ਜੇਐੱਨਐੱਨ, ਲੁਧਿਆਣਾ : ਜਗਰਾਉਂ ਪੁਲ ਕੋਲ ਦੁਪਹਿਰ ਤਿੰਨ ਵਜੇ ਦੇ ਕਰੀਬ ਸ਼ੱਕੀ ਪਰਿਸਥਿਤੀਆਂ 'ਚ ਇਕ ਅੌਰਤ ਨੇ ਟ੍ਰੇਨ ਦੇ ਅੱਗੇ ਕੂਦ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਜਿਸ ਵਿਚ ਅੌਰਤ ਦੀ ਜਾਨ ਤਾਂ ਬਚ ਗਈ, ਪਰ ਉਸਦੀ ਲੱਤ ਕੱਟੀ ਗਈ। ਅੌਰਤ ਨੂੰ ਇਲਾਜ ਲਈ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿਥੇ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉੱਥੇ ਮੌਜੂਦ ਲੋਕਾਂ ਮੁਤਾਬਕ ਅੌਰਤ ਨੇ ਖ਼ੁਦ ਟ੍ਰੇਨ ਅੱਗੇ ਛਾਲ ਮਾਰ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਹੈ। ਜੀਆਰਪੀ ਪੁਲਿਸ ਨੇ ਕਿਹਾ ਕਿ ਇਸ ਘਟਨਾ ਦੀ ਜਾਣਕਾਰੀ ਤਾਂ ਮਿਲੀ ਹੈ, ਪਰ ਅਜੇ ਤਕ ਉਨ੍ਹਾਂ ਕੋਲ ਸਿਵਲ ਹਸਪਤਾਲ ਤੋਂ ਰੁੱਕਾ ਨਹੀਂ ਪੁੱਜਾ ਹੈ। ਇਸ ਦੇ ਨਾਲ ਹੀ ਅੌਰਤ ਦੇ ਸਿਹਤਮੰਦ ਹੋਣ 'ਤੇ ਬਿਆਨ ਲੈਣ 'ਤੇ ਹੀ ਮਾਮਲੇ ਬਾਰੇ ਪੂਰੀ ਤਰ੍ਹਾਂ ਪਤਾ ਚੱਲ ਸਕੇਗਾ ਕਿ ਸੁਸਾਈਡ ਦੀ ਕੋਸ਼ਿਸ਼ ਕੀਤੀ ਗਈ, ਜੇਕਰ ਕੀਤੀ ਗਈ ਤਾਂ ਕਿਉਂ ਕੀਤੀ ਗਈ? ਅੌਰਤ ਦਾ ਨਾਂ ਰੋਸ਼ਨੀ ਹੈ ਤੇ ਅਜੇ ਉਹ ਹੋਰ ਜਾਣਕਾਰੀ ਦੇਣ 'ਚ ਅਸਮਰਥ ਦਿਖਾਈ ਦੇ ਰਹੀ ਹੈ।