ਸੰਜੀਵ ਗੁਪਤਾ, ਜਗਰਾਓਂ

ਥਾਣਾ ਹਠੂਰ ਦੀ ਪੁਲਿਸ ਨੇ ਨਸ਼ਾ ਤਸੱਕਰਾਂ ਵੱਲੋਂ ਗਾਹਕਾਂ ਤਕ ਹੈਰੋਇਨ ਪਹੁੰਚਾਉਣ ਲਈ ਅੌਰਤਾਂ ਨੂੰ 'ਪਾਰਸਲ ਗਰਲ' ਬਨਾਉਣ ਦਾ ਪਰਦਾਫਾਸ਼ ਕੀਤਾ। ਇਸ ਮੁਹਿੰਮ ਦੌਰਾਨ ਪੁਲਿਸ ਨੇ ਇਕ ਮਹਿਲਾ ਨੂੰ ਹੈਰੋਇਨ ਅਤੇ 9400 ਦੀ ਡਰੱਗ ਮਨੀ ਸਮੇਤ ਗਿ੍ਫਤਾਰ। ਐੱਸਐੱਸਪੀ ਚਰਨਜੀਤ ਸਿੰਘ ਸੋਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਏਕੋਟ ਦੇ ਡੀਐੱਸਪੀ ਸੁਖਨਾਜ ਸਿੰਘ ਦੀ ਅਗਵਾਈ ਵਿਚ ਥਾਣਾ ਹਠੂਰ ਦੇ ਮੁਖੀ ਅਰਸ਼ਪ੍ਰਰੀਤ ਕੌਰ ਗਰੇਵਾਲ ਨੂੰ ਸੂਚਨਾ ਮਿਲੀ ਕਿ ਇਲਾਕੇ ਵਿਚ ਨਸ਼ਿਆਂ ਖਿਲਾਫ ਪੁਲਿਸ ਵੱਲੋਂ ਸਿਕੰਜਾ ਕਸੇ ਜਾਣ 'ਤੇ ਨਸ਼ਾ ਤਸਕਰਾਂ ਵੱਲੋਂ ਗਾਹਕਾਂ ਤਕ ਹੈਰੋਇਨ ਸਪਲਾਈ ਕਰਨ ਲਈ ਅੌਰਤਾਂ ਨੂੰ 'ਪਾਰਸਲ ਗਰਲ' ਵਜੋਂ ਇਸਤੇਮਾਲ ਕੀਤਾ ਜਾ ਰਿਹਾ ਹੈ।

ਅੱਜ ਵੀ ਇੱਕ ਅੌਰਤ ਇਲਾਕੇ ਵਿਚ ਗਾਹਕਾਂ ਨੂੰ ਹੈਰੋਇਨ ਸਪਲਾਈ ਕਰਨ ਆ ਰਹੀ ਹੈ। ਜਿਸ 'ਤੇ ਏਐੱਸਆਈ ਕੁਲਦੀਪ ਕੁਮਾਰ ਦੀ ਅਗਵਾਈ ਵਿਚ ਪੁਲਿਸ ਪਾਰਟੀ ਨੇ ਰਮਨਦੀਪ ਕੌਰ ਪਤਨੀ ਵੀਰਪਾਲ ਕੌਰ ਵਾਸੀ ਮਾਣੂੰਕੇ ਨੂੰ ਗਿ੍ਫਤਾਰ ਕੀਤਾ। ਇਸ ਗਿ੍ਫਤਾਰੀ ਦੌਰਾਨ ਰਮਨਦੀਪ ਕੌਰ ਤੋਂ 10 ਗ੍ਰਾਮ ਹੈਰੋਇਨ ਅਤੇ 9400 ਰੁਪਏ ਡਰੱਗ ਮਨੀ ਬਰਾਮਦ ਕੀਤੀ। ਥਾਣਾ ਮੁਖੀ ਗਰੇਵਾਲ ਨੇ ਦੱਸਿਆ ਕਿ ਗਿ੍ਫਤਾਰ ਮਹਿਲਾ ਨੂੰ ਅਦਾਲਤ ਵਿਚ ਪੇਸ਼ ਕਰਕੇ ਉਸ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ। ਇਸ ਰਿਮਾਂਡ ਦੌਰਾਨ ਮਹਿਲਾ ਦੇ ਗਿਰੋਹ ਵਿਚ ਕੌਣ ਕੌਣ ਸ਼ਾਮਲ ਹਨ ਅਤੇ ਉਨ੍ਹਾਂ ਵੱਲੋਂ ਹੁਣ ਤਕ ਕਿਥੇ ਕਿਥੇ ਹੈਰੋਇਨ ਸਪਲਾਈ ਕੀਤੀ ਗਈ ਦਾ ਖੁਲਾਸਾ ਹੋਵੇਗਾ।