v> ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਐਂਟੀ ਸਮੱਗਲਿੰਗ ਸੈੱਲ ਦੀ ਟੀਮ ਨੇ ਗਾਂਜੇ ਅਤੇ ਡਰੱਗ ਮਨੀ ਸਮੇਤ ਮਹਿਲਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ । ਪੁਲਿਸ ਦੇ ਮੁਤਾਬਕ ਕਾਬੂ ਕੀਤੀ ਗਈ ਔਰਤ ਦੀ ਪਛਾਣ ਮਨੋਹਰ ਨਗਰ ਦੀ ਰਹਿਣ ਵਾਲੀ ਅਮਰੋ ਦੇ ਰੂਪ ਵਿਚ ਹੋਈ ਹੈ ।

ਜਾਣਕਾਰੀ ਦਿੰਦਿਆਂ ਐਂਟੀ ਸਮੱਗਲਿੰਗ ਸੈੱਲ ਦੇ ਏਐਸਆਈ ਰਾਕੇਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਪਾਰਟੀ ਧੂਰੀ ਲਾਈਨ ਤੋਂ ਮਨੋਹਰ ਨਗਲ ਵੱਲ ਗਸ਼ਤ ਕਰ ਰਹੀ ਸੀ । ਇਸੇ ਦੌਰਾਨ ਔਰਤ ਅਮਰੋ ਪੁਲਿਸ ਪਾਰਟੀ ਨੂੰ ਦੇਖ ਕੇ ਵਾਪਸ ਮੁੜਨ ਲੱਗੀ।

ਸ਼ੱਕ ਹੋਣ 'ਤੇ ਜਦ ਪੁਲਿਸ ਨੇ ਔਰਤ ਨੂੰ ਰੋਕ ਕੇ ਉਸ ਦੇ ਲਿਫਾਫੇ ਦੀ ਤਲਾਸ਼ੀ ਲਈ ਤਾਂ ਔਰਤ ਦੇ ਕਬਜ਼ੇ ਚੋਂ ਸਾਢੇ ਤਿੰਨ ਕਿਲੋ ਗਾਂਜਾ ਅਤੇ 15ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ।ਜਾਂਚ ਅਧਿਕਾਰੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਔਰਤ ਦੇ ਖ਼ਿਲਾਫ਼ ਐੱਨਡੀਪੀਐੱਸ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਸ ਕੋਲੋਂ ਵਧੇਰੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ।

Posted By: Jagjit Singh