਿਖੇ ਨਤਮਸਤਕ ਹੋਣ ਉਪਰੰਤ ਸਟੇਜ 'ਤੇ ਚੱਲ ਰਹੀ ਰਾਮ ਲੀਲ੍ਹਾ ਦਾ ਆਨੰਦ ਮਾਣਿਆ।

ਗਣੇਸ਼ ਵੰਦਨਾ ਉਪਰੰਤ ਰਾਵਣ ਦੇ ਪੁਤਲੇ ਅੱਗੇ ਖੁੱਲ੍ਹੇ ਮੈਦਾਨ 'ਚ ਸਟੇਜ 'ਤੇ ਰਾਮਾਇਣ ਦੀਆਂ ਝਾਕੀਆਂ ਪੇਸ਼ ਕੀਤੀਆਂ ਗਈਆਂ। ਦੂਬੇ ਪਰਿਵਾਰਾਂ ਦੇ ਮੈਂਬਰਾਂ ਵੱਲੋਂ ਪੁਰਖਿਆਂ ਤੋਂ ਚੱਲਦੀ ਰਿਆਇਤ ਅਨੁਸਾਰ ਰਾਵਣ ਦੀ ਪੂਜਾ ਕੀਤੀ ਤੇ ਬੱਕਰੇ ਦੇ ਖੂਨ ਦਾ ਿਛੱਟਾ ਦੇਕੇ ਰਾਵਣ ਦੇ ਪੁਤਲੇ ਅੱਗੇ ਸ਼ਰਾਬ ਚੜ੍ਹਾਈ ਗਈ। ਦੂਬੇ ਪਰਿਵਾਰ ਦਾ ਮੰਨਣਾ ਹੈ ਕਿ ਜੇਕਰ ਅਸੀਂ ਪੁਰਖਿਆਂ ਦੀ ਰਵਾਇਤ ਅਨੁਸਾਰ ਦੁਸਹਿਰੇ ਦਾ ਤਿਉਹਾਰ ਨਹੀਂ ਮਨਾਉਂਦੇ ਤਾਂ ਉਨ੍ਹਾਂ ਦਾ ਕੋਈ ਨਾ ਕੋਈ ਨੁਕਸਾਨ ਹੋ ਜਾਂਦਾ ਹੈ। ਕੁੱਝ ਲੋਕ ਇਸ ਅਸਥਾਨ 'ਤੇ ਆ ਕੇ ਸੰਤਾਨ ਦੀ ਪ੍ਰਰਾਪਤੀ ਲਈ ਰਾਵਣ ਦੇ ਪੁਤਲੇ ਦੀ ਪੂਜਾ ਕਰਦੇ ਹਨ।