v> ਐੱਸਪੀ ਜੋਸ਼ੀ,ਲੁਧਿਅਣਾ : ਫੈਕਟਰੀ ਵਿਚ ਕੰਮ ਕਰਨ ਵਾਲੇ ਮਜ਼ਦੂਰ ਦਾ ਦਾਤ ਮਾਰਕੇ ਕਤਲ ਕਰ ਦਿੱਤਾ ਗਿਆ। ਮੰਗਲਵਾਰ ਸਵੇਰੇ ਮਜਦੂਰ ਦੀ ਲਾਸ਼ ਜਲੰਧਰ ਬਾਈਪਾਸ ਦੇ ਲਾਗੇ ਪੈਦੇ ਬੈਸਟਪ੍ਰਾਈਜ਼ ਦੇ ਕੋਲੋ ਬਰਾਮਦ ਕੀਤੀ ਗਈ। ਜਾਣਕਾਰੀ ਤੋਂ ਬਾਅਦ ਪੁਲਿਸ ਪਾਰਟੀ ਮੌਕੇ 'ਤੇ ਪਹੁੰਚੀ ਤੇ ਕੇਸ ਦੀ ਪੜਤਾਲ ਸ਼ੁਰੂ ਕੀਤੀ। ਕਤਲ ਹੋਏ ਵਿਅਕਤੀ ਦੀ ਪਛਾਣ ਉਧਵ ਭਾਨ (35) ਵਜੋਂ ਹੋਈ ਹੈ। ਮ੍ਰਿਤਕ ਪਿਛੋ ਉਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ । ਜਾਣਕਾਰੀ ਮੁਤਾਬਕ ਉਧਵ ਪਿਛਲੇ 15 ਸਾਲਾ ਤੋਂ ਇਕ ਫੈਕਟਰੀ ਵਿਚ ਕੰਮ ਕਰ ਰਿਹਾ ਸੀ । ਉਧਵ ਦੀ ਪਤਨੀ ਅਤੇ ਬੇਟੀ ਪਿੰਡ ਵਿਚ ਹੀ ਰਹਿੰਦੀਆ ਹਨ । ਮੰਗਲਵਾਰ ਨੂੰ ਉਸ ਨੇ ਪਤਨੀ ਤੇ ਬੇਟੀ ਨੂੰ ਮਿਲਣ ਲਈ ਜਾਣਾ ਸੀ । ਸੋਮਵਾਰ ਸ਼ਾਮ ਨੂੰ ਉਹ ਖਰੀਦਾਰੀ ਕਰਨ ਗਿਆ ਪਰ ਘਰ ਨਾ ਪਰਤਿਆ । ਮੰਗਲਵਾਰ ਸਵੇਰੇ ਉਸ ਦੀ ਲਾਸ਼ ਬਰਾਮਦ ਹੋਈ । ਜਾਣਕਾਰੀ ਤੋ ਬਾਅਦ ਏਡੀਸੀਪੀ ਦੀਪਕ ਪਾਰਿਖ ਸਮੇਤ ਪੁਲਿਸ ਪਾਰਟੀ ਮੌਕੇ 'ਤੇ ਪਹੁੰਚੀ ਤਾਂ ਕੇਸ ਦੀ ਤਫਤੀਸ਼ ਸ਼ੁਰੂ ਕੀਤੀ ਗਈ।

Posted By: Tejinder Thind